ਇਨ-ਡਿਸਪਲੇਅ ਸੈਲਫੀ ਕੈਮਰੇ ਨਾਲ ਜਲਦ ਲਾਂਚ ਹੋਵੇਗਾ Vivo Z1 Pro

06/14/2019 1:33:23 AM

ਗੈਜੇਟ ਡੈਸਕ—ਚੀਨੀ ਸਮਾਰਟਫੋਨ ਮੇਕਰ ਵੀਵੋ ਭਾਰਤ 'ਚ ਵੀਵੋ ਜ਼ੈੱਡ1 ਪ੍ਰੋ ਲਾਂਚ ਕਰਨ ਦੀ ਤਿਆਰੀ 'ਚ ਹੈ। ਕੰਪਨੀ ਨੇ ਹਾਲ ਹੀ 'ਚ ਇਕ ਟੀਜ਼ਰ ਜਾਰੀ ਕੀਤਾ ਸੀ ਜੋ ਜ਼ੈੱਡ ਸੀਰੀਜ਼ ਦਾ ਹੀ ਹੈ। ਭਾਰਤ 'ਚ ਕੰਪਨੀ ਨੇ ਵੀਵੋ ਜ਼ੈੱਡ1 ਪ੍ਰੋ ਦੀ ਵਿਕਰੀ ਲਈ ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ ਨਾਲ ਪਾਰਟਨਰਸ਼ਿਪ ਕੀਤੀ ਹੈ। ਭਾਵ ਇਸ ਨੂੰ ਫਲਿੱਪਕਾਰਟ ਤੋਂ ਖਰੀਦਿਆਂ ਜਾ ਸਕੇਗਾ।ਹਾਲਾਂਕਿ ਕੰਪਨੀ ਨੇ ਇਹ ਨਹੀਂ ਦੱਸਿਆ ਹੈ ਕਿ ਇਸ ਨੂੰ ਲਾਂਚ ਕਦੋਂ ਕੀਤਾ ਜਾਵੇਗਾ। ਪਰ ਪੂਰੀ ਉਮੀਦ ਹੈ ਕਿ ਇਸ ਨੂੰ ਇਸ ਮਹੀਨੇ ਹੀ ਭਾਰਤ 'ਚ ਪੇਸ਼ ਕਰ ਦਿੱਤਾ ਜਾਵੇਗਾ। ਵੀਵੋ ਜੈੱਡ1 ਪ੍ਰੋ ਦੀ ਖਾਸੀਅਤ ਦੀ ਗੱਲ ਕਰੀਏ ਤਾਂ ਕੰਪਨੀ ਇਸ ਦਾ ਪ੍ਰਚਾਰ ਇਨ ਡਿਸਪਲੇਅ ਕੈਮਰਾ ਬੋਲ ਕਰ ਕਰ ਰਹੀ ਹੈ। ਇਸ ਤੋਂ ਇਲਾਵਾ ਇਸ ਸਮਾਰਟਫੋਨ ਦੇ ਰੀਅਰ 'ਚ ਟ੍ਰਿਪਲ ਕੈਮਰੇ ਦਿੱਤੇ ਗਏ ਹਨ। ਵੀਵੋ ਜ਼ੈੱਡ1 ਪ੍ਰੋ 'ਚ ਕੁਆਲਕਾਮ ਸਨੈਪਡਰੈਗਨ 700 ਸੀਰੀਜ਼ ਦਾ ਪ੍ਰੋਸੈਸਰ ਦਿੱਤਾ ਜਾਵੇਗਾ। ਭਾਵ ਇਹ ਕੰਪਨੀ ਦਾ ਫਲੈਗਸ਼ਿਪ ਸਮਾਰਟਫੋਨ ਨਹੀਂ ਹੈ ਅਤੇ ਇਹ ਮਿਡ ਰੇਂਜ ਸਮਾਰਟਫੋਨ ਹੋ ਸਕਦਾ ਹੈ। ਇਸ ਸਮਾਰਟਫੋਨ ਦੀ ਬੈਟਰੀ ਵੀ ਦਮਦਾਰ ਹੋਣ ਦਾ ਉਮੀਦ ਕੀਤੀ ਜਾ ਰਹੀ ਹੈ। ਕੰਪਨੀ ਇਸ 'ਚ ਆਪਣੀ ਨਵੀਂ ਫਾਸਟ ਚਾਰਜਿੰਗ ਟੈਕਨਾਲੋਜੀ ਵੀ ਦੇਣ ਵਾਲੀ ਹੈ।ਇਨ-ਡਿਸਪਲੇਅ ਸੈਲਫੀ ਕੈਮਰਾ ਇਕ ਤਰ੍ਹਾਂ ਨਾਲ ਪੰਚ ਹੋਣ ਡਿਸਪਲੇਅ ਦੀ ਤਰ੍ਹਾਂ ਹੀ ਹੈ ਜਿਸ ਨੂੰ ਹਾਲ ਹੀ ਦੇ ਦਿਨਾਂ 'ਚ ਕੁਝ ਕੰਪਨੀਆਂ ਨੇ ਆਪਣੇ ਸਮਾਰਟਫੋਨ 'ਚ ਯੂਜ਼ ਕੀਤਾ ਹੈ। ਇਨ੍ਹਾਂ 'ਚ ਸੈਮਸੰਗ ਅਤੇ ਹੁਵਾਵੇਈ ਵਰਗੀਆਂ ਕੰਪਨੀਆਂ ਸ਼ਾਮਲ ਹਨ। ਰਿਪੋਰਟ ਮੁਤਾਬਕ ਇਹ ਸਮਾਰਟਫੋਨ ਵੀਵੋ ਜ਼ੈੱਡ5ਐਕਸ ਦਾ ਹੀ ਰਿਬ੍ਰਾਂਡ ਵਰਜ਼ਨ ਹੈ ਜਿਸ ਨੂੰ ਹਾਲ ਹੀ 'ਚ ਚੀਨ 'ਚ ਲਾਂਚ ਕੀਤਾ ਗਿਆ ਸੀ।


Karan Kumar

Content Editor

Related News