ਵੋਡਾਫੋਨ ਲਿਆਇਆ 1 ਸਾਲ ਦੀ ਮਿਆਦ ਵਾਲਾ ਕੰਬੋ ਪ੍ਰੀਪੇਡ ਪਲਾਨ

04/19/2019 4:39:28 PM

ਗੈਜੇਟ ਡੈਸਕ– ਵੋਡਾਫੋਨ ਨੇ ਨਵਾਂ ਪ੍ਰੀਪੇਡ ਪਲਾਨ ਪੇਸ਼ ਕੀਤਾ ਹੈ ਜਿਸ ਦੀ ਕੀਮਤ ਭਾਰਤੀ ਸਬਸਕ੍ਰਾਈਬਰਜ਼ ਲਈ 999 ਰੁਪਏ ਹੈ। ਇਸ ਪਲਾਨ ਨੂੰ ਅਨਲਿਮਟਿਡ ਕਾਲਿੰਗ, ਇਕ ਸਾਲ ਦੀ ਮਿਆਦ ਅਤੇ 12 ਜੀ.ਬੀ. 3ਜੀ/4ਜੀ ਡਾਟਾ ਦੀ ਸੁਵਿਧਾ ਮਿਲੇਗੀ। ਅਨਲਿਮਟਿਡ ਕਾਲਿੰਗ ਦੀ ਗੱਲ ਕਰੀਏ ਤਾਂ ਯੂਜ਼ਰਜ਼ ਨੂੰ ਪੂਰੇ ਦੇਸ਼ ’ਚ ਮੁਫਤ ਰੋਮਿੰਗ ਦੀ ਵੀ ਸੁਵਿਧਾ ਮਿਲੇਗੀ। ਉਥੇ ਹੀ ਇਸ ਪਲਾਨ ਦੇ ਹੋਰ ਵੀ ਫਾਇਦਿਆਂ ਦੀ ਗੱਲ ਕਰੀਏ ਤਾਂ ਅਨਲਿਮਟਿਡ ਕਾਲਿੰਗ ਦੇ ਨਾਲ SMS ਦੀ ਵੀ ਸੁਵਿਧਾ ਹੈ, ਉਹ ਵੀ ਇਕ ਸਾਲ ਲਈ। 

ਇਸ ਪਲਾਨ ਨੂੰ ਸਭ ਤੋਂ ਪਹਿਲਾਂ ਟੈਲੀਕਾਮ ਟਾਕ ਨੇ ਸਪਾਟ ਕੀਤਾ ਸੀ। ਹਾਲਾਂਕਿ ਇਸ ਪਲਾਨ ’ਚ ਯੂਜ਼ਰਜ਼ ਨੂੰ ਕੋਈ ਵੀ ਟਾਕਟਾਈਮ ਦੀ ਸੁਵਿਧਾ ਨਹੀਂ ਮਿਲਦੀ। ਇਸ ਦਾ ਮਤਲਬ ਇਹ ਹੋਇਆ ਕਿ ਪਲਾਨ ’ਚ ਜੋ ਫਾਇਦੇ ਦਿੱਤੇ ਗਏ ਹਨ, ਯੂਜ਼ਰਜ਼ ਨੂੰ ਉਨ੍ਹਾਂ ਨਾਲ ਹੀ ਸੰਤੁਸ਼ਟ ਹੋਣਾ ਪਵੇਗਾ। ਦੋਵਾਂ ਪਲਾਨ ਦੀ ਤੁਲਨਾ ਕਰੀਏ ਤਾਂ ਦੋਵੇਂ ਇਕੋ ਜਿਹੇ ਹਨ। ਇਹ ਪਲਾਨ ਉਨ੍ਹਾਂ ਯੂਜ਼ਰਜ਼ ਲਈ ਕਾਫੀ ਫਾਇਦੇਮੰਦ ਹੈ ਜੋ ਡਾਟਾ ਦਾ ਇਸਤੇਮਾਲ ਜ਼ਿਆਦਾ ਕਰਦੇ ਹਨ ਨਾਲ ਜੋ ਫੋਨ ’ਤੇ ਜ਼ਿਆਦਾ ਗੱਲ ਕਰਨਾ ਪਸੰਦ ਕਰਦੇ ਹਨ।