ਵੋਡਾਫੋਨ ਨੇ ਗਾਹਕਾਂ ਨੂੰ ਦਿੱਤਾ ਦਿਵਾਲੀ ਦਾ ਤੋਹਫਾ

10/21/2016 4:26:38 PM

ਰੋਮਿੰਗ ''ਚ ਇਨਕਮਿੰਗ ਕਾਲ ''ਤੇ ਕੋਈ ਪੈਸਾ ਨਹੀਂ ਲਵੇਗੀ ਵੋਡਾਫੋਨ
ਜਲੰਧਰ- ਦੁਰਸੰਚਾਰ ਕੰਪਨੀ ਵੋਡਾਫੋਨ ਇੰਡੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ 30 ਅਕਤੂਬਰ ਨੂੰ ਦਿਵਾਲੀ ''ਤੇ ਆਪਣੇ ਸਾਰੇ ਗਾਹਕਾਂ ਲਈ ਰਾਸ਼ਟਰੀ ਰੋਮਿੰਗ ਦੌਰਾਨ ਇਨਕਮਿੰਗ ਕਾਲ ਫ੍ਰੀ ''ਚ ਮੁਹੱਈਆ ਕਰੇਗੀ। ਵੋਡਾਫੋਨ ਇੰਡੀਆ ਦੇ ਨਿਰਦੇਸ਼ਕ ਸੰਦੀਪ ਕਟਾਰੀਆ ਨੇ ਇਕ ਬਿਆਨ ''ਚ ਇਹ ਜਾਣਕਾਰੀ ਦਿੱਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਮੌਜੂਦਾ 20 ਕਰੋੜ ਗਾਹਕ ਤਿਉਹਾਰ ਦੇ ਤਹਿਤ ਰਾਸ਼ਟਰੀ ਰੋਮਿੰਗ ਦੌਰਾਨ ਫ੍ਰੀ ਇਨਕਮਿੰਗ ਕਾਲ ਨਾਲ ਇਹ ਯਕੀਨੀ ਹੋਵੇਗਾ ਕਿ ਸਾਡੇ ਗਾਹਕ ਆਪਣੇ ਸ਼ਹਿਰ ਤੋਂ ਬਾਹਰ ਨਿਕਲਣ ਤੋਂ ਝਿੱਜਕਣਗੇ ਨਹੀਂ। ਬਿਆਨ ''ਚ ਕਿਹਾ ਗਿਆ ਹੈ ਕਿ 30 ਅਕਤੂਬਰ ਨੂੰ ਦਿਵਾਲੀ ਤੋਂ ਵੋਡਾਫੋਨ ਇੰਡੀਆ ਦੇ ਸਾਰੇ ਗਾਹਕ ਦੇਸ ਭਰ ''ਚ ਕਿਤੇ ਵੀ ਇਨਕਮਿੰਗ ਕਾਲ ''ਤੇ ਰੋਮਿੰਗ ਦੀ ਚਿੰਤਾ ਕੀਤੇ ਬਿਨਾਂ ਗੱਲ ਕਰ ਸਕਣਗੇ। 
ਜ਼ਿਕਰਯੋਗ ਹੈ ਕਿ ਕੰਪਨੀ ਨੇ ਇਹ ਕਦਮ ਅਜਿਹੇ ਕਦਮ ਚੁੱਕਿਆ ਹੈ ਕਿ ਜਦੋਂਕਿ ਨਵੀਂ ਕੰਪਨੀ ਰਿਲਾਇੰਸ ਜਿਓ ਆਪਣੇ ਗਾਹਕਾਂ ਨੂੰ ਦੇਸ਼ ਭਰ ''ਚ ਫ੍ਰੀ ਕਾਲ ਦੀ ਪੇਸ਼ਕਸ਼ ਕਰ ਰਹੀ ਹੈ। ਇਸ ਵਿਚ ਮੌਜੂਦਾ ਕੰਪਨੀਆਂ ਲਈ ਵੱਡੀ ਚੁਣੌਤੀ ਮੰਨੀ ਜਾ ਰਹੀ ਹੈ ਜਿਨ੍ਹਾਂ ਦਾ ਆਮਦਨ ਦਾ ਇਕ ਵੱਡੀ ਹਿੱਸਾ ਵਾਇਸ ਕਾਲ ਨਾਲ ਆਉਂਦਾ ਹੈ। ਬੀ.ਐੱਸ.ਐੱਨ.ਐੱਲ. ਨੇ ਤਾਂ 15 ਜੂਨ 2015 ਤੋਂ ਹੀ ਰੋਮਿੰਗ ਦੌਰਾਨ ਇਨਕਮਿੰਗ ਕਾਲ ਫ੍ਰੀ ਕਰ ਦਿੱਤੀ ਹੈ।