ਧਮਾਕੇਦਾਰ ਆਫਰ: 1GB ਦੇ ਰੀਚਾਰਜ ''ਤੇ ਮਿਲੇਗਾ 4GB ਡਾਟਾ

01/18/2017 2:50:48 PM

ਜਲੰਧਰ- ਰਿਲਾਇੰਸ ਜਿਓ ਅਤੇ ਏਅਰਟੈੱਲ ਨੂੰ ਟੱਕਰ ਦੇਣ ਲਈ ਦੂਰਸੰਚਾਰ ਕੰਪਨੀ ਵੋਡਾਫੋਨ ਇੰਡੀਆ ਨੇ ਆਪਣੇ ਵੋਡਾਫੋਨ ਸੁਪਰਨੈੱਟ 4G ਗਾਹਕਾਂ ਨੂੰ ਉਸੇ ਕੀਮਤ ''ਤੇ 4 ਗੁਣਾ ਤੋਂ ਵੀ ਜ਼ਿਆਦਾ ਡਾਟਾ ਦੇਣ ਦੀ ਯੋਜਨਾ ਦੀ ਪੇਸ਼ਕਸ਼ ਕੀਤੀ। ਕੰਪਨੀ ਨੇ ਬਿਆਨ ''ਚ ਕਿਹਾ ਹੈ ਕਿ ਉਸ ਦਾ 1G ਅਤੇ 10GB ਡਾਟਾ ਪੈਕ ਖਰੀਦਣ ਵਾਲੇ ਗਾਹਕ ਹੁਣ ਕ੍ਰਮਵਾਰ: 4GB ਅਤੇ 22GB ਡਾਟਾ ਦਾ ਇਸਤੇਮਾਲ ਕਰ ਸਕਦੇ ਹਨ। ਇਨ੍ਹਾਂ ਪੈਕ ਦੀ ਕੀਮਤ ਕ੍ਰਮਵਾਰ: 250 ਰੁਪਏ ਅਤੇ 999 ਰੁਪਏ ਹੈ।
ਕੰਪਨੀ ਦਾ ਕਹਿਣਾ ਹੈ ਕਿ ਇਹ 4G ਡਾਟਾ ਦੀ ਇਹ ਪੇਸ਼ਕਸ਼ ਉਸ ਦੇ ਸਾਰੇ ਉੱਚਤ ਸਰਕਲਾਂ ''ਚ ਉਪਲੱਬਧ ਹੈ ਜਦ ਕਿ ਪੈਕ ਦੀ ਕੀਮਤ ਵੱਖ-ਵੱਖ ਹੋ ਸਕਦੀ ਹੈ। ਕੰਪਨੀ ਨੇ ਜਿੰਨ੍ਹਾਂ ਨਵੇਂ ਡਾਟਾ ਪੈਕ ਦੀ ਪੇਸ਼ਕਸ਼ ਕੀਤੀ ਹੈ, ਉਨ੍ਹਾਂ ''ਚ 150 ਰੁਪਏ ''ਚ 1GB, 350 ਰੁਪਏ ''ਚ 6GB, 450 ਰੁਪਏ ''ਚ 9GB 4G ਡਾਟਾ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਵੋਡਾਫੋਨ ਇੰਡੀਆ ਦੇ ਮੁੱਖ ਵਪਾਰਕ ਅਧਿਕਾਰੀ ਸੰਦੀਪ ਕਟਾਰੀਆ ਨੇ ਕਿਹਾ ਹੈ ਕਿ ਕੰਪਨੀ ਨੇ ਆਧੁਨਿਕ ਨੈੱਟਵਰਕ ਸੁਪਰਨੈੱਟ ਬਣਾਉਣ ''ਚ ਵੱਡਾ ਨਿਵੇਸ਼ ਕੀਤਾ ਹੈ।