Vivo ਲਿਆ ਰਹੀ ਅਨੋਖਾ ਸਮਾਰਟਫੋਨ, ਆਪਣੇ ਆਪ ਬਦਲ ਜਾਵੇਗਾ ਫੋਨ ਦਾ ਰੰਗ (ਵੀਡੀਓ)

09/05/2020 11:32:07 AM

ਗੈਜੇਟ ਡੈਸਕ– ਮੋਬਾਇਲ ਕੰਪਨੀ ਵੀਵੋ ਇਕ ਅਜਿਹਾ ਸਮਾਰਟਫੋਨ ਲਿਆਉਣ ਵਾਲੀ ਹੈ ਜਿਸ ਦੇ ਬੈਕ ਪੈਨਲ ਦਾ ਰੰਗ ਆਪਣੇ ਆਪ ਬਦਲਦਾ ਰਹੇਗਾ। ਵੀਵੋ ਨੇ ਆਪਣੇ ਇਸ ਅਨੋਖੇ ਫੋਨ ਦਾ ਟੀਜ਼ਰ ਵੀ ਜਾਰੀ ਕੀਤਾ ਹੈ। ਵੀਵੋ ਦੇ ਇਸ ਸਮਾਰਟਫੋਨ ਦੇ ਬੈਕ ਪੈਨਲ ’ਤੇ ਇਲੈਕਟ੍ਰੋਕ੍ਰੋਮਿਕ ਗਲਾਸ ਦੀ ਵਰਤੋਂ ਹੋਈ ਹੈ। ਇਸ ਤੋਂ ਪਹਿਲਾਂ ਵੀਵੋ ਦੀ ਮਲਕੀਅਤ ਵਾਲੀ ਕੰਪਨੀ BBK ਇਲੈਕਟ੍ਰੋਨਿਕਸ ਨੇ ਵਨਪਲੱਸ ਦੇ ਇਸੇ ਤਰ੍ਹਾਂ ਦੇ ਫੋਨ ਦਾ ਕੰਸੈਪਟ ਫੋਨ ਵਿਖਾਇਆ ਸੀ। ਵਨਪਲੱਸ ਦੇ ਕੰਸੈਪਟ ਫੋਨ ’ਚ ਵੀ ਇਸੇ ਗਲਾਸ ਦੀ ਵਰਤੋਂ ਕੀਤੀ ਗਈ ਸੀ। ਫੋਨ ਦਾ ਰੰਗ ਬਦਲਣ ਲਈ ਸਾਈਡ ਬਟਨ ਨੂੰ ਦਬਾਉਣਾ ਹੋਵੇਗਾ। ਫੋਨ ਦਾ ਰੰਗ ਪਰਲ ਵਾਈਟ ਤੋਂ ਡੀਪ ਬਲਿਊ ਰੰਗ ਤਕ ਬਦਲੇਗਾ। 

 

ਵੀਵੋ ਦੁਆਰਾ ਟੀਜ਼ਰ ਫੋਨ ਦੇ ਨਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਵੀਵੋ ਦੇ ਇਸ ਫੋਨ ਦੇ ਇਕ ਦੂਜੇ ਟੀਜ਼ਰ ਤੋਂ ਪਤਾ ਲੱਗਾ ਹੈ ਕਿ ਇਸ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲੇਗਾ ਜਿਸ ਦੇ ਨਾਲ ਡਿਊਲ ਐੱਲ.ਈ.ਡੀ. ਫਲੈਸ਼ ਲਾਈਟ ਵੀ ਮਿਲੇਗੀ। ਵੀਵੋ ਨੇ ਇਸ ਫੋਨ ਦੀ ਲਾਂਚਿੰਗ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ। 

 


Rakesh

Content Editor

Related News