Vivo S1 ਦੀ ਕੀਮਤ ਲੀਕ, ਭਾਰਤ 'ਚ 7 ਅਗਸਤ ਨੂੰ ਹੋਵੇਗਾ ਲਾਂਚ

07/27/2019 10:28:32 PM

ਨਵੀਂ ਦਿੱਲੀ — ਭਾਰਤ 'ਚ 7 ਅਗਸਤ ਨੂੰ ਵੀਵੋ ਆਪਣੀ ਐੱਸ ਸੀਰੀਜ਼ ਦਾ ਸਮਾਰਟਫੋਨ ਲਾਂਚ ਕਰੇਗੀ। ਹਾਲ ਹੀ 'ਚ ਇਸ ਦਾ ਇਕ ਟੀਜ਼ਰ ਜਾਰੀ ਹੋਇਆ ਸੀ ਜਿਸ ਤੋਂ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਕੰਪਨੀ ਵੀਵੋ ਐੱਸ1 ਸਮਾਰਟਫੋਨ ਤੋਂ ਪਰਦਾ ਚੁੱਕ ਸਕਦੀ ਹੈ। ਨਵੀਂ ਦਿੱਲੀ 'ਚ ਆਯੋਜਿਤ ਹੋਣ ਵਾਲੇ ਇਸ ਈਵੈਂਟ ਲਈ ਮੀਡੀਆ ਇਨਵਾਟਿਸ ਵੀ ਭੇਜਣੇ ਸ਼ੁਰੂ ਕਰ ਦਿੱਤੇ ਹਨ। ਇਕ ਟੀ.ਵੀ. ਕਮਰਸ਼ਲ ਤੋਂ ਇਹ ਵੀ ਕਨਫਰਮ ਹੋ ਚੁੱਕਾ ਹੈ ਕਿ ਵੀਵੋ ਐੱਸ1 'ਚ 32 ਮੈਗਾਪਿਕਸਲ ਸੈਲਫੀ ਕੈਮਰਾ ਮੌਜੂਦ ਹੋਵੇਗਾ।

ਖਾਸ ਗੱਲ ਇਹ ਹੈ ਕਿ ਫੋਨ ਦੇ ਲਾਂਚ ਤੋਂ ਪਹਿਲਾਂ ਇਸ ਦੀ ਕੀਮਤ ਲੀਕ ਹੋ ਗਈ ਹੈ। ਲੀਕ ਹੋਈ ਜਾਣਕਾਰੀ ਮੁਤਾਬਕ ਭਾਰਤ 'ਚ ਵੀਵੋ ਐੱਸ1 ਦੀ ਸ਼ੁਰੂਆਤੀ ਕੀਮਤ 17,990 ਰੁਪਏ ਰੱਖੀ ਜਾਵੇਗੀ। ਇਹ ਕੀਮਤ ਇਸ ਦੇ ਐਂਟਰੀ ਲੇਵਲ ਮਾਡਲ 4ਜੀਬੀ ਰੈਮ +128ਜੀਬੀ ਸਟੋਰੇਜ ਦੀ ਹੋਵੇਗੀ, ਜਿਸ ਨੂੰ ਇੰਡੋਨੇਸ਼ੀਆ 'ਚ ਪਹਿਲਾਂ ਹੀ ਲਾਂਚ ਕੀਤਾ ਜਾ ਚੁੱਕਾ ਹੈ।

ਰਿਪੋਰਟ ਦਾ ਦਾਅਵਾ ਹੈ ਕਿ ਇਸ ਨੂੰ ਦੋ ਹੋਰ ਵੇਰੀਅੰਟ 'ਚ ਲਾਂਚ ਕੀਤਾ ਜਾਵੇਗਾ। ਇਸ ਦੇ 6ਜੀਬੀ ਰੈਮ + 128ਜੀਬੀ ਸਟੋਰੇਜ ਵੇਰੀਅੰਟ ਕੀ ਕੀਮਤ 19,990 ਰੁਪਏ ਤੇ 8ਜੀਬੀ ਰੈਮ + 64ਜੀਬੀ ਸਟੋਰੇਜ ਵੇਰੀਅੰਟ ਵੀ ਲਾਂਚ ਕਰ ਸਕਦੀ ਹੈ ਹਾਲਾਂਕਿ ਇਸ ਦੀ ਕੀਮਤ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ।

ਗੱਲ ਕਰੀਏ ਫੀਚਰਸ ਦੀ ਤਾਂ ਵੀਵੋ ਐੱਸ1 'ਚ 6.38 ਇੰਚ ਦੀ 1080p+ ਸੂਪਰ AMOLED ਸਕ੍ਰੀਨ ਦਿੱਤੀ ਗਈ ਹੈ। ਫੋਨ 'ਚ ਓਕਟਾ-ਕੋਰ ਮੀਡੀਆਟੇਕ ਹੀਲਿਓ P65 SoC ਦਾ ਇਸਤੇਮਾਲ ਕੀਤਾ ਗਿਆ ਹੈ। ਫੋਟੋਗ੍ਰਾਫੀ ਲਈ ਇਸ 'ਚ 16+8+2 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਸੈਲਫੀ ਲਈ ਫੋਨ 'ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। ਇਨਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਨਾਲ ਆਉਣ ਵਾਲੇ ਇਸ ਫੋਨ 'ਚ 4,500mAh ਦੀ ਦਮਦਾਰ ਬੈਟਰੀ ਦਿੱਤੀ ਗਈ ਹੈ। ਕਨੈਕਟਿਵੀਟੀ ਲਈ ਫੋਨ 'ਚ ਵਾਈ ਫਾਈ, ਬਲੂਟੂਥ ਵੀ4, ਯੂ.ਐੱਸ.ਬੀ-ਓਟੀਜੀ, ਮਾਇਕਰੋ ਯੂ.ਐੱਸ.ਬੀ. ਤੇ ਜੀਪੀਐੱਸ ਵਰਗੇ ਆਪਸ਼ਨ ਦਿੱਤੇ ਗਏ ਹਨ।


Inder Prajapati

Content Editor

Related News