ਵੋਡਾਫੋਨ ਲਿਆਈ 45 ਰੁਪਏ ਵਾਲਾ ਪ੍ਰੀਪੇਡ ਪਲਾਨ, ਮਿਲਣਗੇ ਇਹ ਫਾਇਦੇ

09/30/2019 5:26:33 PM

ਗੈਜੇਟ ਡੈਸਕ– ਦਿੱਗਜ ਟੈਲੀਕਾਮ ਕੰਪਨੀ ਵੋਡਾਫੋਨ ਨੇ 45 ਰੁਪਏ ਵਾਲਾ ਆਲ ਰਾਊਂਡਰ ਪ੍ਰੀਪੇਡ ਪਲਾਨ ਪੇਸ਼ ਕੀਤਾ ਹੈ। ਕੰਪਨੀ ਨੇ ਇਸ ਪ੍ਰੀਪੇਡ ਰੀਚਾਰਜ ਪੈਕ ਨੂੰ 35 ਤੋਂ ਲੈ ਕੇ 245 ਰੁਪਏ ਵਾਲੇ ਪਲਾਨਸ ’ਚ ਲਿਸਟ ਕੀਤਾ ਗਿਆ ਹੈ। ਕੰਪਨੀ ਨੇ ਇਸ ਰੀਚਾਰਜ ਪੈਕ ਰਾਹੀਂ ਜ਼ਿਆਦਾ ਤੋਂ ਜ਼ਿਆਦਾ ਗਾਹਕਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਪਹਿਲਾਂ ਵੋਡਾਫੋਨ ਨੇ 20 ਰੁਪਏ ਦਾ ਰੀਚਾਰਜ ਪੈਕ ਭਾਰਤੀ ਟੈਲੀਕਾਮ ਬਾਜ਼ਾਰ ’ਚ ਉਤਾਰਿਆ ਸੀ। 

ਕੰਪਨੀ ਨੇ ਇਸ ਪਲਾਨ ਨੂੰ ਆਈਡੀਆ ਦੇ ਨੈੱਟਵਰਕ ਇੰਟੀਗ੍ਰੇਸ਼ਨ ਵਾਲੇ ਕੁਝ ਚੁਣੇ ਹੋਏ ਰਾਜਾਂ ’ਚ ਪੇਸ਼ ਕੀਤਾ ਹੈ. ਇਸ ਰੀਚਾਰਜ ਪੈਕ ਦੀ ਖਾਸ ਗੱਲ ਹੈ ਕਿ ਆਈਡੀਆ ਦੇ ਗਾਹਕ ਇਸ ਪਲਾਨ ਨੂੰ ਖਰੀਦ ਸਕਣਗੇ। ਉਥੇ ਹੀ ਵੋਡਾਫੋਨ ਦਾ 45 ਰੁਪਏ ਵਾਲਾ ਪਲਾਨ ਅਸਾਮ, ਕਰਨਾਟਕ, ਮੁੰਬਈ, ਕੇਰਬ ਅਤੇ ਬਿਹਾਰ-ਝਾਰਖੰਡ ਦੇ ਗਾਹਕਾਂ ਲਈ ਉਪਲੱਬਧ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਪਲਾਨ ਨੂੰ ਜਲਦੀ ਹੀ ਦੇਸ਼ ਦੇ ਹੋਰ ਰਾਜ਼ਾਂ ’ਚ ਵੀ ਪੇਸ਼ ਕੀਤਾ ਜਾਵੇਗਾ। 

ਪਲਾਨ ਦੇ ਫਾਇਦੇ
ਗਾਹਕਾਂ ਨੂੰ ਇਸ ਪਲਾਨ ਤਹਿਤ 45 ਰੁਪਏ ਦਾ ਫੁਲ ਟਾਕਟਾਈਮ ਮਿਲੇਗਾ। ਇਸ ਦੇ ਨਾਲ ਹੀ ਕੰਪਨੀ ਗਾਹਕਾਂ ਨੂੰ 100 ਐੱਮ.ਬੀ. ਡਾਟਾ ਦੇਵੇਗੀ। ਇਸ ਪਲਾਨ ’ਚ ਵਾਇਸ ਰੇਟ ਕਟਰ ਦਾ ਫਾਇਦਾ ਵੀ ਦਿੱਤਾ ਜਾਵੇਗਾ। ਉਥੇ ਹੀ ਇਸ ਰੀਚਾਰਜ ਪੈਕ ਦੀ ਮਿਆਦ 28 ਦਿਨਾਂ ਦੀ ਹੈ।