32MP ਪਾਪ-ਅਪ ਸੈਲਫੀ ਕੈਮਰੇ ਵਾਲਾ Vivo V15 Pro ਭਾਰਤ ’ਚ ਲਾਂਚ

02/20/2019 1:58:00 PM

ਗੈਜੇਟ ਡੈਸਕ– ਵੀਵੋ ਨੇ ਆਪਣਾ ਨਵਾਂ ਸਮਾਰਟਫੋਨ Vivo V15 Pro ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦੀ ਕੀਮਤ 28,990 ਰੁਪਏ ਰੱਖੀ ਗਈ ਹੈ। ਵੀਵੋ ਦੇ ਇਸ ਸਮਾਰਟਫੋਨ ਦੀ ਪ੍ਰੀ-ਬੁਕਿੰਗ 20 ਫਰਵਰੀ ਯਾਨੀ ਅੱਜ ਤੋਂ ਸ਼ੁਰੂ ਹੋ ਰਹੀ ਹੈ ਅਤੇ ਵਿਕਰੀ 6 ਮਾਰਚ 2019 ਤੋਂ ਤੋਂ ਆਫਲਾਈਨ ਅਤੇ ਆਨਲਾਈਨ ਦੋਵਾਂ ਚੈਨਲਾਂ ਤੋਂ ਹੋਵੇਗੀ। ਭਾਰਤ ਪਹਿਲਾ ਬਾਜ਼ਾਰ ਹੈ ਜਿਥੇ ਇਸ ਫੋਨ ਨੂੰ ਲਾਂਚ ਕੀਤਾ ਗਿਆ ਹੈ। 

 

ਟ੍ਰਿਪਲ ਰੀਅਰ ਕੈਮਰਾ ਸੈੱਟਅਪ 
Vivo V15 Pro ’ਚ 32 ਮੈਗਾਪਿਕਸਲ ਦਾ ਪਾਪ-ਅਪ ਸੈਲਫੀ ਕੈਮਰਾ ਦਿੱਤਾ ਗਿਆ ਹੈ। ਅਜਿਹੇ ਕੈਮਰੇ ਵਾਲਾ ਇਹ ਦੁਨੀਆ ਦਾ ਪਹਿਲਾ ਫੋਨ ਹੈ। ਉਥੇ ਹੀ ਫੋਨ ਦੇ ਰੀਅਰ ’ਚ ਟ੍ਰਿਪਲ ਕੈਮਰਾ ਸੈੱਟਅਪ ਹੈ। ਯਾਨੀ ਫੋਨ ਦੇ ਬੈਕ ’ਚ 3 ਕੈਮਰੇ ਦਿੱਤੇ ਗਏ ਹਨ। ਫੋਨ ਦੇ ਬੈਕ ’ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਹੋਵੇਗਾ। ਇਸ ਤੋਂ ਇਲਾਵਾ 8 ਅਤੇ 5 ਮੈਗਾਪਿਕਸਲ ਦੇ ਕੈਮਰੇ ਫੋਨ ਦੇ ਰੀਅਰ ’ਚ ਹਨ। 

0.37 ਸੈਕਿੰਡ ’ਚ ਅਨਲਾਕ ਹੋ ਜਾਵੇਗਾ ਸਮਾਰਟਫੋਨ
Vivo V15 Pro ’ਚ 6.39 ਇੰਚ ਦੀ ਸਕਰੀਨ ਹੈ ਅਤੇ ਇਸ ਦਾ ਸਕਰੀਨ-ਟੂ-ਬਾਡੀ ਰੇਸ਼ੀਓ 91:6 ਫੀਸਦੀ ਹੈ। ਫੋਨ ’ਚ ਸੁਪਰ ਅਮੋਲੇਡ ਡਿਸਪਲੇਅ ਹੈ। Vivo V15 Pro ਟੋਪਾਜ ਬਲੂ ਅਤੇ ਰੂਬੀ ਰੈੱਡ ਕਲਰ ਵੇਰੀਐਂਟ ’ਚ ਉਪਲੱਬਧ ਹੋਵੇਗਾ। ਫੋਨ ’ਚ ਇਨ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਫੋਨ 0.37 ਸੈਕਿੰਡ ’ਚ ਅਨਲਾਕ ਹੋ ਜਾਵੇਗਾ। ਫੋਨ ਦਾ ਫਰੰਟ ਕੈਮਰਾ ਡਿਸਪਲੇਅ ਦੇ ਪਿੱਛੇ ਲੁਕਿਆ ਹੋਇਆ ਹੈ ਅਤੇ ਜਦੋਂ ਕੋਈ ਸੈਲਫੀ ਕੈਮਰੇ ’ਤੇ ਕਲਿਕ ਕਰਦਾ ਹੈ ਤਾਂ ਇਹ ਪਾਪ-ਅਪ ਹੁੰਦਾ ਹੈ। 

Vivo V15 Pro ’ਚ ਕੁਆਲਕਾਮ ਸਨੈਪਡ੍ਰੈਗਨ 675 SoC ਦੇ ਨਾਲ 6 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 256 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਕਨੈਕਟੀਵਿਟੀ ਲਈ ਫੋਨ ’ਚ ਡਿਊਲ ਨੈਨੋ ਸਿਮ ਸਲਾਟ,  VoLTE 4G support, Wi-Fi, Bluetooth 5.0, GPS ਅਤੇ 3.5 mm ਆਡੀਓ ਜੈੱਕ ਸਾਕੇਟ ਹੈ। ਫੋਨ ’ਚ ਮਾਈਕ੍ਰੋ-ਯੂ.ਐੱਸ.ਬੀ. ਪੋਰਟ ਦੇ ਨਾਲ 3,700mAh ਦੀ ਬੈਟਰੀ ਹੈ।