Vivo ਨੇ ਲਾਂਚ ਕੀਤੀ ਬਲੱਡ ਆਕਸੀਜਨ ਸੈਂਸਰ ਵਾਲੀ ਸਮਾਰਟ ਘੜੀ, 18 ਦਿਨਾਂ ਤਕ ਚੱਲੇਗੀ ਬੈਟਰੀ

09/24/2020 11:35:36 AM

ਗੈਜੇਟ ਡੈਸਕ– ਵੀਵੋ ਨੇ ਆਪਣੀ ਪਹਿਲੀ ਸਮਾਰਟ ਘੜੀ ਨੂੰ Vivo Watch ਦੇ ਨਾਂ ਨਾਲ ਲਾਂਚ ਕਰ ਦਿੱਤਾ ਹੈ। ਚੀਨ ’ਚ ਇਸ ਘੜੀ ਦੀ ਕੀਮਤ 1299 ਯੁਆਨ (ਕਰੀਬ 14,000 ਰੁਪਏ) ਹੈ। ਪ੍ਰੀਮੀਅਮ ਡਿਜ਼ਾਇਨ ਨਾਲ ਤਿਆਰ ਕੀਤੀ ਗਈ ਇਸ ਘੜੀ ਨੂੰ ਕੰਪਨੀ 2 ਸਾਈਜ਼ 46mm ਅਤੇ 42mm ’ਚ ਮੁਹੱਈਆ ਕਰਵਾਉਣ ਵਾਲੀ ਹੈ। ਕੰਪਨੀ ਦਾ ਦਾਅਵਾ ਹੈ ਕਿ ਘੜੀ ਦਾ 46mm ਮਾਡਲ 18 ਦਿਨਾਂ ਤਕ ਅਤੇ 42mm ਵਾਲਾ ਮਾਡਲ 9 ਦਿਨਾਂ ਤਕ ਦੀ ਬੈਟਰੀ ਲਾਈਫ ਦੇਵੇਗਾ। 

Vivo Watch ਦੀਆਂ ਖੂਬੀਆਂ
- 46mm ਵਾਲੀ ਘੜੀ ’ਚ 454x454 ਪਿਕਸਲ ਰੈਜ਼ੋਲਿਊਸ਼ਨ ਨਾਲ 1.39 ਇੰਚ ਦੀ ਅਮੋਲੇਡ ਡਿਸਪਲੇਅ ਦਿੱਤੀ ਗਈ ਹੈ। ਉਥੇ ਹੀ 42mm ਵਾਲੇ ਮਾਡਲ ’ਚ ਤੁਹਾਨੂੰ 390x390 ਪਿਕਸਲ ਰੈਜ਼ੋਲਿਊਸ਼ਨ ਨਾਲ 1.19 ਇੰਚ ਦੀ ਅਮੋਲੇਡ ਡਿਸਪਲੇਅ ਮਿਲੇਗੀ। 

- ਵੀਵੋ ਵਾਚ ਨੂੰ ਬਣਾਉਣ ਲਈ ਸਟੇਨਲੈੱਸ ਸਟੀਲ ਬਾਡੀ ਦੀ ਵਰਤੋਂ ਕੀਤੀ ਗਈਹੈ। 

- ਇਸ ਵਾਚ ’ਚ 6 ਬਿਲਟ ਇਨ ਸੈਂਸਰ ਮਿਲਦੇ ਹਨ ਜਿਨ੍ਹਾਂ ’ਚ ਬਲੱਡ ਆਕਸੀਜਨ, ਐਕਸੈਲਰੋਮੀਟਰ, ਏਅਰ ਪ੍ਰੈਸ਼ਰ, ਜਿਓਮੈਗਨੈਟਿਜ਼ਮ, ਐਂਬੀਅੰਟ ਲਾਈਟ ਅਤੇ ਪੋਜੀਸ਼ਨਿੰਗ ਸੈਂਸਰ ਸ਼ਾਮਲ ਹਨ। 

- ਸਪੋਰਟਸ ਅਤੇ ਫਿਟਨੈੱਸ ਟ੍ਰੈਕਿੰਗ ਲਈ ਇਸ ਵਾਚ ’ਚ ਆਊਟਡੋਰ ਰਨਿੰਗ, ਸਵਿਮਿੰਗ, ਸਾਈਕਲਿੰਗ ਵਰਗੇ 11 ਮੋਡਸ ਮਿਲਦੇ ਹਨ। 
- ਘੜੀ ਦੇ ਬੇਜ਼ਲ ਨੂੰ ਖ਼ਾਸ ਤੌਰ ’ਤੇ ਸੈਰੇਮਿਕ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਹ ਸਟੀਲ ਤੋਂ ਚਾਰ ਗੁਣਾ ਜ਼ਿਆਦਾ ਮਜਬੂਦ ਹੈ। 

- ਇਸ ਘੜੀ ’ਚ ਮਿਊਜ਼ਿਕ ਪਲੇਅਬੈਕ, ਐੱਨ.ਐੱਫ.ਸੀ. ਕਾਰਡ, ਐਕਸੈਸ ਕਾਰਡ ਅਤੇ JOVI ਵੌਇਸ ਅਸਿਸਟੈਂਟ ਦੀ ਸੁਪੋਰਟ ਦਿੱਤੀ ਗਈ ਹੈ। 

Rakesh

This news is Content Editor Rakesh