Voda-Idea, Airtel ਅਤੇ Jio ਤੋਂ ਬਾਅਦ ਹੁਣ BSNL ਵੀ ਆਪਣੇ ਟੈਰਿਫ ਪਲਾਨਸ ''ਚ ਕਰੇਗੀ ਵਾਧਾ

11/21/2019 12:36:46 AM

ਗੈਜੇਟ ਡੈਸਕ—ਪ੍ਰਾਈਵੇਟ ਟੈਲੀਕਾਮ ਕੰਪਨੀਆਂ ਦੇ ਟੈਰਿਫ ਰੇਟ ਵਧਾਉਣ ਦੇ ਐਲਾਨ ਤੋਂ ਬਾਅਦ ਭਾਰਤ ਸੰਚਾਰ ਨਿਗਮ ਲਿਮਟਿਡ ਨੇ ਵੀ ਆਪਣੇ ਟੈਰਿਫ ਪਲਾਨਸ ਮਹਿੰਗੇ ਕਰਨ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਦਸੰਬਰ 2019 ਤੋਂ ਆਪਣੇ ਟੈਰਿਫ ਪਲਾਨਸ ਦੇ ਰੇਟ ਵਧਾਵੇਗੀ। ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਟੈਲੀਕਾਮ ਨੂੰ ਦੱਸਿਆ ਕਿ ਕੰਪਨੀ ਆਪਣੇ ਮੌਜੂਦਾ ਪਲਾਨਸ ਦਾ ਪ੍ਰੀਖਣ ਕਰ ਰਹੀ ਹੈ ਅਤੇ 1 ਦਸੰਬਰ 2019 ਤੋਂ ਟੈਰਿਫ ਪਲਾਨਸ ਦੇ ਰੇਟ 'ਚ ਵਾਧਾ ਕੀਤਾ ਜਾਵੇਗਾ। ਹਾਲਾਂਕਿ ਇਹ ਸਾਫ ਨਹੀਂ ਹੋ ਸਕਿਆ ਕਿ ਕੰਪਨੀ ਆਪਣੇ ਟੈਰਿਫ ਪਲਾਨਸ ਦੀਆਂ ਕੀਮਤਾਂ 'ਚ ਕਿੰਨਾ ਵਾਧਾ ਕਰੇਗੀ ਪਰ 1 ਦਸੰਬਰ 2019 ਤੋਂ ਗਾਹਕਾਂ ਨੂੰ ਮਹਿੰਗੇ ਟੈਰਿਫ ਪਲਾਨ ਲੈਣੇ ਹੋਣਗੇ।

ਵੋਡਾ-ਆਈਡੀਆ ਅਤੇ ਏਅਟਰੈੱਲ ਦੇ ਪਲਾਨ ਵੀ ਮਹਿੰਗੇ
ਇਸ ਤੋਂ ਪਹਿਲਾਂ ਵੋਡਾਫੋਨ-ਆਈਡੀਆ ਅਤੇ ਏਅਟਰੈੱਲ ਵੀ ਆਪਣੇ ਟੈਰਿਫ ਪਲਾਨਸ ਮਹਿੰਗੇ ਕਰਨ ਦਾ ਐਲਾਨ ਕਰ ਚੁੱਕੀ ਹੈ। ਇਨ੍ਹਾਂ ਦੋਵਾਂ ਕੰਪਨੀਆਂ ਦੇ ਨਵੇਂ ਟੈਰਿਫ ਪਲਾਨਸ ਵਧੀ ਹੋਈਆਂ ਕੀਮਤਾਂ ਨਾਲ 1 ਦਸੰਬਰ 2019 ਨੂੰ ਆਉਣਗੇ।

ਜਿਓ ਦੇ ਪਲਾਨ ਵੀ ਹੋਣਗੇ ਮਹਿੰਗੇ
ਟੈਲੀਕਾਮ ਆਪਰੇਟਰ ਰਿਲਾਇੰਸ ਜਿਓ ਵੱਲੋਂ ਆਫੀਸ਼ਅਲੀ ਅਨਾਊਂਸ ਕੀਤਾ ਗਿਆ ਹੈ ਕਿ ਅਗਲੇ ਕੁਝ ਹਫਤਿਆਂ 'ਚ ਕੰਪਨੀ ਯੂਜ਼ਰਸ ਲਈ ਟੈਰਿਫ ਪਲਾਨ ਮਹਿੰਗੇ ਕਰਨ ਵਾਲੀ ਹੈ। ਟੈਲੀਕਾਮ ਮਾਰਕੀਟ 'ਚ ਲਗਾਤਾਰ ਹੋ ਰਹੇ ਨੁਕਸਾਨ ਕਾਰਨ ਜਿਓ ਨੇ ਬੀਤੇ ਦਿਨੀਂ ਬਾਕੀ ਨੈੱਟਵਰਕਸ 'ਤੇ ਕਾਲਿੰਗ ਲਈ ਵੱਖ ਤੋਂ ਆਈ.ਯੂ.ਸੀ. ਵਾਊਚਰ ਇੰਟਰੋਡਿਊਸ ਕੀਤੇ ਹਨ ਅਤੇ ਹੁਣ ਕੰਪਨੀ ਟੈਰਿਫ ਮਹਿੰਗੇ ਕਰਨ ਜਾ ਰਹੀ ਹੈ।

ਦੱਸ ਦੇਈਏ ਕਿ ਇੰਟਰਕਨੈਕਸ਼ਨ ਯੂਜੇਸ ਚਾਰਜਸ 'ਤੇ ਟੈਲੀਕਾਮ ਮਾਰਕੀਟ 'ਚ ਮੁਕਾਬਲੇਬਾਜ਼ੀ ਦੌਰਾਨ ਭਾਰਤੀ ਏਅਰਟੈੱਲ ਨੇ ਟੈਲੀਕਾਮ ਰੈਗੂਲੇਟਰ ਨਾਲ ਆਈ.ਯੂ.ਸੀ. ਖਤਮ ਕਰਨ ਦੀ ਮਿਆਦ ਵਧਾਉਣ ਨੂੰ ਕਿਹਾ ਸੀ। ਪਹਿਲਾਂ ਇਸ ਦੀ ਡੈਡਲਾਈਨ 2020 ਸੀ ਅਤੇ ਜਨਵਰੀ 2020 ਤੋਂ ਇਸ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾਣਾ ਸੀ। ਜਿਓ ਇਸ ਚਾਰਜ ਨੂੰ ਖਤਮ ਕਰਨਾ ਚਾਹੁੰਦਾ ਸੀ ਅਤੇ ਅਜਿਹਾ ਨਾ ਹੋਣ ਦੇ ਚੱਲਦੇ ਯੂਜ਼ਰਸ ਨੂੰ ਹੁਣ ਸਿੱਧੇ ਆਈ.ਯੂ.ਸੀ. ਮਿੰਟਸ ਲਈ ਰੀਚਾਰਜ ਕਰਵਾਉਣਾ ਪੈ ਰਿਹਾ ਹੈ।

Karan Kumar

This news is Content Editor Karan Kumar