ਵੋਡਾਫੋਨ ਨੇ ਬਦਲਿਆ ਇਹ ਪਲਾਨ, ਹੁਣ ਨਹੀਂ ਮਿਲੇਗਾ ਐਮਾਜ਼ਾਨ ਪ੍ਰਾਈਮ ਦਾ ਫਾਇਦਾ

09/21/2019 10:20:10 AM

ਗੈਜੇਟ ਡੈਸਕ– ਵੋਡਾਫੋਨ ਨੇ ਆਪਣੇ 399 ਰੁਪਏ ਵਾਲੇ ਰੈੱਡ ਬੇਸਿਕ ਪੋਸਟਪੇਡ ਪਲਾਨ ’ਚ ਵੱਡਾ ਬਦਲਾਅ ਕੀਤਾ ਹੈ। ਇਸ ਬਦਲਾਅ ਤਹਿਤ ਹੁਣ ਇਸ ਪਲਾਨ ’ਚ ਫ੍ਰੀ ਐਮਾਜ਼ਾਨ ਪ੍ਰਾਈਮ ਮੈਂਬਰਸ਼ਿਪ ਦਾ ਫਾਇਦਾ ਨਹੀਂ ਮਿਲੇਗਾ। ਵੋਡਾਫੋਨ ਨੇ ਪਹਿਲਾਂ ਇਸ ਪਲਾਨ ’ਚ ਐਮਾਜ਼ਾਨ ਇੰਡੀਆ ਦੀ ਸਾਂਝੇਦਾਰੀ ਦੇ ਨਾਲ 999 ਰੁਪਏ ਦੀ ਵੈਲਿਊ ਦਾ ਪ੍ਰਾਈਮ ਮੈਂਬਰਸ਼ਿਪ ਆਫਰ ਕੀਤਾ ਸੀ। ਇਹ ਆਫਰ ਗਾਹਕਾਂ ਨੂੰ 399 ਰੁਪਏ ਅਤੇ ਇਸ ਤੋਂ ਜ਼ਿਆਦਾ ਦੀ ਵੈਲਿਊ ਵਾਲੇ ਪਲਾਨਸ ’ਚ ਦਿੱਤਾ ਜਾ ਰਿਹਾ ਸੀ। ਇਕ ਰਿਪੋਰਟ ਮੁਤਾਬਕ, ਕੰਪਨੀ ਦੁਆਰਾ ਇਹ ਕਦਮ ਘਟਦੇ ਐਵਰੇਜ ਰੈਵੇਨਿਊ ’ਤੇ ਯੂਜ਼ਰ ਨੂੰ ਠੀਕ ਕਰਨ ਦੇ ਉਦੇਸ਼ ਨਾਲ ਚੁੱਕਿਆ ਜਾ ਰਿਹਾ ਹੈ। 

ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ, ਵੋਡਾਫੋਨ ਦੁਆਰਾ ਐਂਟਰੀ ਲੈਵਲ ਪਲਾਨਸ ਨੂੰ ਨਹੀਂ ਬਦਲਿਆ ਜਾ ਰਿਹਾ ਸਗੋਂ ਕੰਪਨੀ ਦੁਆਰਾ ਫ੍ਰੀ ਆਫਰਜ਼ ਨੂੰ ਬਦਲਿਆ ਜਾ ਰਿਹਾ ਹੈ। ਐਮਾਜ਼ਾਨ ਪ੍ਰਾਈਮ ਮੈਂਬਰਸ਼ਿਪ ਨੂੰ ਹਟਾ ਕੇ ਕੰਪਨੀ ਆਪਣੇ ਸਬਸਕ੍ਰਾਈਬਰਾਂ ਨੂੰ 499 ਰੁਪਏ ਅਤੇ ਇਸ ਤੋਂ ਉਪਰ ਦੇ ਪਲਾਨਸ ਵਲ ਪੁੱਸ਼ ਕਰ ਰਹੀ ਹੈ। 499 ਰੁਪਏ ਅਤੇ ਇਸ ਤੋਂ ਉਪਰ ਦੀ ਵੈਲਿਊ ਵਾਲੇ ਪਲਾਨਸ ’ਚ ਅਜੇ ਵੀ ਇਕ ਸਾਲ ਲਈ ਐਮਾਜ਼ਾਨ ਪ੍ਰਾਈਮ ਮੈਂਬਰਸ਼ਿਪ ਦਿੱਤਾ ਜਾ ਰਿਹਾ ਹੈ। 

ਵੋਡਾਫੋਨ ਦੁਆਰਾ ਰੈੱਡ ਪੋਸਟਪੇਡ ਪਲਾਨ 399 ਰੁਪਏ ’ਚ ਆਫਰ ਕੀਤਾ ਜਾਂਦਾ ਹੈ। ਹੁਣ ਇਸ ਪਲਾਨ ’ਚ ਸਿਰਫ ਵੋਡਾਫੋਨ ਪਲੇਅ ਹੀ ਦਿੱਤਾ ਜਾਵੇਗਾ। ਇਸ ਦੀ ਕੀਮਤ ਇਕ ਸਾਲ ਲਈ 499 ਰੁਪਏ ਹੈ। ਨਾਲ ਹੀ ਇਸ ਵਿਚ 999 ਰੁਪਏ ਦਾ ਕੰਪਲੀਮੈਂਟਰੀ ਮੋਬਾਇਲ ਇੰਸ਼ੋਰੈਂਸ ਵੀ ਹੈ। ਇਸ ਤੋਂ ਇਲਾਵਾ ਇਸ ਪਲਾਨ ’ਚ 999 ਰੁਪਏ ਦੀ ਵੈਲਿਊ ਦਾ ZEE5 ਸਬਸਕ੍ਰਿਪਸ਼ਨ ਵੀ ਗਾਹਕਾਂ ਨੂੰ ਦਿੱਤਾ ਜਾਂਦਾ ਹੈ।