ਟ੍ਰਿਪਲ ਰੀਅਰ ਕੈਮਰੇ ਨਾਲ ਭਾਰਤ ’ਚ ਲਾਂਚ ਹੋਇਆ Vivo Z1x, ਜਾਣੋ ਕੀਮਤ

09/07/2019 12:59:37 PM

ਗੈਜੇਟ ਡੈਸਕ– ਸਮਾਰਟਫੋਨ ਮੇਕਰ ਵੀਵੋ ਨੇ ਭਾਰਤ ’ਚ ਆਪਣਾ ਨਵਾਂ ਸਮਾਰਟਫੋਨ Vivo Z1x ਲਾਂਚ ਕਰ ਦਿੱਤਾ ਹੈ। ਇਹ ਕੰਪਨੀ ਦੀ Z-ਸੀਰੀਜ਼ ਦਾ ਦੂਜਾ ਸਮਾਰਟਫੋਨ ਹੈ ਅਤੇ ਇਸ ਤੋਂ ਪਹਿਲਾਂ ਲਾਂਚ ਕੀਤੇ ਗਏ Vivo Z1 Pro ਦਾ ਸਕਸੈਸਰ ਹੈ। ਸਮਾਰਟਫੋਨ ਦਾ ਹਾਈਲਾਈਟ ਇਸ ਦੇ ਰੀਅਰ ਪੈਨਲ ’ਤੇ ਮਿਲਣ ਵਾਲਾ ਟ੍ਰਿਪਲ ਕੈਮਰਾ ਸੈੱਟਅਪ ਹੈ ਜਿਸ ਵਿਚ 48 ਮੈਗਾਪਿਕਸਲ ਦਾ ਸੈੱਟਅਪ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਡਿਵਾਈਸ ’ਚ ਮਿਲਣ ਵਾਲੀ ਫਾਸਟ ਚਾਰਜ ਟੈਕਨਾਲੋਜੀ ਅਤੇ ਇਸ ਦਾ ਬੈਟਰੀ ਬੈਕਅਪ ਵੀ ਫੋਨ ਦਾ ਯੂ.ਐੱਸ.ਪੀ. ਹੋ ਸਕਦਾ ਹੈ। ਡਿਵਾਈਸ ’ਚ ਫਰੰਟ ਪੈਨਲ ’ਤ ਵਾਟਰਡ੍ਰੋਪ ਨੌਚ ਕੈਮਰਾ ਦਿੱਤਾ ਗਿਆ ਹੈ। 

ਕੀਮਤ ਤੇ ਉਪਲੱਬਧਤਾ
Vivo Z1x ਦੀ ਸ਼ੁਰੂਆਤੀ ਕੀਮਤ 16,990 ਰੁਪਏ ਰੱਖੀ ਗਈ ਹੈ। ਇਹ ਡਿਵਾਈਸ ਦੇ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ ਹੈ। ਉਥੇ ਹੀ ਦੂਜੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 18,990 ਰੁਪਏ ਰੱਖੀ ਗਈ ਹੈ। ਇਹ ਡਿਵਾਈਸ ਭਾਰਤ ’ਚ ਈ-ਕਾਮਰਸ ਸਾਈਟ ਫਲਿਪਕਾਰਟ ’ਤੇ 13 ਸਤੰਬਰ ਤੋਂ ਆਨਲਾਈਨ ਖਰੀਦਿਆ ਜਾ ਸਕੇਗਾ। ਸਮਾਰਟਫੋਨ ਦੋ ਕਲਰ ਆਪਸ਼ੰਸ- ਬਲਿਊ ਅਤੇ ਪਰਪਲ ਗਲਾਸੀ ਗ੍ਰੇਡੀਐਂਟ ’ਚ ਲਾਂਚ ਕੀਤਾ ਗਿਆ ਹੈ। 

Vivo Z1x ਦੇ ਫੀਚਰਜ਼
ਸਮਾਰਟਫੋਨ ’ਚ 6.38 ਇੰਚ ਦੀ ਫੁਲ-ਐੱਚ.ਡੀ. ਸੁਪਰ ਅਮੋਲੇਡ ਡਿਸਪਲੇਅ 90 ਫੀਸਦੀ ਸਕਰੀਨ-ਟੂ-ਬਾਡੀ ਰੇਸ਼ੀਓ ਦੇ ਨਾਲ ਦਿੱਤੀ ਗਈ ਹੈ। 6 ਜੀ.ਬੀ. ਰੈਮ ਨਾਲ ਆਉਣ ਵਾਲਾ ਇਹ ਸਮਾਰਟਫੋਨ ਸਨੈਪਡ੍ਰੈਗਨ 712 ਪ੍ਰੋਸੈਸਰ ਨਾਲ ਲੈਸ ਹੈ। ਇਸ ਸਮਾਰਟਫੋਨ ’ਚ 6 ਜੀ.ਬੀ. ਰੈਮ ਅਤੇ 128 ਜੀ.ਬੀ. ਤਕ ਦੀ ਸਟੋਰੇਜ ਦਿੱਤੀ ਗਈ ਹੈ। Vivo Z1x ’ਚ ਇਨ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਸਮਾਰਟਫੋਨ ’ਚ 22.5W ਫਲੈਸ਼ ਚਾਰਜ ਸਪੋਰਟ ਦੇ ਨਾਲ 4,500mAh ਦੀ ਬੈਟਰੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਫੋਨ ਨੂੰ 5 ਮਿੰਟ ਚਾਰਜ ਕਰਕੇ 3 ਘੰਟੇ ਦਾ ਟਾਕਟਾਈਮ ਮਿਲਦਾ ਹੈ। 

Vivo Z1x ਸਮਾਰਟਫੋਨਦੇ ਰੀਅਰ ’ਚ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਯਾਨੀ ਫੋਨ ਦੇ ਬੈਕ ’ਚ 3 ਰੀਅਰ ਸੈਂਸਰ ਹਨ। ਫੋਨ ਦੇ ਬੈਕ ’ਚ 48 ਮੈਗਾਪਿਕਸਲਦਾ ਪ੍ਰਾਈਮਰੀ ਕੈਮਰਾ Sony IMX582 ਸੈਂਸਰ ਦੇ ਨਾਲ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਇਸ ਸਮਾਰਟਫੋਨ ’ਚ ਅਲਟਰਾ-ਵਾਈਡ ਐਂਗਲ ਸੈਂਸਰ ਅਤੇ ਡੈੱਪਥ ਸੈਂਸਿੰਗ ਕੈਮਰਾ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ ’ਚ 32 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਕੈਮਰੇ ’ਚ ਬੋਹਕੇ, ਪੋਰਟਲ ਅਤੇ ਸੁਪਰ ਨਾਈਟ ਵਰਗੇ ਮੋਡ ਵੀ ਦਿੱਤੇ ਗਏ ਹਨ। ਨਾਲ ਹੀ ਇਸ ਡਿਵਾਈਸ ’ਚ 4ਕੇ ਵੀਡੀਓ ਰਿਕਾਰਡਿੰਗ ਵੀ ਕੀਤੀ ਜਾ ਸਕੇਗੀ। 


Related News