ਵੋਡਾਫੋਨ ਦਾ ਇਹ ਪਲਾਨ ਆਫਰ ਕਰਦਾ ਹੈ ਲੰਬੀ ਮਿਆਦ ਦੇ ਨਾਲ 10GB ਡਾਟਾ

12/13/2018 2:04:40 PM

ਗੈਜੇਟ ਡੈਸਕ- ਇਸ ਸਮੇਂ ਟੈਲੀਕਾਮ ਆਪਰੇਟਰਸ 'ਚ ਇਕ ਦੂਜੇ ਨੂੰ ਪਿੱਛੇ ਛੱਡਣ ਦੀ ਜੰਗ ਜਿਹੀ ਲੱਗੀ ਹੋਈ ਹੈ ਤੇ ਰੋਜ਼ਾਨਾ ਕੰਪਨੀਆਂ ਇਕ ਨਵੇਂ ਪਲਾਨ ਦੇ ਨਾਲ ਹਾਜ਼ਿਰ ਹੋ ਰਹੀ ਹਨ। ਇਸ ਪਲਾਨਜ਼ 'ਚ ਕੁਝ ਪਲਾਨਜ਼ ਅਜਿਹੇ ਹਨ ਜੋ ਲੰਬੀ ਮਿਆਦ ਲਈ ਜਾਣ ਜਾਂਦੇ ਹਨ।

ਅਸੀਂ ਗੱਲ ਕਰ ਰਹੇ ਹਾਂ ਵੋਡਾਫੋਨ ਦੇ 597 ਰੁਪਏ ਦੀ ਕੀਮਤ 'ਚ ਆਉਣ ਵਾਲੇ ਰੀਚਾਰਜ ਪਲਾਨ ਦੀ ਜੋ ਕਿ ਲੰਬੀ ਮਿਆਦ ਆਫਰ ਕਰਦਾ ਹੈ। ਫੀਚਰ ਫੋਨ ਯੂਜ਼ਰਸ ਲਈ ਇਸ ਪਲਾਨ ਦੀ ਮਿਆਦ 168 ਦਿਨ ਦੀ ਹੈ ਤੇ ਸਮਾਰਟਫੋਨ ਯੂਜ਼ਰਸ ਨੂੰ ਇਸ ਪਲਾਨ ਦੀ ਮਿਆਦ 112 ਦਿਨ ਹੈ।

ਵੋਡਾਫੋਨ Rs 597 ਪਲਾਨ
ਵੋਡਾਫੋਨ ਦੇ ਇਸ ਪਲਾਨ 'ਚ ਉਂਝ ਤਾਂ ਡਾਟਾ ਬੈਨੀਫਿਟ ਵੀ ਮਿਲ ਰਿਹਾ ਹੈ ਪਰ ਮੁਖ ਰੂਪ ਨਾਲ ਇਹ ਪਲਾਨ ਕਾਲਿੰਗ 'ਤੇ ਕੇਂਦਰਿਤ ਹੈ। ਇਸ ਪਲਾਨ 'ਚ ਯੂਜ਼ਰਸ ਨੂੰ ਅਨਲਿਮਟਿਡ ਲੋਕਲ, STD ਅਤੇ ਰੋਮਿੰਗ ਕਾਲਸ, 10GB 4G/3G ਡਾਟਾ ਤੇ ਰੋਜ਼ਾਨਾ 100 SMS ਮਿਲ ਰਹੇ ਹਨ, ਇਸ ਪਲਾਨ ਦੀ ਮਿਆਦ 112 ਦਿਨਾਂ ਦੀ ਹੈ। ਹਾਲਾਂਕਿ ਵੋਡਾਫੋਨ ਦੇ ਇਸ ਪਲਾਨ 'ਚ ਯੂਜ਼ਰਸ ਰੋਜ਼ਾਨਾ 250 ਮਿੰਟਸ ਤੇ ਪ੍ਰਤੀ ਹਫ਼ਤੇ 1000 ਮਿਨਟਸ ਦੀ ਵਰਤੋਂ ਕਰ ਸਕਦੇ ਹਨ।

Vodafone ਦਾ ਇਹ ਪਲਾਨ ਕੰਪਨੀ ਦੇ 4G ਸਰਕਲਸ 'ਚ ਉਪਲੱਬਧ ਹਨ। ਉਦਾਹਰਣ ਲਈ ਗੱਲ ਕਰੀਏ ਵੋਡਾਫੋਨ ਦੇ Rs 159 ਪਲਾਨ ਤਾਂ ਇਹ ਰੋਜ਼ਾਨਾ 1GB ਡਾਟਾ, ਅਨਲਿਮਟਿਡ ਵੁਆਈਸ ਕਾਲਸ ਤੇ ਰੋਜ਼ਾਨਾ 100 SMS ਆਫਰ ਕਰਦਾ ਹੈ ਤੇ ਇਹ ਪਲਾਨ ਵੀ ਸਿਰਫ ਕੰਪਨੀ ਦੇ 4G ਸਰਕਲਸ 'ਚ ਹੀ ਪੇਸ਼ ਕੀਤਾ ਗਿਆ ਸੀ।