Vodafone ਨੇ ਬਦਲਿਆ 255 ਰੁਪਏ ਵਾਲਾ ਪਲਾਨ, ਹੁਣ ਮਿਲੇਗਾ ਜ਼ਿਆਦਾ ਡਾਟਾ

08/02/2019 11:42:16 AM

ਗੈਜੇਟ ਡੈਸਕ– ਵੋਡਾਫੋਨ ਦੁਆਰਾ ਕਈ ਪ੍ਰੀਪੇਡ ਪਲਾਨਸ ’ਚ ਹਾਲ ਹੀ ’ਚ ਬਦਲਾਅ ਕੀਤਾ ਗਿਆ ਹੈ। ਇਸ ਵਾਰ ਕੰਪਨੀ ਨੇ ਬਾਜ਼ਾਰ ’ਚ ਮਜਬੂਦ ਸਥਿਤੀ ਪਾਉਣ ਲਈ 255 ਰੁਪਏ ਵਾਲੇ ਪ੍ਰੀਪੇਡ ਪਲਾਨ ’ਚ ਬਦਲਾਅ ਕੀਤਾ ਹੈ ਅਤੇ ਹੁਣ ਇਸ ਵਿਚ 28 ਦਿਨਾਂ ਦੀ ਮਿਆਦ ਦੌਰਾਨ ਰੋਜ਼ਾਨਾ 2.5 ਜੀ.ਬੀ. ਡਾਟਾ ਦਿੱਤਾ ਜਾ ਰਿਹਾ ਹੈ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਰਿਲਾਇੰਸ ਜਿਓ ਦੇ 199 ਰੁਪਏ ਵਾਲੇ ਪ੍ਰੀਪੇਡ ਪਲਾਨ ’ਚ ਰੋਜ਼ਾਨਾ 2 ਜੀ.ਬੀ. ਡਾਟਾ ਅਤੇ 299 ਰੁਪਏ ਵਾਲੇ ਪਲਾਨ ’ਚ ਰੋਜ਼ਾਨਾ 3 ਜੀ.ਬੀ. ਡਾਟਾ ਦਿੱਤਾ ਜਾਂਦਾ ਹੈ। 

ਦੱਸ ਦੇਈਏ ਕਿ ਵੋਡਾਫੋਨ ਨੇ ਹਾਲ ਹੀ ’ਚ 299 ਰੁਪਏ ਵਾਲਾ ਪ੍ਰੀਪੇਡ ਪਲਾਨ ਪੇਸ਼ ਕੀਤਾ ਸੀ। ਇਸ ਵਿਚ ਰੋਜ਼ਾਨਾ 2 ਜੀ.ਬੀ. ਡਾਟਾ ਦਿੱਤਾ ਜਾਂਦਾ ਹੈ। ਪਹਿਲਾਂ 255 ਰੁਪਏ ਵਾਲੇ ਪਲਾਨ ’ਚ ਵੀ ਰੋਜ਼ਾਨਾ 2 ਜੀ.ਬੀ. ਡਾਟਾ ਮਿਲਦਾ ਸੀ। ਅਜਿਹੇ ’ਚ ਕੰਪਨੀ ਨੂੰ 229 ਰੁਪਏ ਵਾਲੇ ਪਲਾਨ ਕਾਰਨ ਮਜਬੂਰਨ 255 ਰੁਪਏ ਵਾਲੇ ਪਲਾਨ ’ਚ ਡਾਟਾ ਬੈਨਿਫਿਟ ਨੂੰ ਵਧਾਉਣਾ ਪਿਆ। ਡਾਟਾ ਤੋਂ ਇਲਾਵਾ ਕੰਪਨੀ ਅਨਲਿਮਟਿਡ ਕਾਲਿੰਗ ਦੇ ਨਾਲ ਰੋਜ਼ਾਨਾ 100 ਐੱਸ.ਐੱਮ.ਐੱਸ. ਦੀ ਸੁਵਿਧਾ ਵੀ ਦੇ ਰਹੀ ਹੈ। ਏਅਰਟੈੱਲ ਕੋਲ ਵੀ ਅਜਿਹਾ ਹੀ ਇਕ 249 ਰੁਪਏ ਦਾ ਪ੍ਰੀਪੇਡ ਪਲਾਨ ਹੈ, ਜਿਸ ਵਿਚ ਰੋਜ਼ਾਨਾ 2 ਜੀ.ਬੀ. ਡਾਟਾ ਮਿਲਦਾ ਹੈ। ਨਾਲ ਹੀ ਕੰਪਨੀ ਕੋਲ 299 ਰੁਪਏ ਵਾਲਾ ਪਲਾਨ ਵੀ ਹੈ, ਜਿਸ ਵਿਚ ਰੋਜ਼ਾਨਾ 2.5 ਜੀ.ਬੀ. ਡਾਟਾ ਦੇ ਨਾਲ ਅਮੇਜ਼ਨ ਪ੍ਰਾਈਮ ਮੈਂਬਰਸ਼ਿਪ ਵੀ ਦਿੱਤੀ ਜਾਂਦੀ ਹੈ। 


Related News