ਅੰਡਰ-ਡਿਸਪਲੇਅ ਕੈਮਰੇ ਨਾਲ ਭਾਰਤ ’ਚ ਲਾਂਚ ਹੋਇਆ Vivo Z1 Pro

07/03/2019 3:40:51 PM

ਗੈਜੇਟ ਡੈਸਕ– ਚੀਨ ਦੀ ਕੰਪਨੀ ਵੀਵੋ ਨੇ ਭਾਰਤ ’ਚ ਆਪਣਾ ਨਵਾਂ ਸਮਾਰਟਫੋਨ Vivo Z1 Pro ਲਾਂਚ ਕਰ ਦਿੱਤਾ ਹੈ। Vivo Z1 Pro ਸਮਾਰਟਫੋਨ ਦੀ ਸ਼ੁਰੂਆਤੀ ਕੀਮਤ 14,990 ਰੁਪਏ ਹੈ। ਇਹ ਕੀਮਤ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ ਦੀ ਹੈ। ਉਥੇ ਹੀ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 17,990 ਰੁਪਏ ਹੈ। Vivo Z1 Pro ਸਮਾਰਟਫੋਨ ਫਲਿਪਕਾਰਟ ਐਕਸਕਲੂਜ਼ਿਵ ਹੋਵੇਗਾ। ਇਹ ਸਮਾਰਟਫੋਨ 11 ਜੁਲਾਈ ਤੋਂ ਫਲਿਪਕਾਰਟ ਅਤੇ Vivo.com ’ਤੇ ਮਿਲੇਗਾ। ਇਹ ਸਮਾਰਟਫੋਨ ਸੋਨਿਕ ਬਲਿਊ, ਸੋਨਿਕ ਬਲੈਕ ਅਤੇ ਮਿਰਰ ਬਲੈਕ ਕਲਰ ’ਚ ਮਿਲੇਗਾ। 

ਸਮਾਰਟਫੋਨ ’ਚ ਦਿੱਤਾ ਗਿਆ ਡੈਡੀਕੇਟਿਡ AI ਬਟਨ
Vivo Z1 Pro ਸਮਾਰਟਫੋਨ ’ਚ ਪੰਚ ਹੋਲ ਕੈਮਰੇ ਨਾਲ 6.53 ਇੰਚ ਦੀ IPS LCD FHD+ ਡਿਸਪਲੇਅ ਦਿੱਤੀ ਗਈ ਹੈ। ਸਮਾਰਟਫੋਨ ’ਚ ਸਨੈਪਡ੍ਰੈਗਨ 712 ਪ੍ਰੋਸੈਸਰ ਦਿੱਤਾ ਗਿਆ ਹੈ। ਇਹ ਭਾਰਤ ’ਚ ਲਾਂਚ ਹੋਣ ਵਾਲਾ ਪਹਿਲਾ ਸਮਾਰਟਫੋਨ ਹੈ ਜੋ ਸਨੈਪਡ੍ਰੈਗਨ 712 ਪ੍ਰੋਸੈਸਰ ਨਾਲ ਲੈਸ ਹੈ। Vivo Z1 Pro ਸਮਾਰਟਫੋਨ ਨੂੰ 3 ਵੇਰੀਐਂਟ ’ਚ ਲਾਂਚ ਕੀਤਾ ਗਿਆ ਹੈ। ਇਸ ਸਮਾਰਟਫੋਨ ’ਚ ਡੈਡੀਕੇਟਿਡ AI ਬਟਨ ਦਿੱਤਾ ਗਿਆ ਹੈ। 

ਫੋਟੋਗ੍ਰਾਫੀ ਲਈਫੋਨ ’ਚ 16MP+8MP+2MP ਦਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਸੈਲਫੀ ਲਈਫੋਨ ਦੇ ਫਰੰਟ ’ਚ 32 ਮੈਗਾਪਿਕਸਲ ਦਾ ਅੰਡਰ-ਡਿਸਪਲੇਅ ਕੈਮਰਾ ਦਿੱਤਾ ਗਿਆ ਹੈ। ਫੋਨ ਦਾ ਫਰੰਟ ਕੈਮਰਾ ਆਰਟੀਫੀਸ਼ੀਅਲ ਇਨੇਬਲਡ ਪੋਟਰੇਟ ਸ਼ਾਟਸ ਲੈ ਸਕਦਾ ਹੈ। 

ਫੋਨ ’ਚ 18 ਵਾਟ ਫਾਸਟ ਚਾਰਜਿੰਗ ਸਪੋਰਟ ਦੇ ਨਾਲ 5,000mAh ਦੀ ਬੈਟਰੀ ਹੈ। ਇਹ ਸਮਾਰਟਫੋਨ ਐਂਡਰਾਇਡ 9.0 ਪਾਈ ’ਤੇ ਚੱਲਦਾ ਹੈ। ਇਸ ਵਿਚ ਰਿਵਰਸ ਚਾਰਜਿੰਗ ਦਾ ਵੀ ਆਪਸ਼ਨ ਹੈ, ਜਿਸ ਨਾਲ ਤੁਸੀਂ ਦੂਜੇ ਡਿਵਾਈਸਿਜ਼ ਚਾਰਜ ਕਰ ਸਕਦੇ ਹੋ। 


Related News