ਵੋਡਾਫੋਨ ਨੇ ਆਪਣੇ ਗਾਹਕਾਂ ਲਈ ਜਾਰੀ ਕੀਤੀ ਚਿਤਾਵਨੀ

12/09/2018 11:06:17 AM

ਗੈਜੇਟ ਡੈਸਕ– ਟੈਲੀਕਾਮ ਜਗਤ ਦੀ ਦਿੱਗਜ ਕੰਪਨੀ ਵੋਡਾਫੋਨ ਆਈਡੀਆ ਨੇ ਹਾਲ ਹੀ ’ਚ ਆਪਣੇ ਗਾਹਕਾਂ ਨੂੰ ਮੈਸੇਜ ਭੇਜ ਕੇ ਇੰਟਰਨੈਸ਼ਨਲ ਕਾਲ ਰਾਹੀਂ ਹੋ ਰਹੇ ਫਰਾਡ ਦੀ ਜਾਣਕਾਰੀ ਦਿੱਤੀ ਹੈ। ਵੋਡਾਫੋਨ ਆਈਡੀਆ ਵਲੋਂ ਭੇਜੇ ਜਾ ਰਹੇ ਮੈਸੇਜ ’ਚ ਯੂਜ਼ਰਜ਼ ਨੂੰ ਕਿਹਾ ਜਾ ਰਿਹਾ ਹੈ ਕਿ ਜੇਕਰ ਤੁਹਾਡੇ ਕੋਲ ਕੋਈ ਸ਼ੱਕੀ ਇੰਟਰਨੈਸ਼ਨਲ ਜਾਂ ਨੈਸ਼ਨਲ ਕਾਲ ਆਉਂਦੀ ਹੈ ਤਾਂ ਤੁਸੀਂ ਤੁਰੰਤ ਉਸ ਦੀ ਸ਼ਿਕਾਇਤ ਕਰਨ। 

ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ ਜੇਕਰ ਵੋਡਾਫੋਨ ਆਈਡੀਆ ਯੂਜ਼ਰਜ਼ ਕੋਲ ਇੰਟਰਨੈਸ਼ਨਲ ਕਾਰ ਜਾਂ ਭਾਰਤੀ ਨੰਬਰ ਅਤੇ ਬਿਨਾਂ ਨੰਬਰ ਦੇ (Unkown) ਕਾਲ ਆ ਰਹੀ ਹੈ ਤਾਂ ਉਹ ਟੋਲ-ਫ੍ਰੀ ਨੰਬਰ 1800-110-420 ਅਤੇ 1963 ’ਤੇ ਇਸ ਦੀ ਜਾਣਕਾਰੀ ਦੇ ਸਕਦੇ ਹਨ। ਕੰਪਨੀ ਵਲੋਂ ਜਾਰੀ ਕੀਤੇ ਗਏ ਹੈਲਪਲਾਈਨ ਨੰਬਰ ਨੂੰ ਟਰਾਈ ਨੇ ਪਿਛਲੇ ਸਾਲ ਪੇਸ਼ ਕੀਤਾ ਸੀ। ਇਨ੍ਹਾਂ ਹੈਲਪਲਾਈਨ ਦੀ ਮਦਦ ਨਾਲ ਤੁਸੀਂ ਸ਼ੱਕੀ ਕਾਲ ਦੀ ਰਿਪੋਰਟ ਕਰ ਸਕਦੇ ਹੋ। 

ਰਿਪੋਰਟ ਮੁਤਾਬਕ ਇੰਟਰਨੈੱਟ ਦੀ ਮਦਦ ਨਾਲ ਕੀਤੀ ਜਾਣ ਵਾਲੀ ਕਾਲ ਜਿਸ ਨੂੰ ਵੁਆਇਸ ਓਵਰ ਇੰਟਰਨੈੱਟ ਪ੍ਰੋਟੋਕਾਲ ਐਕਸਚੇਂਜ ਕਿਹਾ ਜਾਂਦਾ ਹੈ, ਉਸ ਰਾਹੀਂ ਵੀ ਸਕੈਮ ਕੀਤਾ ਜਾਂਦਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਆਂਧਰ ਪ੍ਰਦੇਸ਼ ’ਚ ਸਾਲ 2016-17 ’ਚ 11 ਕਾਲਸ ਦਰਜ ਕੀਤੀਆਂ ਗਈਆਂ ਸਨ।