ਡਿਊਲ ਰੀਅਰ ਕੈਮਰੇ ਤੇ 6GB ਰੈਮ ਨਾਲ ਲਾਂਚ ਹੋਇਆ Vivo Z3

10/17/2018 5:30:38 PM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ ਆਪਣਾ ਨਵਾਂ ਸਮਾਰਟਫੋਨ Vivo Z3 ਚੀਨ ’ਚ ਲਾਂਚ ਕਰ ਦਿੱਤਾ ਹੈ। Vivo Z3 ਨੂੰ ਦੋ ਵੇਰੀਐਂਟਸ ’ਚ ਲਾਂਚ ਕੀਤਾ ਗਿਆ ਹੈ। ਇਸ ਸਮਾਰਟਫੋਨ ਦੇ ਦੋਵੇਂ ਵੇਰੀਐਂਟਸ ਸੇਮ ਡਿਜ਼ਾਈਨ, ਵਾਟਰ ਡਰਾਪ ਨੌਚ ਸਟਾਈਲ ਡਿਸਪਲੇਅ ਅਤੇ ਡਿਊਲ ਰੀਅਰ ਕੈਮਰੇ ਨਾਲ ਆਉਂਦੇ ਹਨ। ਇਹ ਸਮਾਰਟਫੋਨ gradient colors – Starry Night, Aurora Blue ਅਤੇ Dream Powder ਕਲਰ ’ਚ ਆਉਂਦੇ ਹਨ। 

Vivo Z3 ਦੀ ਕੀਮਤ 
ਇਹ ਸਮਾਰਟਫੋਨ ਸਨੈਪਡ੍ਰੈਗਨ 670, 4 ਜੀ.ਬੀ. ਰੈਮ ਅਤੇ 64 ਜੀ.ਬੀ. ਸਟੋਰੇਜ ਨਾਲ ਆਉਂਦਾ ਹੈ ਅਤੇ ਇਸ ਦੀ ਕੀਮਤ RMB 1,598 (ਕਰੀਬ 16,000 ਰੁਪਏ) ਹੈ। ਸਨੈਪਡ੍ਰੈਗਨ 710 ਵੇਰੀਐਂਟ ਦੇ ਨਾਲ 6 ਜੀ.ਬ. ਰੈਮ + 64 ਜੀ.ਬੀ. ਵੇਰੀਐਂਟ ਆਉਂਦਾ ਹੈ ਜਿਸ ਦੀ ਕੀਮਤ RMB 1,898 (ਕਰੀਬ 19,000 ਰੁਪਏ) ਹੈ। ਇਸ ਦਾ ਟਾਪ ਐਂਡ ਵੇਰੀਐਂਟ 6 ਜੀ.ਬੀ. ਰੈਮ + 128 ਜੀ.ਬੀ. ਸਟੋਰੇਜ ਦੇ ਨਾਲ ਆਉਂਦਾ ਹੈ ਜਿਸ ਦੀ ਕੀਮਤ RMB 2,298 (ਕਰੀਬ 23,000 ਰੁਪਏ) ਹੈ। ਫਿਲਹਾਲ ਇਹ ਡਿਵਾਈਸ ਚੀਨੀ ਬਾਜ਼ਾਰ ਲਈ ਹੀ ਹਨ। ਭਾਰਤ ਸਮੇਤ ਇਸ ਦੇ ਗਲੋਬਲ ਲਾਂਚ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਹੈ। 

Vivo Z3 ਦੇ ਫੀਚਰਸ 
ਫੋਨ ’ਚ 6.3-ਇੰਚ LCD ਪੈਨਲ ਹੈ। ਡਿਵਾਈਸ ’ਚ ਵਾਟਰ ਡਰਾਪ ਨੌਚ ਹੈ। ਸੈਲਫੀ ਲਈ ਫੋਨ ’ਚ 12 ਮੈਗਾਪਿਕਸਲ ਦਾ ਕੈਮਰਾ ਹੈ ਜੋ ਕਿ ਡਿਊਲ ਪਿਕਸਲ ਤਕਨੀਕ ਨਾਲ ਆਉਂਦਾ ਹੈ। ਵੀਵੋ ਨੇ ਇਸ ਸਮਾਰਟਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਹੈ। ਜਿਸ ’ਚ 16 ਮੈਗਾਪਿਕਸਲ + 2 ਮੈਗਾਪਿਕਸਲ ਦਾ ਸੈਂਸਰ ਹੈ। ਫੋਨ ਨੂੰ ਪਾਵਰ ਦੇਣ ਲਈ 3315mAh ਦੀ ਬੈਟਰੀ ਹੈ।