ਵੋਡਾਫੋਨ-ਆਈਡੀਆ ਗਾਹਕਾਂ ਨੂੰ ਝਟਕਾ, ਮਹਿੰਗੇ ਹੋਏ ਇਹ ਦੋ ਪਲਾਨ

03/23/2021 4:37:32 PM

ਗੈਜੇਟ ਡੈਸਕ– ਦਿੱਗਜ ਟੈਲੀਕਾਮ ਕੰਪਨੀ ਵੋਡਾਫੋਨ-ਆਈਡੀਆ ਨੇ ਆਪਣੇ ਸਭ ਤੋਂ ਖ਼ਾਸ ਫੈਮਲੀ ਪੋਸਟਪੇਡ ਪਲਾਨ ਦੀ ਕੀਮਤ ’ਚ ਵਾਧਾ ਕੀਤੀ ਹੈ। ਗਾਹਕਾਂ ਨੂੰ ਇਨ੍ਹਾਂ ਪਲਾਨਾਂ ਲਈ ਪਹਿਲਾਂ ਦੇ ਮੁਕਾਬਲੇ ਹੁਣ ਜ਼ਿਆਦਾ ਕੀਮਤ ਦੇਣੀ ਪਵੇਗੀ। ਦੱਸ ਦੇਈਏ ਕਿ ਵੋਡਾਫੋਨ-ਆਈਡੀਆ ਦੇ ਫੈਮਲੀ ਪੋਸਟਪੇਡ ਪਲਾਨ ਨੂੰ ਇਕ ਹੀ ਪਰਿਵਾਰ ਦੇ ਕਈ ਮੈਂਬਰ ਇਸਤੇਮਾਲ ਕਰ ਸਕਦੇ ਹਨ। 

ਟੈਲੀਕਾਮ ਰਿਪੋਰਟ ਮੁਤਾਬਕ, ਵੋਡਾਫੋਨ-ਆਈਡੀਆ ਨੇ 598 ਰੁਪਏ ਵਾਲੇ ਪਲਾਨ ਦੀ ਕੀਮਤ ’ਚ 51 ਰੁਪਏ ਅਤੇ 699 ਰੁਪਏ ਵਾਲੇ ਪਲਾਨ ਦੀ ਕੀਮਤ ’ਚ 100 ਰੁਪਏ ਦਾ ਵਾਧਾ ਕੀਤਾ ਹੈ। ਇਹ ਦੋਵੇਂ ਫੈਮਲੀ ਪੋਸਟਪੇਡ ਪਲਾਨ ਯੂ.ਪੀ. ਈਸਟ, ਚੇਨਈ, ਤਮਿਲਨਾਡੁ, ਕੋਲਕਾਤਾ, ਮਹਾਰਾਸ਼ਟਰ ਅਤੇ ਗੋਆ ’ਚ ਐਕਟਿਵ ਹਨ। 

Vi ਦਾ 649 ਰੁਪਏ ਵਾਲਾ ਪੋਸਟਪੇਡ ਪਲਾਨ
ਵੋਡਾਫੋਨ-ਆਈਡੀਆ ਦਾ ਇਹ ਪੋਸਟਪੇਡ ਪਲਾਨ ਐਡ-ਆਨ ਕੁਨੈਕਸ਼ਨ ਦੇ ਨਾਲ ਆਉਂਦਾ ਹੈ। ਇਸ ਪਲਾਨ ’ਚ ਗਾਹਕਾਂ ਨੂੰ 80 ਜੀ.ਬੀ. ਡਾਟਾ ਮਿਲੇਗਾ। ਨਾਲ ਹੀ ਗਾਹਕਾਂ ਨੂੰ 100 ਐੱਸ.ਐੱਮ.ਐੱਸ. ਅਤੇ ਅਨਲਿਮਟਿਡ ਕਾਲਿੰਗ ਦੀ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਪਲਾਨ ਦੇ ਨਾਲ ਉਪਭੋਗਤਾਵਾਂ ਨੂੰ ਐਮਾਜ਼ੋਨ ਪ੍ਰਾਈਮ ਅਤੇ ਡਿਜ਼ਨੀ+ਹਾਟਸਟਾਰ ਵੀ.ਆਈ.ਪੀ. ਦੀ ਮੁਫ਼ਤ ’ਚ ਸਬਸਕ੍ਰਿਪਸ਼ਨ ਦਿੱਤੀ ਜਾਵੇਗੀ। 

Vi ਦਾ 799 ਰੁਪਏ ਵਾਲਾ ਪੋਸਟਪੇਡ ਪਲਾਨ
ਵੋਡਾਫੋਨ-ਆਈਡੀਆ ਇਕ ਪ੍ਰਾਈਮਰੀ ਅਤੇ ਦੋ ਐਡ-ਆਨ ਕੁਨੈਕਸ਼ਨ ਦੇ ਨਾਲ ਆਉਂਦਾ ਹੈ। ਇਸ ਪਲਾਨ ’ਚ ਗਾਹਕਾਂ ਨੂੰ 120 ਜੀ.ਬੀ. ਡਾਟਾ ਅਤੇ 100 ਐੱਸ.ਐੱਮ.ਐੱਸ. ਮਿਲਣਗੇ। ਨਾਲ ਹੀ ਗਾਹਕ ਕਿਸੇ ਵੀ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਕਰ ਸਕਣਗੇ। ਇਸ ਤੋਂ ਇਲਾਵਾ ਪਲਾਨ ਦੇ ਨਾਲ ਗਾਹਕਾਂ ਨੂੰ ਇਕ ਸਾਲ ਲਈ ਐਮਾਜ਼ੋਨ ਪ੍ਰਾਈਮ ਅਤੇ ਡਿਜ਼ਨੀ+ਹਾਟਸਟਾਰ ਵੀ.ਆਈ.ਪੀ. ਦੀ ਮੁਫ਼ਤ ’ਚ ਸਬਸਕ੍ਰਿਪਸ਼ਨ ਦਿੱਤੀ ਜਾਵੇਗੀ। 

ਡਾਊਨਲੋਡਿੰਗ ਸਪੀਡ ਦੇ ਮਾਮਲੇ ’ਚ ਵੀ ਨੇ ਮਾਰੀ ਬਾਜ਼ੀ
ਟਰਾਈ ਦੀ ਰਿਪੋਰਟ ਮੁਤਾਬਕ, ਦਸੰਬਰ 2020 ਦੀ ਗੱਲ ਕਰੀਏ ਤਾਂ ਜੀਓ ਦੀ ਡਾਊਨਲੋਡਿੰਗ ਸਪੀਡ 20.2 Mbps ਸੀ। ਇਸ ਦੌਰਾਨ ਟੈਲੀਕਾਮ ਆਪਰੇਟਰ ਵੋਡਾਫੋਨ ਦੀ ਔਸਤ ਸਪੀਡ ਵਧ ਕੇ 9.2 Mbps ਅਤੇ ਆਈਡੀਆ ਦੀ ਸਪੀਡ 8 Mbps ਹੋ ਗਈ। ਜਦਕਿ ਭਾਰਤੀ ਏਅਰਟੈੱਲ ਦੀ ਔਸਤ 4ਜੀ ਸਪੀਡ 7.2 Mbps ਰਹੀ। ਇਸ ਤੋਂ ਪਹਿਲਾਂ ਜਨਵਰੀ 2021 ’ਚ ਵੋਡਾਫੋਨ ਦੀ ਔਸਤ ਡਾਊਨਲੋਡਿੰਗ ਸਪੀਡ 8.7 Mbps ਰਹੀ ਸੀ, ਜਿਸ ਵਿਚ ਪਿਛਲੇ ਮਹੀਨੇ 9.2 Mbps ਸੀ। Ookla ਨੇ ਵੀ ਨੂੰ ਫਾਸਟੈਸਟ ਆਪਰੇਟਰ ਐਲਾਨ ਕੀਤਾ ਹੈ। 


Rakesh

Content Editor

Related News