ਵੀਵੋ ਦਾ ਇਹ ਸਮਾਰਟਫੋਨ ਜਲਦ ਹੀ ਭਾਰਤ ''ਚ ਹੋਵੇਗਾ ਲਾਂਚ

10/18/2019 8:05:10 PM

ਗੈਜੇਟ ਡੈਸਕ—Vivo Y11 (2019) ਨੂੰ ਵੀਅਤਨਾਮ 'ਚ ਲਾਂਚ ਕਰ ਦਿੱਤਾ ਗਿਆ ਹੈ। ਵੀਵੋ ਦੇ ਇਸ ਨਵੇਂ ਫੋਨ ਨੂੰ ਦੋ ਕਲਰ ਆਪਸ਼ਨ 'ਚ ਲਾਂਚ ਕੀਤਾ ਗਿਆ ਹੈ। ਇਸ ਦੇ ਬੈਕ 'ਚ ਗ੍ਰੇਡੀਐਂਟ ਫਿਨਿਸ਼ਿੰਗ ਅਤੇ ਫਰੰਟ 'ਚ ਵਾਟਰਡਰਾਪ ਸਟਾਈਲ ਡਿਸਪਲੇਅ ਦਿੱਤੀ ਗਈ ਹੈ। Vivo Y11 (2019) ਨੂੰ ਵੀਅਤਨਾਮ 'ਚ ਲਾਂਚ ਕਰ ਦਿੱਤਾ ਗਿਆ ਹੈ। ਵੀਵੋ ਦੇ ਇਸ ਨਵੇਂ ਫੋ ਦੀ ਕੀਮਤ ਵੀਅਤਨਾਮ 'ਚ ਸਿੰਗਲ 3ਜੀ.ਬੀ. ਰੈਮ ਅਤੇ 32ਜੀ.ਬੀ. ਇੰਟਰਨਲ ਸਟੋਰੇਜ਼ ਲਈ VND 2,990,000 (ਲਗਭਗ 9,200 ਰੁਪਏ) ਰੱਖੀ ਗਈ ਹੈ। ਗਾਹਕ ਇਸ ਨੂੰ ਕੋਰਲ ਰੈੱਡ ਅਤੇ ਜੈੱਡ ਗ੍ਰੀਨ ਕਲਰ ਆਪਸ਼ਨ 'ਚ ਖਰੀਦ ਸਕਦੇ ਹਨ।

ਫਿਲਹਾਲ Vivo Y11 (2019) ਦੀ ਗਲੋਬਲ ਲਾਂਚਿੰਗ ਅਤੇ ਉਪਲੱਬਧਤਾ ਦੇ ਬਾਰੇ 'ਚ ਜਾਣਕਾਰੀ ਨਹੀਂ ਹੈ। ਪਰ ਵੀਵੋ ਦੇ ਪੁਰਾਣੇ ਰਿਕਾਰਡ ਦੇ ਹਿਸਾਬ ਨਾਲ ਦੇਖੀਏ ਤਾਂ ਇਸ ਨੂੰ ਜਲਦ ਹੀ ਭਾਰਤ ਅਤੇ ਚੀਨ 'ਚ ਲਾਂਚ ਕੀਤਾ ਜਾ ਸਕਦਾ ਹੈ।

Vivo Y11 (2019)  ਦੇ ਸਪੈਸੀਫਿਕੇਸ਼ਨਸ
ਡਿਊਲ ਸਿਮ (ਨੈਨੋ) ਸਪੋਰਟ ਵਾਲਾ ਇਹ ਸਮਾਰਟਫੋਨ ਐਂਡ੍ਰਾਇਡ 9 ਪਾਈ ਬੇਸਡ FuntouchOS 9.1 'ਤੇ ਚੱਲਦਾ ਹੈ। ਇਸ 'ਚ ਵਾਟਰਡਰਾਪ ਨੌਚ ਨਾਲ 6.35 ਇੰਚ  HD+ (720x1544 ਪਿਕਸਲ) ਡਿਸਪਲੇਅ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ 3ਜੀ.ਬੀ. ਰੈਮ ਨਾਲ ਆਕਟਾ-ਕੋਰ ਕੁਆਲਕਾਮ ਸਨੈਪਡਰੈਗਨ 439 ਪ੍ਰੋਸੈਸਰ ਮੌਜੂਦ ਹੈ। ਗੱਲ ਕਰੀਏ ਕੈਮਰੇ ਦੀ ਤਾਂ ਇਸ ਦੇ ਰੀਅਰ 'ਚ ਡਿਊਲ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸ ਸੈਟਅਪ 'ਚ 13 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਅਤੇ 2 ਮੈਗਾਪਿਕਸਲ ਦਾ ਸਕੈਂਡਰੀ ਸੈਂਸਰ ਮੌਜੂਦ ਹੈ। ਉੱਥੇ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 5,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।


Karan Kumar

Content Editor

Related News