VI ਦੇ ਦੋ ਸਸਤੇ ਪ੍ਰੀਪੇਡ ਪਲਾਨ ਲਾਂਚ, 107 ਰੁਪਏ ’ਚ ਮਿਲਣਗੇ ਇਹ ਫਾਇਦੇ

04/05/2022 6:37:35 PM

ਗੈਜੇਟ ਡੈਸਕ– VI ਨੇ ਭਾਰਤ ’ਚ ਨਵੇਂ ਪ੍ਰੀਪੇਡ ਵੈਲੀਡਿਟੀ ਰੀਚਾਰਜ ਪਲਾਨ ਪੇਸ਼ਕੀਤੇ ਹਨ। ਇਨ੍ਹਾਂ ’ਚ 107 ਰੁਪਏ ਅਤੇ 111 ਰੁਪਏ ਦੇ ਦੋ ਪਲਾਨ ਸ਼ਾਮਿਲ ਹਨ। VI ਦਾ 111 ਰੁਪਏ ਦਾ ਰੀਚਾਰਜ ਪਲਾਨ 31 ਦਿਨਾਂ ਦੀ ਮਿਆਦ ਦੇ ਨਾਲ ਆਉਂਦਾ ਹੈ ਜਦਕਿ 107 ਰੁਪਏ ਦਾ ਪਲਾਨ 30 ਦਿਨਾਂ ਦੀ ਮਿਆਦ ਵਾਲਾ ਹੈ। VI ਦੇ ਦੋਵਾਂ ਪੈਕ ਮਿਆਦ ਤੋਂ ਇਲਾਵਾ ਸਾਰੇ ਫਾਇਦੇ ਇਕ ਸਮਾਨ ਹਨ। ਜਨਵਰੀ ’ਚ ਟੈਲੀਕਾਮ ਰੈਗੁਲੇਟਰੀ ਅਥਾਰਿਟੀ ਆਫ ਇੰਡੀਆ ਨੇ ਟੈਲੀਕਾਮ ਆਪਰੇਟਰਾਂ ਨੂੰ ਇਕ ਮਹੀਨੇ ਦੀ ਮਿਆਦ ਦੇ ਨਾਲ ਰੀਚਾਰਜ ਪਲਾਨ ਨੂੰ ਲਾਂਚ ਕਰਨ ਦਾ ਨਿਰਦੇਸ਼ ਦਿੱਤਾ ਸੀ। 

111 ਰੁਪਏ ਦਾ ਰੀਚਾਰਜ ਪਲਾਨ
VI ਦੀ ਵੈੱਬਸਾਈਟ ਮੁਤਾਬਕ, 111 ਰੁਪਏ ਦੇ ਪ੍ਰੀਪੇਡ ਰੀਚਾਰਜ ਪਲਾਨ ’ਚ 111 ਰੁਪਏ ਦਾ ਟਾਕਟਾਈਮ ਮਿਲਦਾ ਹੈ। ਇਨ੍ਹਾਂ ’ਚ 1 ਪੈਸਾ ਪ੍ਰਤੀ ਸਕਿੰਟ ਦੀ ਦਰ ਨਾਲ ਵੌਇਸ ਕਾਲ ਕੀਤੀ ਜਾ ਸਕਦੀ ਹੈ। ਯੂਜ਼ਰਸ ਨੂੰ 31 ਦਿਨਾਂ ਦੀ ਮਿਆਦ ਦੇ ਨਾਲ 200 ਐੱਮ.ਬੀ. ਡਾਟਾ ਵੀ ਮਿਲੇਗਾ। VI ਨੇ ਇਸ ਪਲਾਨ ’ਚ ਮੁਫ਼ਤ ਆਊਟਗੋਇੰਗ SMS ਨੂੰ ਸ਼ਾਮਿਲ ਨਹੀਂ ਕੀਤਾ। 

107 ਰੁਪਏ ਦਾ ਰੀਚਾਰਜ ਪਲਾਨ
107 ਰੁਪਏ ਵਾਲੇ ਪਲਾਨ ’ਚ 107 ਰੁਪਏ ਦਾ ਟਾਕਟਾਈਮ ਮਿਲਦਾ ਹੈ। ਇਸ ਪਲਾਨ ’ਚ ਵੀ 1 ਪੈਸਾ ਪ੍ਰਤੀ ਸਕਿੰਟ ਦੀ ਦਰ ਨਾਲ ਵੌਇਸ ਕਾਲ ਕੀਤੀ ਜਾ ਸਕਦੀ ਹੈ। 107 ਰੁਪਏ ਦੇ ਇਸ ਪਲਾਨ ’ਚ 200 ਐੱਮ.ਬੀ. ਡਾਟਾ ਮਿਲਦਾ ਹੈ। ਇਸਨੂੰ 30 ਦਿਨਾਂ ਦੀ ਮਿਆਦ ਨਾਲ ਪੇਸ਼ ਕੀਤਾ ਗਿਆ ਹੈ। ਇਸ ਪਲਾਨ ’ਚ ਵੀ ਟੈਲੀਕਾਮ ਕੰਪਨੀ ਨੇ ਕੋਈ ਮੁਫ਼ਤ ਆਊਟਗੋਇੰਗ ਮੈਸੇਜ ਦੀ ਸੁਵਿਧਾ ਨਹੀਂ ਦਿੱਤੀ ਹੈ। 


Rakesh

Content Editor

Related News