ਵੋਡਾਫੋਨ ਦਾ ਧਮਾਕੇਦਾਰ ਪਲਾਨ, 180 ਦਿਨਾਂ ਤਕ ਰੋਜ਼ ਮਿਲੇਗਾ 1.5GB ਡਾਟਾ

01/18/2020 4:10:48 PM

ਗੈਜੇਟ ਡੈਸਕ– ਵੋਡਾਫੋਨ ਲਗਾਤਾਰ ਪ੍ਰੀਪੇਡ ਪਲਾਨ ਲਾਂਚ ਕਰ ਰਹੀ ਹੈ। ਹਾਲ ਹੀ ’ਚ ਵੋਡਾਫੋਨ ਨੇ 99 ਰੁਪਏ ਅਤੇ 555 ਰੁਪਏ ਦੇ ਪਲਾਨ ਪੇਸ਼ ਕੀਤੇ ਸਨ, ਉਥੇ ਹੀ ਹੁਣ ਵੋਡਾਫੋਨ ਨੇ 180 ਦਿਨਾਂ ਦੀ ਮਿਆਦ ਵਾਲਾ ਪਲਾਨ ਪੇਸ਼ ਕੀਤਾ ਹੈ ਜਿਸ ਵਿਚ ਰੋਜ਼ 1.5 ਜੀ.ਬੀ. ਡਾਟਾ ਮਿਲੇਗਾ। ਆਓ ਜਾਣਦੇ ਹਾਂ ਇਸ ਪਲਾਨ ਬਾਰੇ ਵਿਸਤਾਰ ਨਾਲ...

ਵੋਡਾਫੋਨ ਦੇ ਇਸ ਪਲਾਨ ਦੀ ਕੀਮਤ 997 ਰੁਪਏ ਹੈ ਅਤੇ ਇਸ ਵਿਚ 180 ਦਿਨਾਂ ਤਕ ਰੋਜ਼ਾਨਾਂ 1.5 ਜੀ.ਬੀ. ਡਾਟਾ ਮਿਲੇਗਾ। ਇਸ ਤੋਂ ਇਲਾਵਾ ਇਸ ਪਲਾਨ ’ਚ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਵੀ ਮਿਲੇਗੀ। ਹਾਲਾਂਕਿ ਵੋਡਾਫੋਨ ਦਾ ਇਹ ਪਲਾਨ ਫਿਲਹਾਲ ਕੁਝ ਹੀ ਸਰਕਿਲ ’ਚ ਉਪਲੱਬਧ ਹੈ। ਇਸ ਪਲਾਨ ’ਚ ਹਰ ਰੋਜ਼ 100 ਮੈਸੇਜ ਵੀ ਮਿਲਣਗੇ। ਤਾਂ ਕੁਲ ਮਿਲਾ ਕੇ ਦੇਖੀਏ ਤਾਂ ਵੋਡਾਫੋਨ ਦਾ ਇਹ ਪਲਾਨ ਲੰਬੀ ਮਿਆਦ ਲਈ ਵਧੀਆ ਹੈ। 

ਵੋਡਾਫੋਨ ਦਾ 99 ਰੁਪਏ ਵਾਲਾ ਪਲਾਨ
ਵੋਡਾਫੋਨ ਨੇ ਇਸ ਪਲਾਨ ਨੂੰ ਗਾਹਕਾਂ ਦੇ ਬਜਟ ਨੂੰ ਧਿਆਨ ’ਚ ਰੱਖ ਕੇ ਉਤਾਰਿਆ ਹੈ। ਗਾਹਕਾਂ ਨੂੰ ਇਸ ਰੀਚਾਰਜ ਪਲਾਨ ’ਚ 1 ਜੀ.ਬੀ. ਡਾਟਾ ਅਤੇ 100 ਮੈਸੇਜ ਦੀ ਸੁਵਿਧਾ ਮਿਲੇਗੀ। ਇਸ ਤੋਂ ਇਲਾਵਾ ਗਾਹਕਾਂ ਨੂੰ ਜੀ5 ਦੀ ਸਬਸਕ੍ਰਿਪਸ਼ਨ ਦਿੱਤੀ ਜਾਵੇਗੀ, ਜਿਸ ਦੀ ਕੀਮਤ 999 ਰੁਪਏ ਹੈ ਪਰ ਇਸ ਪਲਾਨ ਨੂੰ ਸਿਰਫ ਰਾਜਸਥਾਨ, ਕੋਲਕਾਤਾ, ਤਮਿਲਨਾਡੂ, ਯੂ.ਪੀ. ਈਸਟ, ਯੂ.ਪੀ. ਵੈਸਟ ਅਤੇ ਪੱਛਮੀ ਬੰਗਾਲ ਦੇ ਗਾਹਕ ਹੀ ਰੀਚਾਰਜ ਕਰਵਾ ਸਕਣਗੇ। ਉਥੇ ਹੀ ਇਸ ਪੈਕ ਦੀ ਮਿਆਦ 18 ਦਿਨਾਂ ਦੀ ਹੈ। 

ਵੋਡਾਫੋਨ ਦਾ 555 ਰੁਪਏ ਵਾਲਾ ਪਲਾਨ
ਵੋਡਾਫੋਨ ਦੇ ਇਸ ਪਲਾਨ ’ਚ ਗਾਹਕਾਂ ਨੂੰ ਰੋਜ਼ਾਨਾਂ 1.5 ਜੀ.ਬੀ. ਡਾਟਾ ਅਤੇ 100 ਮੈਸੇਜ ਦੀ ਸੁਵਿਧਾ ਮਿਲੇਗੀ। ਨਾਲ ਹੀ ਗਾਹਕ ਕਿਸੇ ਵੀ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਕਰ ਸਕਣਗੇ। ਇਸ ਤੋਂ ਇਲਾਵਾ ਕੰਪਨੀ ਜੀ5 ਅਤੇ ਵੋਡਾਫੋਨ ਪਲੇਅ ਦੀ ਸਬਸਕ੍ਰਿਪਸ਼ਨ ਦੇਵੇਗੀ ਪਰ ਇਹ ਪਲਾਨ ਮੁੰਬਈ ਦੇ ਸਰਕਿਲ ’ਚ ਉਪਲੱਬਧ ਹੈ। ਉਥੇ ਹੀ ਇਸ ਪੈਕ ਦੀ ਮਿਆਦ 70 ਦਿਨਾਂ ਦੀ ਹੈ।