30 ਦਿਨਾਂ ''ਚ ਫਾਈਨਲ ਹੋ ਸਕਦੀ ਹੈ Voda-Idea ਮਰਜ ਡੀਲ, ਬਣੇਗੀ ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ

02/20/2017 1:56:53 PM

ਜਲੰਧਰ- ਦੇਸ਼ ਦੀ ਦੂਜੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਵੋਡਾਫੋਨ ਅਤੇ ਅਦਿੱਤਿਆ ਗਰੁੱਪ ਦੀ ਕੰਪਨੀ ਆਈਡੀਆ ਸੈਲੂਲਰ ''ਚ ਮਰਜ ਦੀ ਡੀਲ ਇਕ ਮਹੀਨੇ ਦੇ ਅੰਦਰ ਫਾਈਨਲ ਹੋਣ ਦੀ ਸੰਭਾਵਨਾ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਸੂਤਰਾਂ ਨੇ ਦੱਸਿਆ ਕਿ 24-25 ਫਰਵਰੀ ਤੱਕ ਦੋਵਾਂ ਕੰਪਨੀਆਂ ''ਚ ਸਮਝੌਤੇ ਦਾ ਐਲਾਨ ਕੀਤਾ ਜਾ ਸਕਦਾ ਹੈ। ਇਕ ਹੋਰ ਸੂਤਰ ਮੁਤਾਬਕ ਦੋਵੇਂ ਕੰਪਨੀਆਂ ਸਮਝੌਤੇ ਲਈ ਲਗਭਗ ਤਿਆਰ ਹਨ ਅਤੇ ਇਸ ਲਈ ਇਕ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਨਹੀਂ ਲੱਗਣਾ ਚਾਹੀਦਾ। ਇਹ ਇਸ ਖੇਤਰ ਦੀ ਸਭ ਤੋਂ ਵੱਡੀ ਡੀਲ ਹੋਵੇਗੀ। ਮਰਜ ਤੋਂ ਬਾਅਦ ਬਣਨ ਵਾਲੀ ਨਵੀਂ ਕੰਪਨੀ ਟੈਲੀਕਾਮ ਸੈਕਟਰ ''ਚ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਹੋਵੇਗੀ ਜਿਸ ਦੇ ਕਰੀਬ 38 ਕਰੋੜ ਗਾਹਕ ਹੋਣਗੇ। ਹਾਲਾਂਕਿ ਵੋਡਾਫੋਨ ਅਤੇ ਆਈਡੀਆ ਵੱਲੋਂ ਇਸ ਮਾਮਲੇ ''ਤੇ ਕੋਈ ਬਿਆਨ ਨਹੀਂ ਆਇਆ ਹੈ। 
 
ਕਿਵੇਂ ਬਣੇਗੀ ਸਭ ਤੋਂ ਵੱਡੀ ਕੰਪਨੀ?
1. ਰੈਵੇਨਿਊ: ਜੇਕਰ ਵੋਡਾਫੋਨ ਅਤੇ ਆਈਡੀਆ ਦਾ ਮਰਜ ਹੁੰਦਾ ਹੈ ਤਾਂ ਇਹ 80 ਹਜ਼ਾਰ ਕਰੋੜ ਰੁਪਏ ਦੇ ਰੈਵੇਨਿਊ ਵਾਲੀ ਭਾਰ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਬਣ ਜਾਵੇਗੀ। 
 
2. ਸਬਸਕ੍ਰਾਈਬਰਜ਼: ਮਰਜ ਦੇ ਬਾਅਦ ਕੰਪਨੀ ਸਬਸਕ੍ਰਾਈਬਰਜ਼ ਦੇ ਆਧਾਰ ''ਤੇ ਵੀ ਭਰਤ ਦੀ ਸਭ ਤੋਂ ਵੱਡੀ ਕੰਪਨੀ ਹੋਵੇਗੀ। ਇਹ ਮਾਰਕੀਟ ਲੀਡਰ ਭਾਰਤੀ ਏਅਰਟੈੱਲ ਅਤੇ ਰਿਲਾਇੰਸ ਜਿਓ ਨੂੰ ਵੀ ਪਿੱਛੇ ਛੱਡ ਦੇਵੇਗੀ। ਵੋਡਾਫੋਨ ਇੰਡੀਆ 20.028 ਕਰੋੜ ਗਾਹਕਾਂ ਦੇ ਨਾਲ ਦੂਜੀ ਅਤੇ ਆਈਡੀਆ ਸੈਲੂਲਰ 18.77 ਕਰੋੜ ਗਾਹਕਾਂ ਦੇ ਨਾਲ ਤੀਜੀ ਸਭ ਤੋਂ ਵੱਡੀ ਕੰਪਨੀ ਹੈ। ਦੋਵਾਂ ਦੇ ਮਿਲਾ ਕੇ 38 ਕਰੋੜ ਸਬਸਕ੍ਰਾਈਬਰਜ਼ ਹੋ ਜਾਣਗੇ। ਅਜੇ ਦੇਸ਼ ''ਚ ਏਅਰਟੈੱਲ 26.34 ਕਰੋੜ ਗਾਹਕਾਂ ਦੇ ਨਾਲ ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਸਰਵਿਸ ਪ੍ਰੋਵਾਈਡਰ ਹੈ। 
 
3. ਸਭ ਤੋਂ ਵੱਡੀ ਹਿੱਸੇਦਾਰੀ: ਸੀ.ਐੱਲ.ਐੱਸ.ਏ. ਦੀ ਇਕ ਰਿਪੋਰਟ ਮੁਤਾਬਕ, ਵੋਡਾਫੋਨ-ਆਈਡੀਆ ਨੂੰ ਮਿਲਾ ਕੇ ਬਣਨ ਵਾਲੀ ਨਵੀਂ ਕੰਪਨੀ ਕੋਲ 2018-19 ਤੱਕ ਮੋਬਾਇਲ ਮਾਰਕੀਟ ਦੀ 43 ਫੀਸਦੀ ਹਿੱਸੇਦਾਰੀ ਹੋਵੇਗੀ ਜਿਸ ਨਾਲ ਇਹ ਪਹਿਲੇ ਨੰਬਰ ''ਤੇ ਹੋਵੇਗੀ। ਦੂਜੇ ਨੰਬਰ ''ਤੇ ਭਾਰਤੀ ਏਅਰਟੈੱਲ ਦੇ ਕੋਲ 33 ਫੀਸਦੀ ਅਤੇ ਰਿਲਾਇੰਸ ਜਿਓ ਦੀ 13 ਫੀਸਦੀ ਹਿੱਸੇਦਾਰੀ ਰਹੇਗੀ।