ਵੀਵੋ Z3i ਸਟੈਂਰਡ ਐਡੀਸ਼ਨ ਹੋਇਆ ਲਾਂਚ, ਜਾਣੋ ਸਪੈਸੀਫਿਕੇਸ਼ਨ

Tuesday, Jan 15, 2019 - 11:53 AM (IST)

ਗੈਜੇਟ ਡੈਸਕ- ਹੈਂਡਸੈੱਟ ਨਿਰਮਾਤਾ ਕੰਪਨੀ Vivo ਨੇ Vivo Z3i Standard Edition ਨੂੰ ਚੀਨ 'ਚ ਲਾਂਚ ਕਰ ਦਿੱਤਾ ਹੈ। ਵੀਵੋ ਜ਼ੈੱਡ3 ਆਈ ਸਟੈਂਡਰਡ ਐਡੀਸ਼ਨ ਪਿਛਲੇ ਸਾਲ ਅਕਤੂਬਰ 'ਚ ਲਾਂਚ ਹੋਏ Vivo Z3i ਦਾ ਕਮਜ਼ੋਰ ਵੇਰੀਐਂਟ ਹੈ। ਚੀਨੀ ਮਾਰਕੀਟ 'ਚ ਵੀਵੋ ਜ਼ੈੱਡ3 ਆਈ ਸਟੈਂਡਰਡ ਐਡੀਸ਼ਨ ਦੀ ਕੀਮਤ 1,998 ਚੀਨੀ ਯੂਆਨ (ਲਗਭਗ 20,900 ਰੁਪਏ) ਹੈ। Vivo ਬਰਾਂਡ ਦਾ ਇਹ ਫੋਨ ਆਰੋਰਾ ਬਲੂ, ਡ੍ਰੀਮ ਪਿੰਕ ਤੇ ਸਟਾਰੀ ਨਾਈਟ ਬਲੈਕ ਰੰਗ 'ਚ ਉਤਾਰਿਆ ਗਿਆ ਹੈ। ਯਾਦ ਕਰਾ ਦੇਈਏ ਕਿ, Vivo Z3i ਨੂੰ ਚੀਨ 'ਚ 2,398 ਚੀਨੀ ਯੂਆਨ (ਲਗਭਗ 25,000 ਰੁਪਏ) 'ਚ ਲਾਂਚ ਕੀਤਾ ਗਿਆ ਸੀ। ਇਹ ਫੋਨ ਆਰੋਰਾ ਬਲੂ ਤੇ ਮਿਲੇਨਿਅਮ ਪਿੰਕ ਰੰਗ 'ਚ ਆਉਂਦਾ ਹੈ।

ਸਪੈਸੀਫਿਕੇਸ਼ਨ
ਡਿਊਲ-ਸਿਮ (ਨੈਨੋ) ਵਾਲੇ ਵੀਵੋ ਜ਼ੈੱਡ3 ਆਈ ਸਟੈਂਡਰਡ ਐਡੀਸ਼ਨ 'ਚ 6.3 ਇੰਚ ਦੀ ਫੁੱਲ-ਐੱਚ. ਡੀ+ (1080x2340 ਪਿਕਸਲ) ਐੱਲ. ਸੀ. ਡੀ ਆਈ. ਪੀ. ਐੱਸ ਡਿਸਪਲੇਅ ਹੈ। ਆਸਪੈਕਟ ਰੇਸ਼ਿਓ 19:9 ਤੇ ਸਕ੍ਰੀਨ-ਟੂ-ਬਾਡੀ ਰੇਸ਼ਿਓ 90.3 ਫ਼ੀਸਦੀ ਹੈ। ਇਸ ਤੋਂ ਇਲਾਵਾ ਹੋਰ ਸਪੈਸੀਫਿਕੇਸ਼ਨ Vivo Z3i ਨਾਲ ਮਿਲਦੇ-ਜੁਲਦੇ ਹਨ। 

ਡਿਊਲ ਸਿਮ Vivo Z3i ਐਂਡ੍ਰਾਇਡ 8.1 ਓਰੀਓ 'ਤੇ ਅਧਾਰਿਤ ਫਨ ਟੱਚ ਓ. ਐੱਸ 'ਤੇ ਚੱਲੇਗਾ। ਫੋਨ 'ਚ ਕੰਪਨੀ ਦਾ ਜੋਵੀ ਏ. ਆਈ ਇੰਜਣ ਹੈ। ਸਮਾਰਟਫੋਨ 'ਚ ਆਕਟਾ-ਕੋਰ ਮੀਡੀਆਟੈੱਕ ਹੀਲੀਓ ਪੀ60 ਪ੍ਰੋਸੈਸਰ ਦਾ ਇਸਤੇਮਾਲ ਹੋਇਆ ਹੈ। 6 ਜੀ. ਬੀ ਰੈਮ, ਇਨਬਿਲਟ ਸਟੋਰੇਜ 128 ਜੀ. ਬੀ ਹੈ ਤੇ 256 ਜੀ. ਬੀ ਤਕ ਦਾ ਮਾਈਕ੍ਰੋ ਐੱਸ. ਡੀ ਕਾਰਡ ਇਸਤੇਮਾਲ ਕੀਤਾ ਜਾ ਸਕੇਗਾ।

ਕੈਮਰਾ ਸੈਟਅਪ 'ਚ ਦੋ ਰੀਅਰ 'ਚ ਕੈਮਰੇ ਹਨ। ਪ੍ਰਾਇਮਰੀ ਸੈਂਸਰ 16 ਮੈਗਾਪਿਕਸਲ ਦਾ ਹੈ ਤੇ ਸਕੈਂਡਰੀ ਸੈਂਸਰ 2 ਮੈਗਾਪਿਕਸਲ ਦਾ। Vivo Z3i ਦਾ ਫਰੰਟ ਕੈਮਰਾ 24 ਮੈਗਾਪਿਕਸਲ ਦਾ ਹੈ ਜਦ ਕਿ Vivo V11 ਦਾ 25 ਮੈਗਾਪਿਕਸਲ ਦਾ। ਕੈਮਰਾ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ ਏ. ਆਈ ਬਿਊਟੀ, ਬੈਕਲਿਟ, ਪੈਨਾਰੋਮਾ ਤੇ ਪੋਰਟੇਟ ਬੈਕਗਰਾਊਂਡ ਬਲਰ ਜਿਵੇਂ ਕਈ ਫੀਚਰਸ ਹਨ।


Related News