ਵੋਡਾਫੋਨ ਦੀ ਸਿਮ ਹੈ ਤਾਂ ਮਿਲੇਗਾ ਇਕ ਫ੍ਰੀ ਦਿਵਾਲੀ ਗਿਫਟ

10/27/2016 11:59:17 AM

ਜਲੰਧਰ- ਬ੍ਰਿਟਿਸ਼ ਬਹੁਰਾਸ਼ਟਰੀ ਦੂਰਸੰਚਾਰ ਕੰਪਨੀ ਵੋਡਾਫੋਨ ਨੇ ਇਕ ਸਪੈਸ਼ਲ ਦਿਵਾਲੀ ਕੈਂਪੇਨ ਸ਼ੁਰੂ ਕੀਤਾ ਹੈ ਜਿਸ ਤਹਿਤ ਜੋ ਯੂਜ਼ਰਸ 28 ਅਕਤੂਬਰ ਨੂੰ ਵੋਡਾਫੋਨ ਸਟੋਰ ''ਚ ਆਉਣਗੇ ਉਨ੍ਹਾਂ ਨੂੰ ਫ੍ਰੀ ਗਿਫਟ ਅਤੇ ਮਿਠਾਈ ਦਿੱਤੀ ਜਾਵੇਗੀ। ਵੋਡਾਫੋਨ ਨੇ ਆਪਣੇ ਯੂਜ਼ਰਸ ਨੂੰ ਦਿਵਾਲੀ ਦੀਆਂ ਸ਼ੁਭਕਾਮਨਾਵਾਂ ਦੇਣ ਲਈ ਅਜਿਹਾ ਕੀਤਾ ਹੈ। 
ਵੋਡਾਫੋਨ ਕੰਪਨੀ ਦਿੱਲੀ-ਐੱਨ.ਸੀ.ਆਰ. ''ਚ ਇਹ ਆਫਰ ਆਪਣੇ 52 ਸਟੋਰਾਂ ''ਤੇ ਦੇ ਰਹੀ ਹੈ। ਵੋਡਾਫੋਨ ਦੇ ਬਿਜ਼ਨੈੱਸ (ਦਿੱਲੀ-ਐੱਨ.ਸੀ.ਆਰ.) ਅਪੂਰਵ ਮਹਰੋਤਰਾ ਨੇ ਦੱਸਿਆ ਕਿ ਕੰਪਨੀ ਆਪਣੇ ਗਾਹਕਾਂ ਨੂੰ ਬਿਹਤਰ ਤੋਂ ਬਿਹਤਰ ਐਕਸਪੀਰੀਅੰਸ ਦੇਮ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਕੰਪਨੀ ਆਪਣੇ ਯੂਜ਼ਰਸ ਨੂੰ ਉਨ੍ਹਾਂ ਮੁਤਾਬਕ ਆਫਰਜ਼ ਅਤੇ ਪ੍ਰੋਡਕਟਸ ਦੇਣਾ ਚਾਹੁੰਦੀ ਹੈ। 
 
ਤਾਮਿਲਨਾਡੂ ''ਚ ਮਿਲੇਗਾ ਖਾਸ ਦਿਵਾਲੀ ਆਫਰ-
ਵੋਡਾਫੋਨ ਨੇ ਤਾਮਿਲਨਾਡੂ ਯੂਜ਼ਰਸ ਨੂੰ ਵੀ ਦਿੱਵਾਲੀ ''ਤੇ ਸਪੈਸ਼ਲ ਆਫਰ ਦਿੱਤੀ ਹੈ। ਇਸ ਆਫਰ ਤਹਿਤ ਜੇਕਰ ਯੂਜ਼ਰ ਵੋਡਾਫੋਨ ਸਟੋਰ ''ਤੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਉਨ੍ਹਾਂ ਦੀ ਲੋੜ ਮੁਤਾਬਕ ਬੈਸਟ ਆਫਰ ਦਿੱਤੀ ਜਾਵੇਗੀ। ਤਾਮਿਲਨਾਡੂ ''ਚ ਇਹ ਆਫਰ 27 ਅਕਤੂਬਰ ਤਕ ਚੱਲੇਗੀ।