ਵੀਵੋ ਨੇ 4GB ਤੇ ਨੌਚ ਡਿਸਪਲੇਅ ਨਾਲ ਲਾਂਚ ਕੀਤਾ ਨਵਾਂ Vivo Y83

05/25/2018 4:10:20 PM

ਜਲੰਧਰ- ਚਾਈਨੀਜ਼ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ ਗਲੋਬਲੀ ਪੱਧਰ 'ਤੇ ਆਪਣੇ ਸਮਾਰਟਫੋਨਸ ਦੀ ਰੇਂਜ ਵਧਾਉਂਦੇ ਹੋਏ ਵੀਵੋ ਨੇ ਨਵਾਂ ਡਿਵਾਈਸ ਵਾਈ 83 ਪੇਸ਼ ਕਰ ਦਿੱਤਾ ਹੈ। ਵੀਵੋ ਵਾਈ 83 ​ਸੰਸਾਰ ਦਾ ਪਹਿਲਾ ਅਜਿਹਾ ਸਮਾਰਟਫੋਨ ਹੈ ਜੋ ਮੀਡੀਆਟੈੱਕ ਦੇ ਹੈਲੀਓ ਪੀ22 ਚਿੱਪਸੈੱਟ 'ਤੇ ਰਨ ਕਰਦਾ ਹੈ।

ਵੀਵੋ ਵਾਈ 83 ਦੀ ਸਭ ਤੋਂ ਵੱਡੀ ਖਾਸਿਅਤ ਫੋਨ 'ਚ ਮੌਜੂਦ ਲੇਟੈਸਟ ਚਿਪਸੈੱਟ ਹੈ। ਮੀਡੀਆਟੈੱਕ ਦੇ ਕੁਝ ਸਮਾਂ ਪਹਿਲਾਂ ਹੀ ਹੇਲੀਓ ਪੀ22 ਚਿਪਸੈੱਟ ਨੂੰ ਪੇਸ਼ ਕੀਤਾ ਸੀ ਅਤੇ ਵੀਵੋ ਵਾਈ83 ਪਹਿਲਾ ਅਜਿਹਾ ਸਮਾਰਟਫੋਨ ਹੈ ਜੋ ਇਸ ਚਿਪਸੈੱਟ ਦੇ ਨਾਲ ਲਾਂਚ ਹੋਇਆ ਹੈ। ਹੇਲੀਓ ਪੀ22 ਚਿੱਪਸੈੱਟ ਫਾਸਟ ਪ੍ਰੋਸੰਸਿੰਗ ਦੇ ਨਾਲ ਹੀ ਆਰਟੀਫਿਸ਼ੀਅਲ ਇੰਟੈਲੀਜੈਂਸ ਤਕਨੀਕ 'ਤੇ ਖਾਸ ਕੰਮ ਕਰਦਾ ਹੈ। ਵੀਵੋ ਵਾਈ83 ਦੇ ਫੀਚਰਸ ਅਤੇ ਸਪੈਸੀਫਿਕੇਸ਼ਨਸ ਦੀ ਗੱਲ ਕਰੀਏ ਤਾਂ ਇਹ ਫੋਨ ਵੀ ਐਪਲ ਆਈਫੋਨ ਦੀ ਤਰ੍ਹਾਂ 19:9 ਆਸਪੈਕਟ ਰੇਸ਼ਿਓ ਵਾਲੀ ਨੌਚ ਡਿਸਪਲੇਅ 'ਤੇ ਪੇਸ਼ ਕੀਤਾ ਗਿਆ ਹੈ।

ਵੀਵੋ ਵਾਈ83 'ਚ 1520x720 ਪਿਕਸਲ ਰੈਜ਼ੋਲਿਊਸ਼ਨ ਵਾਲੀ 6.22-ਇੰਚ ਦੀ ਵੱਡੀ ਡਿਸਪਲੇਅ ਦਿੱਤੀ ਗਈ ਹੈ। ਇਹ ਫੋਨ ਐਂਡ੍ਰਾਇਡ 8.1 ਓਰੀਓ ਆਧਾਰਿਤ ਫਨ ਟੱਚ 4.0 ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਉਥੇ ਹੀ ਫੋਨ 'ਚ 2.0 ਗੀਗਾਹਰਟਜ਼ ਸਪੀਡ ਵਾਲਾ ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਕੰਪਨੀ ਤੋਂ ਇਸ ਫੋਨ 'ਚ 4 ਜੀ. ਬੀ. ਦੀ ਰੈਮ ਦਿੱਤੀ ਗਈ ਹੈ। ਇਹ ਫੋਨ 64 ਜੀ. ਬੀ ਦੀ ਇੰਟਰਨਲ ਸਟੋਰੇਜ ਸਪੋਰਟ ਕਰਦਾ ਹੈ।
ਫੋਟੋਗਰਾਫੀ ਸੈਗਮੈਂਟ ​ਬੈਕ ਪੈਨਲ 'ਤੇ ਜਿੱਥੇ ਐੱਲ. ਈ. ਡੀ. ਫਲੈਸ਼ ਦੇ ਨਾਲ ਐਫ/2.2 ਅਪਰਚਰ ਵਾਲਾ 13-ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ ਉਥੇ ਹੀ ਸੈਲਫੀ ਲਈ ਇਸ ਫੋਨ 'ਚ 8-ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। ਇਹ ਫੋਨ ਡਿਊਲ ਸਿਮ ਦੇ ਨਾਲ 4 ਜੀ ਐੈੱਲ. ਟੀ. ਈ ਸਪੋਰਟ ਕਰਦਾ ਹੈ। ਸਕਿਓਰਿਟੀ ਲਈ ਜਿੱਥੇ ਇਸ ਫੋਨ ਨੂੰ ਫੇਸ ਅਨਲਾਕ ਤਕਨੀਕ ਤੋਂ ਲੈਸ ਕੀਤਾ ਗਿਆ ਹੈ। ਪਾਵਰ ਬੈਕਅਪ ਲਈ ਇਸ 'ਚ 3,260 ਐੱਮ. ਏ. ਐੈੱਚ ਦੀ ਬੈਟਰੀ ਦਿੱਤੀ ਗਈ ਹੈ।