5,000mAh ਦੀ ਦਮਦਾਰ ਬੈਟਰੀ ਨਾਲ ਲਾਂਚ ਹੋਇਆ Vivo U10

09/24/2019 2:00:10 PM

ਗੈਜੇਟ ਡੈਸਕ– ਵੀਵੋ ਨੇ ਭਾਰਤ ’ਚ ‘ਯੂ’ ਸੀਰੀਜ਼ ਦੇ ਨਵੇਂ ਸਮਾਰਟਫੋਨ U10 ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਦੀ ਲਾਂਚਿੰਗ ਨਵੀਂ ਦਿੱਲੀ ’ਚ ਇਕ ਈਵੈਂਟ ਦੌਰਾਨ ਕੀਤੀ। ਇਸ ਸਮਾਰਟਫੋਨ ਦੇ ਰੀਅਰ ’ਚ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਅਤੇ ਇਸ ਦੀ ਬੈਟਰੀ 5,000mAh ਦੀ ਹੈ। ਇਹ ਸਮਾਰਟਫੋਨ ਆਨਲਾਈਨ ਐਕਸਕਲੂਜ਼ਿਵ ਹੈ। ਇਸ ਨੂੰ ਗਾਹਕ ਐਮਾਜ਼ਾਨ ਇੰਡੀਆ ਦੀ ਵੈੱਬਸਾਈਟ ਤੋਂ ਖਰੀਦ ਸਕਣਗੇ। ਗਾਹਕਾਂ ਨੂੰ ਇਹ ਸਮਾਰਟਫੋਨ ਇਲੈਕਟ੍ਰਿਕ ਬਲਿਊ ਕਲਰ ਆਪਸ਼ਨ ’ਚ ਉਪਲੱਬਧ ਹੋਵੇਗਾ। 

ਇਸ ਸਮਾਰਟਫੋਨ ਦੇ ਤਿੰਨ ਵੇਰੀਐਂਟਸ ਲਾਂਚ ਹੋਏ ਹਨ। 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 8,990 ਰੁਪਏ ਹੈ। ਦੂਜੇ ਵੇਰੀਐਂਟ ’ਚ 3 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਦਿੱਤੀ ਗਈ ਹੈ ਜਿਸ ਦੀ ਕੀਮਤ 9,990 ਰੁਪਏ ਹੈ। ਤੀਜੇ ਵੇਰੀਐਂਟ ’ਚ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਹੈ ਜਿਸ ਦੀ ਕੀਮਤ 10,990 ਰੁਪਏ ਰੱਖੀ ਗਈ ਹੈ। ਇਸ ਸਮਾਰਟਫੋਨ ਦੀ ਪਹਿਲੀ ਸੇਲ 29 ਸਤੰਬਰ ਤੋਂ ਸ਼ੁਰੂ ਹੋਵੇਗੀ। 

ਫੀਚਰਜ਼
ਡਿਊਲ-ਸਿਮ ਸਪੋਰਟ ਵਾਲਾ ਇਹ ਸਮਾਰਟਫੋਨ ਐਂਡਰਾਇਡ 9 ਪਾਈ ਬੇਸਡ ਫਨਟੱਚ ਆਪਰੇਟਿੰਗ ਸਿਸਟਮ 9.1 ’ਤੇ ਚੱਲਦਾ ਹੈ। ਇਸ ਵਿਚ ਵਾਟਰਡ੍ਰੋਪ-ਸਟਾਈਲ ਨੌਚ ਦੇ ਨਾਲ 6.35-ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ। ਇਸ ਸਮਾਰਟਫੋਨ ’ਚ 4 ਜੀ.ਬੀ. ਰੈਮ  ਦੇ ਨਾਲ 64 ਜੀ.ਬੀ. ਸਟੋਰੇਜ ਦਿੱਤੀ ਗਈ ਹੈ। ਸਟੋਰੇਜ ਨੂੰ ਮੈਮਰੀ ਕਾਰਡ ਰਾਹੀਂ 256 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। 

ਫੋਟੋਗ੍ਰਾਫੀ ਲਈ ਫੋਨ ਦੇ ਰੀਅਰ ’ਚ ਐੱਲ.ਈ.ਡੀ. ਫਲੈਸ਼ ਦੇ ਨਾਲ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਸੈੱਟਅਪ ’ਚ 13 ਮੈਗਾਪਿਕਸਲ ਪ੍ਰਾਈਮਰੀ ਸੈਂਸਰ, ਸੁਪਰ-ਵਾਈਡ ਐਂਗਲ ਲੈੱਨਜ਼ ਦੇ ਨਾਲ 8 ਮੈਗਾਪਿਕਸਲ ਸੈਕੇਂਡਰੀ ਸੈਂਸਰ ਅਤੇ ਪੋਟਰੇਟ ਤੇ ਬੋਹਕੇ ਮੋਡ ਲਈ 2 ਮੈਗਾਪਿਕਸਲ ਦਾ ਤੀਜਾ ਕੈਮਰਾ ਦਿੱਤਾ ਗਿਆ ਹੈ। 

ਫੋਨ ’ਚ 2.0GHz ਆਕਟਾ-ਕੋਰ ਸਨੈਪਡ੍ਰੈਗਨ 665 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ਦੀ ਬੈਟਰੀ 5,000mAh ਦੀ ਹੈ ਅਤੇ ਇਹ 18 ਵਾਟ ਫਾਸਟ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ।