Vivo ਦੇ ਇਸ ਫੋਨ ਨੂੰ ਮਿਲਣੀ ਸ਼ੁਰੂ ਹੋਈ ਐਂਡਰਾਇਡ 11 ਅਪਡੇਟ

12/07/2020 5:19:56 PM

ਗੈਜੇਟ ਡੈਸਕ– Vivo V20 Pro 5G ਸਮਾਰਟਫੋਨ ਨੂੰ ਭਾਰਤ ’ਚ ਐਂਡਰਾਇਡ 11 ਅਪਡੇਟ ਮਿਲਣੀ ਸ਼ੁਰੂ ਹੋ ਗਈ ਹੈ। ਕੰਪਨੀ ਨੇ ਕੁਝ ਦਿਨ ਪਹਿਲਾਂ ਹੀ ਇਸ ਫੋਨ ਨੂੰ ਲਾਂਚ ਕੀਤਾ ਸੀ ਅਤੇ ਹੁਣ ਇਸ ਲਈ ਨਵੀਂ ਸਾਫਟਵੇਅਰ ਅਪਡੇਟ ਜਾਰੀ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵੀਵੋ ਵੀ20 ਪ੍ਰੋ 5ਜੀ ਫੋਨ ਐਂਡਰਾਇਡ 10 ਆਧਾਰਿਤ ਫਨਟਚ ਓ.ਐੱਸ. 11 ’ਤੇ ਕੰਮ ਕਰ ਰਿਹਾ ਸੀ। ਵੀਵੋ ਵੀ20 ਪ੍ਰੋ 5ਜੀ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਹ ਸਨੈਪਡ੍ਰੈਗਨ 765ਜੀ ਪ੍ਰੋਸੈਸਰ ਅਤੇ ਡਿਊਲ ਸੈਲਫੀ ਕੈਮਰਾ ਸੈੱਟਅਪ ਨਾਲ ਲੈਸ ਹੈ। ਇਸ ਤੋਂ ਇਲਾਵਾ ਇਸ ਫੋਨ ’ਚ ਤੁਹਾਨੂੰ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਅਤੇ 64 ਮੈਗਾਪਿਕਸਲ ਸੈਂਸਰ ਅਤੇ 4,000 ਐੱਮ.ਏ.ਐੱਚ. ਦੀ ਬੈਟਰੀ ਮਿਲਦੀ ਹੈ। 

ਇਸ ਨਵੀਂ ਅਪਡੇਟ ਦਾ ਬਿਲਡ ਨੰਬਰ PD2020F_EX_A_6.70.8 ਹੈ ਅਤੇ ਇਸ ਦਾ ਸਾਈਜ਼ 3.6 ਜੀ.ਬੀ. ਹੈ। ਅਪਡੇਟ ਦੇ ਚੇਂਜਲਾਗ ’ਚ ਦਾਅਵਾ ਕੀਤਾ ਗਿਆ ਹੈ ਕਿ ਵੀਵੋ ਵੀ20 ਪ੍ਰੋ 5ਜੀ ਫੋਨ ਦੀ ਇਹ ਨਵੀਂ ਅਪਡੇਟ ਚੈਟ ਬਬਲਸ, ਪ੍ਰਾਈਓਰਟੀ ਚੈਟ ਫੰਕਸ਼ਨ ਅਤੇ ਨੋਟੀਫਿਕੇਸ਼ਨ ਹਿਸਟਰੀ ਵਰਗੇ ਫੀਚਰਜ਼ ਨਾਲ ਆਉਂਦਾ ਹੈ। GSMArena ਨੇ ਵੀ ਇਸ ਅਪਡੇਟ ਨੂੰ ਪ੍ਰਾਪਤ ਕਰਨ ਦਾ ਸਕਰੀਨਸ਼ਾਟ ਸਾਂਝਾ ਕੀਤਾ ਹੈ। 

ਵੀਵੋ ਵੀ20 ਪ੍ਰੋ 5ਜੀ ਫੋਨ ਦੀ ਕੀਮਤ ਭਾਰਤ ’ਚ 29,990 ਰੁਪਏ ਹੈ, ਜਿਸ ਵਿਚ ਤੁਹਾਨੂੰ ਫੋਨ ਦਾ ਇਕਮਾਤਰ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਾਡਲ ਪ੍ਰਾਪਤ ਹੋਵੇਗਾ। ਫੋਨ ਨੂੰ ਮਿਡਨਾਈਟ ਜੈਜ਼ ਅਤੇ ਸਨਸੈੱਟ ਮੈਲੋਡੀ ਰੰਗ ’ਚ ਆਨਲਾਈਨ ਅਤੇ ਆਫਲਾਈਨ ਉਪਲੱਬਧ ਕਰਵਾਇਆ ਗਿਆ ਹੈ। 

Rakesh

This news is Content Editor Rakesh