ਵੋਡਾਫੋਨ ਨੇ 98 ਰੁਪਏ ਵਾਲੇ ਪੈਕ ''ਚ ਕੀਤਾ ਇਕ ਹੋਰ ਵੱਡਾ ਬਦਲਾਅ

05/27/2020 4:29:55 PM

ਗੈਜੇਟ ਡੈਸਕ— ਵੋਡਾਫੋਨ ਨੇ ਆਪਣੇ 98 ਰੁਪਏ ਵਾਲੇ ਪ੍ਰੀਪੇਡ ਪੈਕ 'ਚ ਬਦਲਾਅ ਕਰਦੇ ਹੋਏ ਇਸ ਵਿਚ 100 ਫੀਸਦੀ ਡਾਟਾ ਦਾ ਵਾਧਾ ਕਰ ਦਿੱਤਾ ਹੈ। ਇਸ ਪਲਾਨ 'ਚ ਗਾਹਕਾਂ ਨੂੰ ਪਹਿਲਾਂ 6 ਜੀ.ਬੀ. ਡਾਟਾ ਮਿਲਦਾ ਸੀ ਪਰ ਹੁਣ 6 ਜੀ.ਬੀ. ਵਾਧੂ ਡਾਟਾ ਦਿੱਤਾ ਜਾ ਰਿਹਾ ਹੈ ਯਾਨੀ ਹੁਣ ਗਾਹਾਕਾਂ ਨੂੰ ਇਸ ਪੈਕ 'ਚ ਕੁਲ 12 ਜੀ.ਬੀ. ਡਾਟਾ ਮਿਲੇਗਾ। ਵੋਡਾਫੋਨ ਦਾ ਇਹ ਪੈਕ ਉਨ੍ਹਾਂ ਗਾਹਕਾਂ ਲਈ ਕਾਫੀ ਕੰਮ ਦਾ ਹੈ ਜਿਨ੍ਹਾਂ ਨੂੰ ਜ਼ਿਆਦਾ ਡਾਟਾ ਦੀ ਲੋੜ ਪੈਂਦੀ ਹੈ। ਡਬਲ ਡਾਟਾ ਪੇਸ਼ਕਸ਼ ਵਾਲਾ ਇਹ ਡਾਟਾ ਐਡ-ਆਨ ਪੈਕ ਹੁਣ 20 ਰਾਜਾਂ 'ਚ ਲਾਗੂ ਕਰ ਦਿੱਤਾ ਗਿਆ ਹੈ। 

ਡਬਲ ਡਾਟਾ ਦੇ ਫਾਇਦੇ ਨਾਲ ਵੋਡਾਫੋਨ ਦਾ ਇਹ ਪਲਾਨ ਪਹਿਲਾਂ ਆਂਧਰ-ਪ੍ਰਦੇਸ਼, ਕੇਰਲ, ਦਿੱਲੀ, ਮੁੰਬਈ ਅਤੇ ਯੂ.ਪੀ. ਈਸਟ ਦੇ ਗਾਹਕਾਂ ਲਈ ਸੀ ਪਰ ਹੁਣ ਇਸ ਨੂੰ ਬਿਹਾਰ, ਚੇਨਈ, ਦਿੱਲੀ, ਆਂਧਰ-ਪ੍ਰਦੇਸ਼, ਗੁਜਰਾਤ, ਹਿਮਾਚਲ ਪ੍ਰਦੇਸ਼, ਹਰਿਆਣਾ, ਜੰਮੂ ਅਤੇ ਕਸ਼ਮੀਰ, ਕਰਨਾਟਕ, ਕੇਰਲ, ਕੋਲਕਾਤਾ, ਮਹਾਰਾਸ਼ਟਰ, ਗੋਆ, ਓਡੀਸ਼ਾ, ਪੰਜਾਬ, ਤਮਿਲਨਾਡੂ, ਯੂ.ਪੀ. ਈਸਟ, ਯੂ.ਪੀ. ਪੱਛਮ, ਪੱਛਮੀ ਬੰਗਾਲ ਅਤੇ ਮੁੰਬਈ ਸਮੇਤ 20 ਰਾਜਾਂ 'ਚ ਲਾਗੂ ਕਰ ਦਿੱਤਾ ਗਿਆ ਹੈ।


Rakesh

Content Editor

Related News