ਭਾਰਤ ''ਚ 4 ਜਨਵਰੀ ਨੂੰ ਲਾਂਚ ਹੋਵੇਗਾ ਵੀਵੋ ਦਾ ਇਹ ਸਮਾਰਟਫੋਨ, ਸਾਹਮਣੇ ਆਇਆ ਟੀਜ਼ਰ

12/28/2019 9:04:54 PM

ਗੈਜੇਟ ਡੈਸਕ—ਵੀਵੋ ਐੱਸ1 ਪ੍ਰੋ ਨੂੰ ਭਾਰਤ 'ਚ 4 ਜਨਵਰੀ ਨੂੰ ਲਾਂਚ ਕੀਤਾ ਜਾਵੇਗਾ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਵੀਵੋ ਨੇ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲਸ ਰਾਹੀਂ ਦਿੱਤੀ ਹੈ। ਇਸ ਤੋਂ ਇਲਾਵਾ ਐਮਾਜ਼ੋਨ ਇੰਡੀਆ ਨੇ ਆਪਣੀ ਵੈੱਬਸਾਈਟ 'ਤੇ ਇਸ ਸਮਾਰਟਫੋਨ ਦਾ ਇਕ ਟੀਜ਼ਰ ਵੀ ਜਾਰੀ ਕੀਤਾ ਹੈ। ਇਸ ਤੋਂ ਸਾਫ ਹੁੰਦਾ ਹੈ ਕਿ ਲਾਂਚ ਤੋਂ ਬਾਅਦ ਇਸ ਸਮਾਰਟਫੋਨ ਨੂੰ ਈ-ਕਾਮਰਸ ਪੋਰਟਲ 'ਤੇ ਉਪਲੱਬਧ ਕਰਵਾਇਆ ਜਾਵੇਗਾ। ਇਸ ਸਮਾਰਟਫੋਨ ਦਾ ਗਲੋਬਲ ਵੇਰੀਐਂਟ ਪਿਛਲੇ ਮਹੀਨੇ ਫਿਲੀਪੀਂਸ 'ਚ ਲਾਂਚ ਕੀਤਾ ਗਿਆ ਸੀ। ਹੁਣ ਇਸ ਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ। ਐਮਾਜ਼ੋਨ ਇੰਡੀਆ ਨੇ ਵੀਵੋ ਐੱਸ1 ਪ੍ਰੋ ਲਈ ਇਕ ਡੈਡੀਕੇਟੇਡ ਪੇਜ਼ ਬਣਾਇਆ ਹੈ। ਇਸ ਟੀਜ਼ਰ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਇਸ ਸਮਾਰਟਫੋਨ ਦੇ ਬੈਕ 'ਚ ਡਾਇਮੰਡ ਸ਼ੇਪ ਵਾਲਾ ਕਵਾਡ ਕੈਮਰਾ ਸੈਟਅਪ ਮਿਲੇਗਾ। ਇਸ 'ਚ 48 ਮੈਗਾਪਿਕਸਲ ਦਾ ਮੇਨ ਸੈਂਸਰ ਮਿਲੇਗਾ।

PunjabKesari

ਵੀਵੋ ਨੇ ਆਪਣੇ ਟਵਿਟਰ ਅਕਾਊਂਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਐੱਸ1 ਪ੍ਰੋ ਸਮਾਰਟਫੋਨ ਨੂੰ ਭਾਰਤ 'ਚ 4 ਜਨਵਰੀ ਨੂੰ ਲਾਂਚ ਕੀਤਾ ਜਾਵੇਗਾ। ਇਹ ਜਾਣਕਾਰੀ ਕੰਪਨੀ ਦੀ ਵੈੱਬਸਾਈਟ ਦੇ ਪ੍ਰਮੋਸ਼ਨਲ ਪੇਜ਼ 'ਤੇ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਐਮਾਜ਼ੋਨ ਇੰਡੀਆ 'ਤੇ ਵੀ ਇਸ ਫੋਨ ਦਾ ਮਾਈਕ੍ਰੋਸਾਫਟ ਨਜ਼ਰ ਆਇਆ ਹੈ। ਐਮਾਜ਼ੋਨ 'ਤੇ ਟੀਜ਼ਰ ਪੇਜ਼ ਤੋਂ ਇਹ ਪੁਸ਼ਟੀ ਹੋ ਗਈ ਹੈ ਕਿ ਵੀਵੋ ਐੱਸ1 ਪ੍ਰੋ ਦੀ ਵਿਕਰੀ ਜਲਦ ਹੀ ਈ-ਕਾਮਰਸ ਪਲੇਟਫਾਰਮਸ ਤੋਂ ਹੋਵੇਗੀ।

ਇਸ ਪੇਜ਼ ਤੋਂ ਪਤਾ ਚੱਲਿਆ ਹੈ ਕਿ ਇਸ ਫੋਨ ਦੇ ਬੈਕ 'ਚ ਡਾਇਮੰਡ ਸ਼ੇਪ ਵਾਲਾ ਏ.ਆਈ. ਕਵਾਡ ਕੈਮਰਾ ਸੈਟਅਪ ਮਿਲੇਗਾ। ਨਾਲ ਹੀ ਇਹ ਵੀ ਟੀਜ਼ ਕੀਤਾ ਗਿਆ ਹੈ ਕਿ ਇਥੇ ਰੀਅਰ 'ਚ 48 ਮੈਗਾਪਿਕਸਲ ਸੈਂਸਰ ਵੀ ਹੋਵੇਗਾ। ਇਹ ਜਾਣਕਾਰੀ ਸਾਹਮਣੇ ਆਈ ਹੈ ਇਥੇ ਇਕ ਏ.ਆਈ. ਸੁਪਰ ਵਾਇਡ ਕੈਮਰਾ ਅਤੇ ਇਕ ਏ.ਆਈ. ਮੈਕ੍ਰੋ ਕੈਮਰਾ ਵੀ ਇਸ ਕੈਮਰਾ ਸੈਟਅਪ 'ਚ ਮੌਜੂਦ ਹੋਵੇਗਾ। ਟੀਜ਼ਰ ਪੇਜ਼ ਮੁਤਬਕ ਇਥੇ ਫਰੰਟ 'ਚ 32 ਮੈਗਾਪਿਕਸਲ ਦਾ ਕੈਮਰਾ ਸੈਲਫੀ ਲਈ ਮਿਲੇਗਾ। ਫਿਲਹਾਲ ਐਮਾਜ਼ੋਨ 'ਤੇ ਇਸ ਅਪਕਮਿੰਗ ਸਮਾਰਟਫੋਨ ਲਈ ਨੋਟੀਫਾਈ ਮੀ ਬਟਨ ਲਾਈਵ ਕਰ ਦਿੱਤਾ ਗਿਆ ਹੈ। ਚਾਹਵਾਨ ਗਾਹਕ ਇਥੇ ਜਾ ਕੇ ਰਜਿਸਟਰ ਕਰ ਸਕਦੇ ਹਨ।

PunjabKesari

ਜੇਕਰ ਇੰਡੀਅਨ ਵੇਰੀਐਂਟ ਫਿਲੀਪੀਂਸ ਵੇਰੀਐਂਟ ਵਰਗਾ ਹੁੰਦਾ ਹੈ ਤਾਂ ਇਸ 'ਚ ਫਰੰਟ 'ਚ ਵਾਟਰਡਰਾਪ ਨੌਚ, ਇਨ-ਡਿਸਪਲੇਅ ਫਿਗਰਪ੍ਰਿੰਟ ਸੈਂਸਰ ਅਤੇ ਗ੍ਰੇਡੀਐਂਟ ਬੈਕ ਪੈਨਲ ਮਿਲੇਗਾ। ਇਸ ਦੇ ਖਾਸ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ 6.38 ਇੰਚ ਫੁਲ ਐੱਚ.ਡੀ.+ਡਿਸਪਲੇਅ ਆਕਟਾ-ਕੋਰ ਸਨੈਪਡਰੈਗਨ 665 ਪ੍ਰੋਸੈਸਰ, 8 ਜੀ.ਬੀ. ਰੈਮ, 128ਜੀ.ਬੀ. ਸਟੋਰੇਜ਼ ਅਤੇ 4,500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਫਿਲੀਪੀਂਸ 'ਚ ਇਸ ਦੀ ਕੀਮਤ PHP 15,999 (ਲਗਭਗ 22,500 ਰੁਪਏ) ਰੱਖੀ ਗਈ ਹੈ। ਦੱਸਣਯੋਗ ਹੈ ਕਿ ਵੀਵੋ ਐੱਸ1 ਪ੍ਰੋ ਨੂੰ ਸਭ ਤੋਂ ਪਹਿਲਾਂ ਮਈ 'ਚ ਚੀਨ 'ਚ ਲਾਂਚ ਕੀਤਾ ਗਿਆ ਸੀ। ਹਾਲਾਂਕਿ ਇਸ ਦਾ ਡਿਜ਼ਾਈਨ ਪੂਰੀ ਤਰ੍ਹਾਂ ਵੱਖ ਹੈ।


Karan Kumar

Content Editor

Related News