ਸਸਤੇ ਹੋਏ Vivo ਦੇ ਇਹ ਦੋ ਸਮਾਰਟਫੋਨ! ਜਾਣੋ ਕਿੰਨੀ ਘਟੀ ਕੀਮਤ

05/24/2019 12:56:33 PM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ ਆਪਣੇ ਮਿਡ-ਰੇਂਜ ਸੈਗਮੈਂਟ ’ਚ ਆਉਣ ਵਾਲੇ ਵੀ-ਸੀਰੀਜ਼ ਅਤੇ Y-ਸੀਰੀਜ਼ ਦੇ ਦੋ ਸਮਾਰਟਫੋਨ ਦੀਆਂ ਕੀਮਤਾਂ ’ਚ ਕਟੌਤੀ ਕੀਤੀ ਹੈ। ਇਨ੍ਹਾਂ ਸਮਾਰਟਫੋਨਜ਼ ’ਚ Vivo V15 ਅਤੇ Vivo Y17 ਸ਼ਾਮਲ ਹਨ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਇਨ੍ਹਾਂ ਸਮਾਰਟਫੋਨ ਦੀ ਕੀਮਤ ’ਚ ਕਟੌਤੀ ਕੀਤੀ ਗਈ ਹੋਵੇ। ਇਸ ਤੋਂ ਪਹਿਲਾਂ ਵੀ ਇਕ ਵਾਰ Vivo V15 ਦੀ ਕੀਮਤ ’ਚ 2,000 ਰੁਪਏ ਦੀ ਕਟੌਤੀ ਹੋ ਚੁੱਕੀ ਹੈ। Vivo V15 ਨੂੰ ਕੰਪਨੀ ਨੇ ਮਾਰਚ ’ਚ 23,990 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਸੀ ਅਤੇ ਪਿਛਲੀ ਕਟੌਤੀ ਤੋਂ ਬਾਅਦ ਇਹ ਸਮਾਰਟਫੋਨ 21,990 ਰੁਪਏ ਦੀ ਕੀਮਤ ’ਚ ਵੇਚਿਆ ਜਾ ਰਿਹਾ ਸੀ। ਹੁਣ ਇਸ ਸਮਾਰਟਫੋਨ ਦੀ ਕੀਮਤ ’ਚ ਇਕ ਵਾਰ ਫਿਰ 2,000 ਰੁਪਏ ਦੀ ਕਟੌਤੀ ਕੀਤੀ ਗਈ ਹੈ, ਜਿਸ ਤੋਂ ਬਾਅਦ ਇਸ ਦੀ ਨਵੀਂ ਕੀਮਤ 19,990 ਰੁਪਏ ਹੋ ਗਈ ਹੈ। 

ਇੰਨਾ ਹੀ ਨਹੀਂ, ਕੰਪਨੀ ਨੇ Vivo Y17 ਦੀ ਕੀਮਤ ’ਚ ਵੀ ਕਟੌਤੀ ਕੀਤੀ ਹੈ। ਇਸ ਸਮਾਰਟਫੋਨ ਨੂੰ ਫਿਲਹਾਲ ਲਾਂਚ ਹੋਏ 1 ਮਹੀਨੇ ਵੀ ਪੂਰਾ ਨਹੀਂ ਹੋਇਆ ਕਿ ਕੰਪਨੀ ਨੇ ਇਸ ਦੀ ਕੀਮਤ ’ਚ 2,000 ਰੁਪਏ ਦੀ ਕਟੌਤੀ ਕਰ ਦਿੱਤੀ ਹੈ। ਗਾਹਕ ਹੁਣ Vivo V15 ਨੂੰ 19,990 ਰੁਪਏ ਅਤੇ Vivo Y17 ਨੂੰ 17,990 ਰੁਪਏ ਦੀ ਬਜਾਏ 15,990 ਰੁਪਏ ’ਚ ਖਰੀਦ ਸਕਦੇ ਹਨ। Vivo Y17 ਨੂੰ ਗਾਹਕ ਦੇਸ਼ ਭਰ ਦੇ ਕਿਸੇ ਵੀ ਵੱਡੇ ਰਿਟੇਲਰ ਕੋਲੋ ਖਰੀਦ ਸਕਦੇ ਹਨ। ਫਿਲਹਾਲ ਇਹ ਸਮਾਰਟਫੋਨਜ਼ ਆਪਣੀ ਨਵੀਂ ਕੀਮਤ ਨਾਲ ਸਿਰਫ ਆਫਲਾਈਨ ਰਿਟੇਲਰਸ ’ਤੇ ਉਪਲੱਬਧ ਹਨ ਅਤੇ ਆਨਲਾਈਨ ਰਿਟੋਲਰਸ ’ਤੇ ਇਹ ਸਮਾਰਟਫੋਨਜ਼ ਪੁਰਾਣੀ ਕੀਮਤ ਦੇ ਨਾਲ ਹੀ ਲਿਸਟਿਡ ਹਨ।