ਵੀਵੋ ਨੇ ਆਪਣੇ ਇਸ ਸਮਾਰਟਫੋਨ ਦਾ ਟੀਜ਼ਰ ਕੀਤਾ ਜਾਰੀ

01/24/2019 2:10:20 AM

ਗੈਜੇਟ ਡੈਸਕ—Vivo Apex 2019 ਸਮਾਰਟਫੋਨ ਪਿਛਲੇ ਕਾਫੀ ਸਮੇਂ ਤੋਂ ਚਰਚਾ 'ਚ ਹੈ। ਹਾਲ ਹੀ 'ਚ ਕੰਪਨੀ ਨੇ ਇਸ ਦਾ ਟੀਜ਼ਰ ਜਾਰੀ ਕੀਤਾ ਹੈ। ਇਸ ਟੀਜ਼ਰ ਨੂੰ ਦੇਖ ਕੇ ਸਾਫ ਹੈ ਕਿ ਇਹ ਫੋਨ ਬੇਜਲ ਲੈਸ ਸਕਰੀਨ ਵਾਲਾ ਹੋਵੇਗਾ। ਨਾਲ ਹੀ ਇਸ ਨੂੰ ਪੋਰਟ-ਲੈਸ ਡਿਜ਼ਾਈਨ ਅਤੇ ਬਟਨ-ਲੈਸ ਡਿਸਪਲੇਅ ਨਾਲ ਲਾਂਚ ਕੀਤਾ ਜਾਵੇਗਾ। ਫਰਵਰੀ ਫਲੈਗਸ਼ਿਪ ਫੋਨ 'ਚ ਵਾਇਰਲੈਸ ਡਾਟਾ ਟ੍ਰਾਂਸਫਰ ਅਤੇ ਵਾਇਰਲ ਟੈਕਨਾਲੋਜੀ ਚਾਰਜਿੰਗ ਸਪਾਰਟ ਦਿੱਤਾ ਜਾ ਸਕਦਾ ਹੈ।

ਲੀਕ ਹੋਈ ਤਸਵੀਰ ਨੂੰ ਦੇਖ ਕੇ ਪਤਾ ਚੱਲਦਾ ਹੈ ਕਿ ਫੋਨ ਦੇ ਬੈਕ ਪੈਨਲ ਕਵਡ ਡਿਜ਼ਾਈਨ ਨਾਲ ਪੇਸ਼ ਕੀਤਾ ਜਾਵੇਗਾ। ਦਿਲਚਸਪ ਗੱਲ ਇਹ ਹੈ ਕਿ ਫੋਨ ਦੇ ਫਰੰਟ ਪੈਨਲ 'ਤੇ ਸੈਲਫੀ ਸੈਂਸਰ ਨਜ਼ਰ ਨਹੀਂ ਆ ਰਹੇ ਹਨ, ਇਸ ਦਾ ਮਤਲਬ ਇਹ ਨਹੀਂ ਹੈ ਕਿ ਫੋਨ 'ਚ ਫਰੰਟ ਕੈਮਰਾ ਹੀ ਨਹੀਂ ਹੈ। ਕੰਪਨੀ ਨੇ ਹਾਲ ਹੀ 'ਚ ਫੇਸਬੁੱਕ 'ਤੇ ਇਕ ਵੀਡੀਓ ਸ਼ੇਅਰ ਕੀਤੀ ਸੀ ਜਿਸ ਨੂੰ ਦੇਖ ਕੇ ਪਤਾ ਚੱਲਦਾ ਹੈ ਕਿ ਇਸ 'ਚ ਪਾਪ ਅਪ ਕੈਮਰਾ ਦਿੱਤਾ ਗਿਆ ਹੈ ਜਿਸ ਨੂੰ ਪ੍ਰੈਸ ਕਰਦੇ ਹੀ ਇਹ ਵੱਖ ਤਰ੍ਹਾਂ ਨਾਲ ਖੁੱਲ ਜਾਂਦਾ ਹੈ।

ਉੱਥੇ ਬੈਕ 'ਤੇ ਫੋਟੋਗ੍ਰਾਫੀ ਲਈ ਫਲੈਸ਼ ਨਾਲ ਦੋ ਰੀਅਰ ਕੈਮਰੇ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਵੀਵੋ ਏਪੈਕਸ 2018 ਨੂੰ ਵੀਵੋ ਨੈਕਸ ਦੇ ਨਾਂ ਤੋਂ ਲਾਂਚ ਕੀਤਾ ਗਿਆ ਸੀ। ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਵੀਵੋ ਏਪੈਕਸ 2019 ਹਾਲ ਹੀ 'ਚ ਲਾਂਚ ਹੋਏ ਵੀਵੋ ਵੀ11 ਪ੍ਰੋ ਦਾ ਸਕਸੈਂਸਰ ਹੋ ਸਕਦਾ ਹੈ।

ਦੱਸ ਦੱਈਏ ਕਿ ਇਹ ਫੋਨ ਜਨਵਰੀ 'ਚ ਹੋਣ ਵਾਲੇ MWC 2019 ਲਾਂਚ ਕੀਤਾ ਜਾ ਸਕਦਾ ਹੈ। ਵੈਸੇ ਤਾਂ ਇਸ ਦੇ ਸਪੈਸੀਫਿਕੇਸ਼ਨ ਦੇ ਬਾਰੇ 'ਚ ਫਿਲਹਾਲ ਜ਼ਿਆਦਾ ਜਾਣਕਾਰੀ ਨਹੀਂ ਹੈ ਪਰ ਰਿਪੋਰਟਸ ਦੀ ਮੰਨਿਏ ਤਾਂ ਇਸ ਨੂੰ ਇਨ-ਡਿਸਪਲੇਅ ਫਿਗਰਪ੍ਰਿੰਟ ਸਕੈਨਰ, ਵਾਇਰਲੈਸ ਚਾਰਜਿੰਗ ਅਤੇ ਬਿਨ੍ਹਾਂ ਕਿਸੇ ਪੋਰਟ ਡਿਜ਼ਾਈਨ ਦੇ ਲਾਂਚ ਕੀਤਾ ਜਾ ਸਕਦਾ ਹੈ।