ਵੋਡਾਫੋਨ ਦਾ 129 ਰੁਪਏ ਵਾਲਾ ਪਲਾਨ ਹੋਇਆ ਹੋਰ ਵੀ ਫਾਇਦੇਮੰਦ

07/01/2019 5:37:22 PM

ਗੈਜੇਟ ਡੈਸਕ– ਵੋਡਾਫੋਨ ਨੇ ਆਪਣੇ 129 ਰੁਪਏ ਵਾਲੇ ਪ੍ਰੀਪੇਡ ਪਲਾਨ ਨੂੰ ਅਪਗ੍ਰੇਡ ਕੀਤਾ ਹੈ। ਅਪਗ੍ਰੇਡ ਤੋਂ ਬਾਅਦ 129 ਰੁਪਏ ਵਾਲੇ ਰੀਚਾਰਜ ਪੈਕ ’ਚ ਵੋਡਾਫੋਨ ਗਾਹਕਾਂ ਨੂੰ ਕੁਲ 2 ਜੀ.ਬੀ. ਡਾਟਾ ਮਿਲੇਗਾ। ਇਸ ਦੇ ਨਾਲ ਅਨਲਿਮਟਿਡ ਵਾਇਸ ਕਾਲ ਅਤੇ ਰੋਜ਼ਾਨਾ 100 ਮੈਸੇਜ ਦੀ ਸੁਵਿਧਾ ਵੀ ਮਿਲੇਗੀ। ਅਪਗ੍ਰੇਡ ਤੋਂ ਬਾਅਦ ਵੋਡਾਫੋਨ ਦਾ ਇਹ ਪ੍ਰੀਪੇਡ ਪਲਾਨ ਹੁਣ ਏਅਰਟੈੱਲ ਦੇ 129 ਰੁਪਏ ਵਾਲੇ ਪਲਾਨ ਨੂੰ ਹੋਰ ਸਖਤ ਚੁਣੌਤੀ ਦੇਵੇਗਾ। ਇਸ ਪਲਾਨ ’ਚ ਵੀ 28 ਦਿਨਾਂ ਦੀ ਮਿਆਦ ਨਾਲ 2 ਜੀ.ਬੀ. ਡਾਟਾ ਮਿਲਦਾ ਹੈ। 129 ਰੁਪਏ ਵਾਲੇ ਏਅਰਟੈੱਲ ਰਿਚਾਰਜ ਪੈਕ ’ਚ ਅਨਲਿਮਟਿਡ ਵਾਇਸ ਕਾਲ ਅਤੇ ਰੋਜ਼ਾਨਾ 100 ਮੈਸੇਜ ਦੀ ਸੁਵਿਧਾ ਮਿਲਦੀ ਹੈ।

PunjabKesari

129 ਰੁਪਏ ਵਾਲੇ ਵੋਡਾਫੋਨ ਰੀਚਾਰਜ ਪਲਾਨ ’ਚ ਇਹ ਬਦਲਾਅ ਸਾਰੇ ਸਰਕਿਲਾਂ ਲਈ ਕੀਤਾ ਗਿਆ ਹੈ। ਇਹ ਜਾਣਕਾਰੀ ਵੋਡਾਫੋਨ ਦੀ ਲਿਸਟਿੰਗ ਤੋਂ ਮਿਲੀ ਹੈ। ਇਸ ਪਲਾਨ ’ਚ ਪਹਿਲਾਂ ਕੁਲ 1.5 ਜੀ.ਬੀ. ਡਾਟਾ ਮਿਲਦਾ ਸੀ। ਹੁਣ ਸਬਸਕ੍ਰਾਈਬਰ 2 ਜੀ.ਬੀ. 2ਜੀ/ 3ਜੀ ਜਾਂ 4ਜੀ ਡਾਟਾ ਇਸਤੇਮਾਲ ਕਰ ਸਕਣਗੇ। 

500MB ਵਾਧੂ ਡਾਟਾ ਦੇਣ ਤੋਂ ਇਲਾਵਾ 129 ਰੁਪਏ ਵਾਲੇ ਵੋਡਾਫੋਨ ਪ੍ਰੀਪੇਡ ਰੀਚਾਰਜ ਪਲਾਨ ’ਚ ਕੋਈ ਹੋਰ ਬਦਲਾਅ ਨਹੀਂ ਕੀਤਾ ਗਿਆ। ਇਸ ਦਾ ਮਤਲਬ ਹੈ ਕਿ ਸਬਸਕ੍ਰਾਈਬਰ ਪਹਿਲਾਂ ਦੀ ਤਰ੍ਹਾਂ ਅਨਲਿਮਟਿਡ ਲੋਕਲ, ਐੱਸ.ਟੀ.ਡੀ. ਅਤੇ ਰੋਮਿੰਗ ਕਾਲ ਅਤੇ ਰੋਜ਼ਾਨਾ 100 ਮੈਸੇਜ ਭੇਜ ਸਕਣਗੇ। ਇਸ ਰੀਚਾਰਜ ਪਲਾਨ ਦੀ ਮਿਆਦ 28 ਦਿਨਾਂ ਦੀ ਹੈ। ਟੈਲੀਕਾਮ ਕੰਪਨੀ ਨੇ ਇਸ ਪਲਾਨ ਦੇ ਨਾਲ ਵੋਡਾਫੋਨ ਪਲੇਅ ਐਪ ਦਾ ਸਬਸਕ੍ਰਿਪਸ਼ਨ ਵੀ ਦਿੱਤਾ ਹੈ। 


Related News