12GB ਰੈਮ ਤੇ ਸਨੈਪਡ੍ਰੈਗਨ 855 ਨਾਲ ਲਾਂਚ ਹੋਇਆ Vivo iQOO ਸਪੇਸ ਐਡੀਸ਼ਨ

05/23/2019 10:53:18 AM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਦੇ ਸਬ ਬ੍ਰਾਂਡ iQOO ਨੇ ਇਕ ਸਪੈਸ਼ਲ ਲਿਮਟਿਡ ਐਡੀਸ਼ਨ ਫੋਨ iQOO Space Knight edition ਲਾਂਚ ਕੀਤਾ ਹੈ। ਇਹ ਫੋਨ ਚਾਈਨੀਜ਼ ਨੈਸ਼ਨਲ ਸਪੇਸ ਐਡਮਿਨੀਸਟ੍ਰੇਸ਼ਨ ਤੋਂ ਪ੍ਰੇਰਿਤ ਹੈ। ਫੋਨ ’ਚ 12 ਜੀ.ਬੀ. ਰੈਮ ਅਤੇ 256 ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਟੈੱਕ ਐਂਡਰਾਇਡ ਦੀ ਰਿਪੋਰਟ ਮੁਤਾਬਕ ਇਹ ਸਮਾਰਟਫੋਨ ਇਕ ਕਸਟਮ ਗਿਫਟ ਬਾਕਸ ਦੇ ਨਾਲ ਆਉਂਦਾ ਹੈ। ਇਸ ਦੇ ਨਾਲ Shenzhou ਸਪੇਸਕ੍ਰਾਫਟ ਵਲੋਂ ਇਕ ਮੈਟਲ ਨੇਮ ਪਲੇਟ ਵੀ ਮਿਲਦੀ ਹੈ। 

ਇਸ ਫੋਨ ’ਚ Poco F1 ਦੇ ਟਾਪ ਵੇਰੀਐਂਟ ਵਰਗਾ ਫਿਨਿਸ਼ ਦਿੱਤਾ ਗਿਆ ਹੈ। ਫੋਨ ’ਚ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 855 ਪ੍ਰੋਸੈਸਰ Adreno 640 GPU ਦੇ ਨਾਲ ਦਿੱਤਾ ਗਿਆ ਹੈ। ਇਹ ਫੋਨ ਐਂਡਰਾਇਡ 9.0 ਪਾਈ ਫਨਟਚ OS ਨਾਲ ਲੈਸ ਹੈ। ਫੋਨ ’ਚ 6.41 ਇੰਚ ਫੁੱਲ-ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਰੈਜ਼ੋਲਿਊਸ਼ਨ 2340 x 1080p ਹੈ। 

ਸਕਰੀਨ ’ਚ ਵਾਟਰਡ੍ਰੋਪ ਸਟਾਈਲ ਨੌਚ ਦਿੱਤੀ ਗਈ ਹੈ। ਫੋਨ ’ਚ ਇਨ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਰੀਅਰ ਕੈਮਰੇ ਦੀ ਗੱਲ ਕਰੀਏ ਤਾਂ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮੌਜੂਦ ਹੈ। ਇਸ ਸੈੱਟਅਪ ’ਚ 12 ਮੈਗਾਪਿਕਸਲ ਦਾ Sony IMX363 ਸੈਂਸਰ, 13 ਮੈਗਾਪਿਕਸਲ ਦਾ 120 ਡਿਗਰੀ ਵਾਈਡ ਐਂਗਲ ਲੈਂਜ਼ ਅਤੇ 2 ਮੈਗਾਪਿਕਸਲ ਦਾ ਡੈੱਪਥ ਕੈਮਰਾ ਦਿੱਤਾ ਗਿਆ ਹੈ। 

ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ ’ਚ 12 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। iQOO ਸਪੇਸ ਨਾਈਟ ਐਡੀਸ਼ਨ ’ਚ 4000mAh ਦੀ ਬੈਟਰੀ ਹੈ ਜੋ 44W ਫਾਸਟ ਚਾਰਜਿੰਗ ਸਪੋਰਟ ਕਰਦੀ ਹੈ। ਕੀਮਤ ਦੀ ਗੱਲ ਕਰੀਏ ਤਾਂ ਚੀਨ ’ਚ ਇਸ ਫੋਨ ਦੀ ਕੀਮਤ 4,298 ਯੁਆਨ (ਕਰੀਬ 43,394 ਰੁਪਏ) ਹੈ।