Vodafone-Idea ਲਿਆਈ 2 ਸਸਤੇ ਪਲਾਨ, ਡਾਟਾ-ਕਾਲਿੰਗ ਨਾਲ ਮਿਲੇਗਾ ਇਹ ਫਾਇਦਾ

09/02/2020 2:00:29 PM

ਗੈਜੇਟ ਡੈਸਕ– ਦਿੱਗਜ ਟੈਲੀਕਾਮ ਕੰਪਨੀ ਵੋਡਾਫੋਨ-ਆਈਡੀਆ ਨੇ 2 ਨਵੇਂ ਪ੍ਰੀਪੇਡ ਪਲਾਨ ਲਾਂਚ ਕੀਤੇ ਹਨ ਜੋ ਛੋਟੀ ਮਿਆਦ ਅਤੇ ਘੱਟ ਕੀਮਤ ਵਾਲੇ ਹਨ। ਕੰਪਨੀ 109 ਰੁਪਏ ਅਤੇ 169 ਰੁਪਏ ਦੇ ਪਲਾਨ ਲੈ ਕੇ ਆਈ ਹੈ ਜੋ 20 ਦਿਨਾਂ ਦੀ ਮਿਆਦ ਨਾਲ ਆਉਂਦੇ ਹਨ। ਪਲਾਨ ’ਚ ਤੁਹਾਨੂੰ ਡਾਟਾ ਅਤੇ ਕਾਲਿੰਗ ਦੇ ਨਾਲ ਹੋਰ ਵੀ ਫਾਇਦੇ ਮਿਲਣਗੇ। ਆਓ ਵਿਸਤਾਰ ਨਾਲ ਜਾਣਦੇ ਹਾਂ ਇਨ੍ਹਾਂ ਪਲਾਨਸ ਬਾਰੇ...

ਵੋਡਾਫੋਨ ਦਾ 109 ਰੁਪਏ ਵਾਲਾ ਪਲਾਨ
ਕੰਪਨੀ ਦੇ 109 ਰੁਪਏ ਵਾਲੇ ਪਲਾਨ ’ਚ ਗਾਹਕਾਂ ਨੂੰ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲਦੀ ਹੈ। ਇਨ੍ਹਾਂ ’ਚ ਕੁਲ 1 ਜੀ.ਬੀ. ਡਾਟਾ ਅਤੇ 300 ਐੱਸ.ਐੱਮ.ਐੱਸ. ਮਿਲਦੇ ਹਨ। ਇਸ ਤੋਂ ਇਲਾਵਾ ਵੋਡਾਫੋਨ ਪਲੇਅ ਅਤੇ Zee5 ਐਪਸ ਦਾ ਮੁਫ਼ਤ ਸਬਸਕ੍ਰਿਪਸ਼ਨ ਵੀ ਦਿੱਤਾ ਜਾਂਦਾ ਹੈ। ਪਲਾਨ ਦੀ ਮਿਆਦ 20 ਦਿਨਾਂ ਦੀ ਹੈ। ਇਹ ਕੁਝ ਰਾਜਾਂ ’ਚ ਮਿਲਣ ਵਾਲੇ 90 ਰੁਪਏ ਦੇ ਪਲਾਨ ਦਾ ਅਪਗ੍ਰੇਡ ਹੈ, ਜਿਸ ਵਿਚ ਦੋ ਦਿਨ ਜ਼ਿਆਦਾ ਦੀ ਮਿਆਦ ਮਿਲ ਰਹੀ ਹੈ। 90 ਰੁਪਏ ਵਾਲੇ ਪਲਾਨ ’ਚ 18 ਦਿਨਾਂ ਦੀ ਮਿਆਦ ਮਿਲਦੀ ਹੈ। 

ਵੋਡਾਫੋਨ ਦਾ 169 ਰੁਪਏ ਵਾਲਾ ਪਲਾਨ
ਇਹ ਪਲਾਨ ਵੀ ਕਾਫੀ ਹੱਦ ਤਕ 109 ਰੁਪਏ ਵਰਗਾ ਹੀ ਹੈ, ਹਾਲਾਂਕਿ ਡਾਟਾ ਅਤੇ ਐੱਸ.ਐੱਮ.ਐੱਸ. ਜ਼ਿਆਦਾ ਦਿੱਤੇ ਜਾ ਰਹੇ ਹਨ। ਇਸ ਵਿਚ ਵੀ ਗਾਹਕਾਂ ਨੂੰ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲਦੀ ਹੈ। ਗਾਹਕਾਂ ਨੂੰ ਰੋਜ਼ 1 ਜੀ.ਬੀ. ਡਾਟਾ ਅਤੇ ਰੋਜ਼ 100 ਐੱਸ.ਐੱਮ.ਐੱਸ. ਮਿਲਦੇ ਹਨ। ਇਸ ਤੋਂ ਇਲਾਵਾ ਵੋਡਾਫੋਨ ਪਲੇਅ ਅਤੇ Zee5 ਐਪਸ ਦਾ ਮੁਫ਼ਤ ਸਬਸਕ੍ਰਿਪਸ਼ਨ ਵੀ ਦਿੱਤਾ ਜਾਂਦਾ ਹੈ। ਪਲਾਨ ਦੀ ਮਿਆਦ 20 ਦਿਨਾਂ ਦੀ ਹੈ। 


Rakesh

Content Editor

Related News