ਤਿੰਨ ਕੈਮਰਿਆਂ ਨਾਲ Vivo U1 ਸਮਾਰਟਫੋਨ ਲਾਂਚ, ਜਾਣੋ ਕੀਮਤ ਤੇ ਸਪੈਸੀਫਿਕੇਸ਼ਨ

02/19/2019 11:36:34 AM

ਗੈਜੇਟ ਡੈਸਕ- ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਆਪਣਾ ਨਵਾਂ ਵੀਵੋ ਯੂ 1 ਨੂੰ ਚੀਨ 'ਚ ਆਫਿਸ਼ੀਅਲ ਤੌਰ 'ਤੇ ਪੇਸ਼ ਕਰ ਦਿੱਤਾ ਗਿਆ ਹੈ। ਇਹ ਕੰਪਨੀ ਦਾ ਚੀਨ 'ਚ ਪਹਿਲਾ”U ਸੀਰੀਜ਼ ਸਮਾਰਟਫੋਨ ਹੈ। ਸਮਾਰਟਫੋਨ 'ਚ ਵਾਟਰਡਰਾਪ ਸਟਾਇਲ ਨੌਚ ਸਕ੍ਰੀਨ ਹੈ ਤੇ ਇਹ ਅਟ੍ਰੈਕਟਿਵ ਗ੍ਰੇਡਿਐਂਟ ਫਿਨੀਸ਼ ਦੇ ਨਾਲ ਆਉਂਦਾ ਹੈ। ਚੀਨ 'ਚ ਇਸ ਸਮਾਰਟਫੋਨ ਦੀ ਸ਼ੁਰੂਆਤੀ ਕੀਮਤ RMB 799 (8,438 ਰੁਪਏ) ਹੈ। 

ਵੀਵੋ ਯੂ1 ਸਪੈਸੀਫਿਕੇਸ਼ਨਸ ਤੇ ਫੀਚਰਸ
ਵੀਵੋ ਯੂ1 'ਚ 6.2-inch LED ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1520x720 pixels ਹੈ। ਫੋਨ 'ਚ ਕਾਫ਼ੀ ਸਲਿਮ ਬੇਜ਼ਲਸ ਹੈ ਤੇ ਸਮਾਰਟਫੋਨ 'ਚ 88.6% ਸਕ੍ਰੀਨ ਟੂ ਬਾਡੀ ਰੇਸ਼ਿਓ ਦਿੱਤਾ ਗਿਆ ਹੈ। ਫੋਨ 'ਚ ਸਨੈਪਡ੍ਰੈਗਨ 439 ਦੇ ਨਾਲ 4 ਜੀ. ਬੀ ਰੈਮ ਦਿੱਤੀ ਗਈ ਹੈ। ਸਮਾਰਟਫੋਨ 'ਚ 64 ਜੀ. ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਤੇ ਮਾਈਕ੍ਰੋ ਐੱਸ. ਡੀ ਕਾਰਡ ਦੇ ਰਾਹੀਂ ਫੋਨ ਦੀ ਸਟੋਰੇਜ ਨੂੰ ਵਧਾਈ ਜਾ ਸਕਦੀ ਹੈ। ਫੋਨ 'ਚ ਕੰਪਨੀ ਨੇ 4,030 ਐੱਮ ਏ ਐੱਚ  ਦੀ ਬੈਟਰੀ ਦਿੱਤੀ ਹੈ।

ਸੈਲਫੀ ਲਈ ਫੋਨ 'ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਫੋਨ  ਦੇ ਬੈਕ 'ਚ LED ਫਲੈਸ਼ ਦੇ ਨਾਲ 13MP+2MP ਦਾ ਡਿਊਲ ਕੈਮਰਾ ਸੈੱਟਅਪ ਹੈ। ਸਕਿਓਰਿਟੀ ਲਈ ਫੋਨ 'ਚ ਫੇਸ ਅਨਲਾਕ ਦੇ ਨਾਲ ਫਿੰਗਰਪ੍ਰਿੰਟ ਸਕੈਮਰ ਹੈ। ਫੋਨ 6un“ouch OS 4.5 ”9 'ਤੇ ਚੱਲਦਾ ਹੈ ਜੋ ਐਂਡ੍ਰਾਇਡ 8.1 ਓਰੀਓ ਓ. ਐੱਸ 'ਤੇ ਬੇਸਡ ਹੈ। ਇਸ 'ਚ Vivo's Jovi AI ਅਸਿਸਟੈਂਟ ਹੈ। ਵੀਵੋ ਯੂ1 ਕੀਮਤ ਤੇ ਉਪਲੱਬਤਾ
Vivo U1 ਨੂੰ ਚੀਨ 'ਚ ਤਿੰਨ ਵੇਰੀਐਂਟ 'ਚ ਪੇਸ਼ ਕੀਤਾ ਗਿਆ ਹੈ। ਇਸ ਦੇ 32GB+3GB RAM ਵੇਰੀਐਂਟ ਦੀ ਕੀਮਤ RMB 799 (ਲਗਭਗ 8, 400 ਰੁਪਏ), 64GB+3GB RAM ਦੀ ਕੀਮਤ RMB 999 ( ਲਗਭਗ 10,500 ਰੁਪਏ) ਤੇ 64GB+4GB RAM ਵੇਰੀਐਂਟ ਦੀ ਕੀਮਤ RMB 1,199  (ਲਗਭਗ 12, 600 ਰੁਪਏ) ਹੈ। ਯੂਜ਼ਰਸ Starry Night Black, Aurora Red ਤੇ Aurora Blue ਕਲਰ ਆਪਸ਼ਨ 'ਚ ਸਮਾਰਟਫੋਨ ਨੂੰ ਖਰੀਦ ਸਕਦੇ ਹਨ। ਸਮਾਰਟਫੋਨ ਦੀ ਸ਼ਿਪਮੈਂਟ 26 ਫਰਵਰੀ ਤੋਂ ਸ਼ੁਰੂ ਹੋਵੇਗੀ। ਭਾਰਤ 'ਚ ਇਸ ਸਮਾਰਟਫੋਨ ਨੂੰ ਕਦੋਂ ਲਾਂਚ ਕੀਤਾ ਜਾਵੇਗਾ, ਅਜੇ ਇਸ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ।