ਲਾਂਚਿੰਗ ਤੋਂ ਪਹਿਲਾਂ Vivo V27 Pro ਦੀ ਕੀਮਤ ਲੀਕ, ਇਸ ਦਿਨ ਹੋਵੇਗਾ ਭਾਰਤ ''ਚ ਲਾਂਚ

02/25/2023 5:56:15 PM

ਗੈਜੇਟ ਡੈਸਕ- ਵੀਵੋ ਦੇ ਅਪਕਮਿੰਗ ਫੋਨ Vivo V27 Pro ਦੀ ਪੂਰੀ ਤਿਆਰੀ ਹੋ ਚੁੱਕੀ ਹੈ। Vivo V27 Pro ਨੂੰ 1 ਮਾਰਚ ਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਅਧਿਕਾਰਤ ਤੌਰ 'ਤੇ Vivo V27 Pro ਦੇ ਡਿਜ਼ਾਈਨ ਅਤੇ ਪ੍ਰਮੁੱਖ ਫੀਚਰਜ਼ ਦੀ ਜਾਣਕਾਰੀ ਸਾਂਝੀ ਕਰ ਦਿੱਤੀ ਹੈ। ਇਸ ਤੋਂ ਇਲਾਵਾ ਇਸਦਾ ਵੀ ਖੁਲਾਸਾ ਹੋ ਚੁੱਕਾ ਹੈ ਕਿ Vivo V27 Pro ਨੂੰ ਫਲਿਪਕਾਰਟ 'ਤੇ ਵਿਕਰੀ ਲਈ ਉਪਲੱਬਧ ਕਰਵਾਇਆ ਜਾਵੇਗਾ। ਹੁਣ ਲਾਂਚਿੰਗ ਤੋਂ ਪਹਿਲਾਂ ਫੋਨ ਦੀ ਕੀਮਤ ਲੀਕ ਹੋ ਗਈ ਹੈ। 

ਇਕ ਲੀਕ ਰਿਪੋਰਟ ਮੁਤਾਬਕ, Vivo V27 Pro ਨੂੰ ਭਾਰਤ 'ਚ ਤਿੰਨ ਰੈਮ ਅਤੇ ਸਟੋਰੇਜ ਵੇਰੀਐਂਟ 'ਚ ਪੇਸ਼ ਕੀਤਾ ਜਾਵੇਗਾ ਜਿਨ੍ਹਾਂ 'ਚ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ, 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਅਤੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵੇਰੀਐਂਟ ਸ਼ਾਮਲ ਹਨ। ਬੇਸ ਵੇਰੀਐਂਟ ਦੀ ਕੀਮਤ 37,999 ਰੁਪਏ ਦੱਸੀ ਜਾ ਰਹੀ ਹੈ। ਉੱਥੇ ਹੀ ਟਾਪ ਵੇਰੀਐਂਟ ਨੂੰ 42,999 ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਜਾ ਸਕਦਾ ਹੈ। 

ਫਲਿਪਕਾਰਟ 'ਤੇ ਲਿਸਟਿੰਗ ਮੁਤਾਬਕ, ਫੋਨ ਨੂੰ 3ਡੀ ਰਕਰਵਡ ਡਿਸਪਲੇਅ ਅਤੇ ਸਲਿਮ ਡਿਜ਼ਾਈਨ ਦੇ ਨਾਲ ਪੇਸ਼ ਕੀਤਾ ਜਾਵੇਗਾ। Vivo V27 Pro ਸਿਰਫ 7.4mm ਪਤਲਾ ਹੋਵੇਗਾ ਅਤੇ ਇਸਦੇ ਨਾਲ 120Hz ਰਿਫ੍ਰੈਸ਼ ਰੇਟ ਮਿਲੇਗਾ। ਫੋਨ ਦੇ ਨਾਲ ਰੰਗ ਬਦਲਣ ਵਾਲਾ ਬੈਕ ਪੈਨਲ ਵੀ ਮਿਲੇਗਾ Vivo V27 Pro ਦੇ ਨਾਲ ਤਿੰਨ ਰੀਅਰ ਕੈਮਰੇ ਹੋਣਗੇ ਜਿਨ੍ਹਾਂ ਦੇ ਨਾਲ ਰਿੰਗ ਐੱਲ.ਈ.ਡੀ. ਫਲੈਸ਼ ਲਾਈਟ ਹੋਵੇਗੀ। ਫੋਨ 'ਚ ਪਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ Sony IMX766V ਸੈਂਸਰ ਹੋਵੇਗਾ ਜਿਸਦੇ ਨਾਲ OIS ਦਾ ਵੀ ਸਪੋਰਟ ਮਿਲੇਗਾ।

Vivo V27 Pro ਨੂੰ ਮੈਜਿਕ ਬਲਿਊ ਅਤੇ ਨੋਬਲ ਬਲੈਕ ਰੰਗ 'ਚ ਪੇਸ਼ ਕੀਤਾ ਜਾਵੇਗਾ। ਫੋਨ ਦੀ ਲਿਸਟਿੰਗ ਕੰਪਨੀ ਦੀ ਅਧਿਕਾਰਤ ਸਾਈਟ 'ਤੇ ਵੀ ਹੋ ਗਈ ਹੈ। ਫੋਨ 'ਚ ਮੀਡੀਆਟੈੱਕ ਡਾਈਮੈਂਸਿਟੀ 8200 ਪ੍ਰੋਸੈਸਰ ਦੇ ਨਾਲ ਐਂਡਰਾਇਡ 13 ਮਿਲ ਸਕਦਾ ਹੈ। 

Rakesh

This news is Content Editor Rakesh