Vodafone ਯੂਜ਼ਰਸ ਨੂੰ ਮਿਲ ਸਕਦੈ 55 ਰੁਪਏ ''ਚ 1GB 4G ਡਾਟਾ

10/21/2016 5:31:13 PM

ਜਲੰਧਰ- ਬਾਜ਼ਾਰ ''ਚ ਸਾਰੀਆਂ ਟੈਲੀਕਾਮ ਕੰਪਨੀਆਂ ਆਪਣੇ ਗਾਹਕਾਂ ਨੂੰ ਲੁਭਾਉਣ ਲਈ ਨਵੀਆਂ-ਨਵੀਆਂ ਆਫਰਾਂ ਪੇਸ਼ ਕਰ ਰਹੀਆਂ ਹਨ। ਰਿਲਾਇੰਸ ਜੀਓ ਨੇ ਜਦੋਂ ਤੋਂ 50 ਰੁਪਏ ''ਚ 1ਜੀ.ਬੀ. 4ਜੀ ਡਾਟਾ ਦੇਣ ਦਾ ਐਲਾਨ ਕੀਤਾ ਹੈ ਉਦੋਂ ਤੋਂ ਹੀ ਹੋਰ ਕੰਪਨੀਆਂ ਵੀ ਇੰਨੀ ਹੀ ਕੀਮਤ ''ਚ ਡਾਟਾ ਪੈਕ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਹਾਲ ਹੀ ''ਚ ਮਿਲੀ ਜਾਣਕਾਰੀ ਮੁਤਾਬਕ ਵੋਡਾਫੋਨ ਆਪਣੇ ਗਾਹਕਾਂ ਲਈ ਨਵੀਂ ਆਫਰ ਲੈ ਕੇ ਆਈ ਹੈ ਜਿਸ ਵਿਚ ਯੂਜ਼ਰ ਨੂੰ 55 ਰੁਪਏ ਦੇ ਹਿਸਾਬ ਨਾਲ 1ਜੀ.ਬੀ. ਡਾਟਾ ਮਿਲੇਗਾ। 

ਵੋਡਾਫੋਨ ਇੰਡੀਆ ਦੇ ਡਾਇਰੈਕਟਰ ਸੰਦੀਪ ਕਟਾਰੀਆ ਨੇ ਰਿਲਾਇੰਸ ਜੀਓ ਦੇ ਨਾਲ ਮੁਕਾਬਲੇ ਨੂੰ ਲੈ ਕੇ ਕਿਹਾ ਕਿ ਦੇਸ਼ ''ਚ ਸਿਰਫ 5 ਫੀਸਦੀ ਯੂਜ਼ਰਸ ਕੋਲ 4ਜੀ ਫੋਨ ਹਨ ਇਸ ਲਈ ਸਾਡਾ ਟਾਰਗੇਟ ਸਿਰਫ ਉਹ 5 ਫੀਸਦੀ ਨਹੀਂ ਸਗੋਂ 200 ਮਿਲੀਅਨ ਯੂਜ਼ਰਸ ਹਨ। ਵੋਡਾਫੋਨ ਦੀ ਇਹ ਨਵੀਂ ਆਫਰ ਸ਼ੁਰੂ ''ਚ ਮੁੰਬਈ ਲਈ ਸੀ ਪਰ ਹੁਣ ਇਹ ਦਿੱਲੀ-ਐੱਨ.ਸੀ.ਆਰ., ਕੋਲਕਾਤਾ ਵਰਗੇ ਕਈ ਵੱਡੇ ਸਰਕਿਲਸ ''ਚ ਸ਼ੁਰੂ ਹੋ ਗਈ ਹੈ। 
 
ਨਵਾਂ ਪਲਾਨ
ਇਸ ਆਫਰ ਦੇ ਤਹਿਤ ਵੋਡਾਫੋਨ ਗਾਹਕਾਂ ਨੂੰ 1499 ਰੁਪਏ ਵਾਲੇ ਪੈਕ ਦਾ ਰਿਚਾਰਜ ਕਰਨਾ ਹੋਵੇਗਾ ਜਿਸ ਨਾਲ ਗਾਹਕ ਨੂੰ 15ਜੀ.ਬੀ. ਦਾ 3ਜੀ/4ਜੀ ਡਾਟਾ ਮਿਲੇਗਾ, ਜਿਸ ਦੀ ਵੈਲੀਡੇਟੀ 28 ਦਿਨਨਾਂ ਦੀ ਹੋਵੇਗੀ। ਇਸ ਪੈਕ ਦਾ ਸਿੱਧਾ ਮਤਲਬ ਇਹ ਹੈ ਕਿ ਇਸ ਨਾਲ ਯੂਜ਼ਰ ਨੂੰ 1ਜੀ.ਬੀ. ਡਾਟਾ 55 ਰੁਪਏ ''ਚ ਪਵੇਗਾ। ਇਸ ਪੈਕ ਤੋਂ ਇਲਾਵਾ ਕੰਪਨੀ ਨੇ 1999 ਰੁਪਏ ''ਚ 20ਜੀ.ਬੀ. ਡਾਟਾ, 750 ਰੁਪਏ ''ਚ 6ਜੀ.ਬੀ. ਡਾਟਾ, 850 ਰੁਪਏ ''ਚ 7ਜੀ.ਬੀ. ਡਾਟਾ ਅਤੇ 999 ਰੁਪਏ ''ਚ 10ਜੀ.ਬੀ. 4ਜੀ/3ਜੀ ਡਾਟਾ ਪੈਕ ਵੀ ਉਪਲੱਬਧ ਕੀਤੇ ਹਨ। ਹਾਲਾਂਕਿ ਹਰ ਤਰ੍ਹਾਂ ਦੇ ਪੈਕ ਹਰ ਸਰਕਿਲ ''ਚ ਉਪਲੱਬਧ ਨਹੀਂ ਹੋਣਗੇ। ਇਸ ਲਈ ਰਿਚਾਰਜ ਕਰਨ ਤੋਂ ਪਹਿਲਾਂ ਜਾਂ ਲਓ ਕਿ ਕਿ ਤੁਹਾਡੇ ਸਰਕਿਲ ''ਚ ਕੀ ਆਪਰ ਚੱਲ ਰਹੀ ਹੈ।