Vivo ਨੇ ਲਾਂਚ ਕੀਤਾ ਮੇਕ ਇਨ ਇੰਡੀਆ ਲੋਗੋ, ਜੇਤੂ ਨੂੰ ਮਿਲੇ ਪੰਜ ਲੱਖ ਰੁਪਏ

05/14/2020 9:56:58 PM

ਗੈਜੇਟ ਡੈਸਕ—ਸਮਾਰਟਫੋਨ ਬ੍ਰਾਂਡ ਵੀਵੋ ਨੇ ਅੱਜ ਆਪਣੇ ਮੇਕ ਇਨ ਇੰਡੀਆ ਲੋਗੋ ਮੁਕਾਬਲੇ ਦੇ ਜੇਤੂਆਂ ਦਾ ਐਲਾਨ ਕੀਤਾ। ਵੀਵੋ ਨੇ ਮੁੰਬਈ ਦੇ ਰਾਹੁਲ ਪਟੇਲ ਦੁਆਰਾ ਡਿਜ਼ਾਈਨ ਕੀਤੇ ਗਏ ਲੋਗੋ ਨੂੰ ਜੇਤੂ ਐਲਾਨਿਆ ਹੈ। ਇਸ ਲੋਗੋ ਨੂੰ ਹਾਲ ਹੀ 'ਚ ਲਾਂਚ ਕੀਤੇ ਗਏ ਵੀ19 ਸਮਾਰਟਫੋਨ ਸਮੇਤ ਸਾਰੇ ਵੀਵੋ ਡਿਵਾਈਸ 'ਤੇ ਪ੍ਰਿੰਟ ਕੀਤਾ ਜਾਵੇਗਾ। ਇਹ ਲੋਗੋ ਦੇਸ਼ 'ਚ ਫਰਮ ਦੀ ਪ੍ਰਤੀਬੰਧਤਾ ਨੂੰ ਫਿਰ ਤੋਂ ਸਥਾਪਤ ਕਰਦਾ ਹੈ ਅਤੇ ਇਹ ਵੀ ਦੋਹਰਾਉਂਦਾ ਹੈ ਕਿ ਭਾਰਤ 'ਚ ਵੇਚਿਆ ਗਿਆ ਹਰੇਕ ਵੀਵੋ ਡਿਵਾਈਸ ਭਾਰਤ 'ਚ ਹੀ ਬਣਿਆ ਹੈ।

ਵੀਵੋ ਨੇ ਪਿਛਲੇ ਸਾਲ ਨੰਵਬਰ 'ਚ ਆਪਣੇ 5 ਸਾਲ ਪੁਰੇ ਹੋਣ ਦੇ ਜਸ਼ਨ ਦੇ ਹਿੱਸੇ ਦੇ ਰੂਪ 'ਚ ਇਕ ਨਵਾਂ ਲੋਗੋ ਡਿਜ਼ਾਈਨ ਕਰਨ ਲਈ ਸੱਦਾ ਦਿੱਤਾ ਸੀ। 3,300 ਲੋਕਾਂ 'ਚੋਂ ਚੁਣੇ ਗਏ ਜੇਤੂ ਨੂੰ ਆਪਣੇ ਲੋਗੋ ਦੇ ਰਾਈਟਸ ਲਈ 5 ਲੱਖ ਰੁਪਏ ਦੀ ਪੁਰਸਕਾਰ ਰਾਸ਼ੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਦਸ ਰਨਰ-ਅਪ ਵਿਨਰਸ ਨੂੰ ਵੀਵੋ ਡਿਵਾਈਸ ਦਿੱਤੇ ਜਾਣਗੇ। ਜੇਤੂਆਂ ਨੂੰ ਵਧਾਈ ਦਿੰਦੇ ਹੋਏ ਵੀਵੋ ਇੰਡੀਆ ਦੇ ਡਾਇਰੈਕਟਰ-ਬ੍ਰਾਂਡ ਸਟ੍ਰੈਟਜੀ ਨਿਪੁਣ ਮੋਰਿਆ ਨੇ ਕਿਹਾ ਕਿ 'ਮੇਕ ਇਨ ਇੰਡੀਆ ਲੋਗੋ ਮੁਕਾਬਲੇਬਾਜ਼ੀ ਜੇਤੂਆਂ ਦਾ ਐਲਾਨ ਕਰਨਾ ਸਾਡੇ ਲਈ ਖੁਸ਼ੀ ਦੀ ਗੱਲ ਹੈ।

Karan Kumar

This news is Content Editor Karan Kumar