Vivo Z5 ਟ੍ਰਿਪਲ ਰੀਅਰ ਕੈਮਰਾ ਸੈੱਟਅਪ ਨਾਲ ਲਾਂਚ, ਜਾਣੋ ਕੀਮਤ

08/01/2019 11:53:48 AM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ ਘਰੇਲੂ ਬਾਜ਼ਾਰ ’ਚ ਆਪਣਾ ਨਵਾਂ ਸਮਾਰਟਫੋਨ Vivo Z5 ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ Vivo Z5x ਦੇ ਐਡਵਾਂਸਡ ਵਰਜਨ ਦੇ ਤੌਰ ’ਤੇ ਲਾਂਚ ਕੀਤਾ ਗਿਆ ਹੈ। ਫੋਨ ’ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ, ਸਨੈਪਡ੍ਰੈਗਨ 712 ਚਿਪਸੈੱਟ ਅਤੇ 48 ਮੈਗਾਪਿਕਸਲ ਟ੍ਰਿਪਲ ਕੈਮਰਾ ਦਿੱਤਾ ਗਿਆ ਹੈ। ਫੋਨ ’ਚ Vivo Z5x ਦੀ ਤਰ੍ਹਾਂ ਹੀ ਹਾਈ ਗਲਾਸ ਪੀਲੀਕਾਰਬੋਨੇਟ ਚੈਸਿਸ ਦਿੱਤੀ ਗਈ ਹੈ। 

ਫੀਚਰਜ਼ ਦੀ ਗੱਲ ਕਰੀਏ ਤਾਂ ਫੋਨ ’ਚ 1080x2340 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ 6.39 ਇੰਚ ਦੀ ਫੁਲ-ਐੱਚ.ਡੀ. ਪਲੱਸ ਅਮੋਲੇਡ ਡਿਸਪਲੇਅ ਦਿੱਤੀ ਗਈ ਹੈ। ਫੋਨ ’ਚ 4,500mAh ਦੀ ਬੈਟਰੀ ਦਿੱਤੀ ਗਈ ਹੈ ਅਤੇ ਇਸ ਵਿਚ 2.3GHz ਦੇ ਨਾਲ ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ’ਚ 90 ਫੀਸਦੀ ਸਕਰੀਨ ਟੂ ਬਾਡੀ ਰੇਸ਼ੀਓ ਹੈ। ਫੋਨ ਆਲਵੇਜ ਆਨ ਡਿਸਪਲੇਅ ਅਤੇ ਡੀਸੀ ਡਿਮਿੰਗ ਵਰਗੇ ਫੀਚਰਜ਼ ਵੀ ਦਿੱਤੇ ਗਏ ਹਨ। 

ਟ੍ਰਿਪਲ ਕੈਮਰਾ ਸੈੱਟਅਪ
ਫੋਨ ’ਚ ਸਨੈਪਡ੍ਰੈਗਨ 712 ਚਿਪਸੈੱਟ ਦਿੱਤਾ ਗਿਆ ਹੈ ਜਿਸ ਦੇ ਨਾਲ 6 ਜੀ.ਬੀ. ਰੈਮ ਅਤੇ 8 ਜੀ.ਬੀ. ਰੈਮ ਦੇ ਆਪਸ਼ਨ ਹਨ। ਫੋਨ ’ਚ 256 ਜੀ.ਬੀ. ਯੂ.ਐੱਸ.ਐੱਫ. 2.1 ਸਟੋਰੇਜ ਦਿੱਤੀ ਗਈ ਹੈ। 4,500mAh ਦੀ ਬੈਟਰੀ 22.5W ਫਲੈਸ਼ ਚਾਰਜ ਸਪੋਰਟ ਕਰਦੀ ਹੈ। ਫੋਨ ਦੇ ਰੀਅਰ ’ਚ 48 ਮੈਗਾਪਿਕਸਲ ਦੇ ਪ੍ਰਾਈਮਰੀ ਕੈਮਰਾ ਦੇ ਨਾਲ 2 ਮੈਗਾਪਿਕਸਲ ਅਤੇ ਇਕ 8 ਮੈਗਾਪਿਕਸਲ ਦਾ ਕੈਮਰਾ ਹੈ। ਉਥੇ ਹੀ ਸੈਲਫੀ ਲਈ ਇਸ ਵਿਚ 32 ਮੈਗਾਪਿਕਸਲ ਦਾ ਕੈਮਰਾ ਹੈ। 

ਕੀਮਤ
ਕੀਮਤ ਦੀ ਗੱਲ ਕਰੀਏ ਤਾਂ ਫੋਨ ’ਚ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 1,598 ਯੁਆਨ (ਕਰੀਬ 16,000 ਰੁਪਏ, 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 1,898 ਯੁਆਨ (ਕਰੀਬ 19,000 ਰੁਪਏ) ਅਤੇ 6 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 1,998 ਯੁਆਨ (ਕਰੀਬ 20,000 ਰੁਪਏ) ਹੈ। ਇਹ ਫੋਨ 8 ਜੀ.ਬੀ. ਰੈਮ ਦੇ ਨਾਲ ਵੀ ਉਪਲੱਬਧ ਹੈ ਜਿਸ ਦੀ ਕੀਮਤ 2,298 ਯੁਆਨ (ਕਰੀਬ 23,000 ਰੁਪਏ) ਹੈ। 


Related News