ਵੋਡਾਫੋਨ ਕਰ ਸਕਦੀ ਹੈ ਪਲਾਨਸ ’ਚ ਬਦਲਾਅ, 35 ਰੁਪਏ ’ਚ ਮਿਲੇਗਾ 1GB ਡਾਟਾ

03/02/2020 10:32:17 AM

ਗੈਜੇਟ ਡੈਸਕ– ਜੇਕਰ ਤੁਸੀਂ ਵੋਡਾਫੋਨ-ਆਈਡੀਆ ਯੂਜ਼ਰਰ ਹੋ ਤਾਂ ਇਹ ਖਬਰ ਖਾਸਤੌਰ ’ਤੇ ਤੁਹਾਡੇ ਲਈ ਹੀ ਹੈ। ਵੋਡਾਫੋਨ-ਆਈਡੀਆ ਲੰਬੇ ਸਮੇਂ ਤੋਂ ਭਾਰੀ ਘਾਟੋ ’ਚ ਚੱਲ ਰਹੀ ਹੈ, ਅਜਿਹੇ ’ਚ ਕੰਪਨੀ ਚਾਹੁੰਦੀ ਹੈ ਤਾਂ ਗਾਹਕਾਂ ਕੋਲੋਂ ਹੁਣ 1 ਜੀ.ਬੀ. ਡਾਟਾ ਲਈ 35 ਰੁਪਏ ਲਏ ਜਾਣ। ਦੱਸ ਦੇਈਏ ਕਿ ਇਹ ਮੌਜੂਦਾ ਡਾਟਾ ਚਾਰਜ ਤੋਂ ਕਰੀਬ 7 ਗੁਣਾ ਜ਼ਿਆਦਾ ਹੈ। ਇਸ ਤੋਂ ਇਲਾਵਾ ਕੰਪਨੀ 1 ਅਪ੍ਰੈਲ ਤੋਂ ਕੁਨੈਕਸ਼ਨ ਫੀਸ ਅਤੇ ਵਾਇਸ ਕਾਲ ਲਈ ਵੀ ਪ੍ਰਤੀ ਮਿੰਟ 6 ਪੈਸੇ ਲੈਣ ਦੀ ਸ਼ੁਰੂਆਤ ਕਰਨ ਦੀ ਸੋਚ ਰਹੀ ਹੈ। 

ਹਰ ਮਹੀਨੇ 50 ਰੁਪਏ ਦੇ ਕੇ ਰੱਖ ਸਕੋਗੇ ਨੰਬਰ ਚਾਲੂ
ਵੋਡਾਫੋਨ-ਆਈਡੀਆ ਹੁਣਗਾਹਕਾਂ ਕੋਲੋਂ ਕੁਨੈਕਸ਼ਨ ਫੀਸ ਦੇ ਤੌਰ ’ਤੇ ਹਰ ਮਹੀਨੇ 50 ਰੁਪਏ ਲੈਣਾ ਚਾਹ ਰਹੀ ਹੈ। ਜੇਕਰ ਇਹ 50 ਰੁਪਏ ਮੰਥਲੀ ਕੁਨੈਕਸ਼ਨ ਚਾਰਜ ਲਾਗੂ ਹੁੰਦਾ ਹੈ ਤਾਂ ਗਾਹਕਾਂ ਨੂੰ ਨੰਬਰ ਐਕਟਿਵ ਰੱਖਣ ਲਈ ਹਰ ਸਾਲ ਅਲੱਗ ਤੋਂ 600 ਰੁਪਏ ਖਰਚ ਕਰਨੇ ਹੋਣਗੇ। ਹਾਲਹੀ ’ਚ ਵੋਡਾਫੋਨ ਨੇ ਡਿਪਾਰਟਮੈਂਟ ਆਫ ਟੈਲੀਕਾਮ ਨੂੰ ਚਿੱਠੀ ਲਿਖ ਕੇ ਆਪਣੀਆਂ ਇਨ੍ਹਾਂ ਮੰਗਾਂ ਬਾਰੇ ਦੱਸਿਆ ਹੈ।