ਹਾਇਪਰਲੂਪ ਤਕਨੀਕ ਦੇ ਨਿਰਮਾਣ ''ਚ ਟਾਪ 10 ''ਚ ਸ਼ਾਮਿਲ ਹੋਇਆ ਭਾਰਤ

11/19/2017 6:52:16 PM

ਜਲੰਧਰ : ਮੁਸਾਫਿਰਾਂ ਦੀ ਅਸਾਨੀ ਲਈ ਭਾਰਤ 'ਚ ਜਲਦ ਹਾਈਪਰਲੂਪ ਤਕਨੀਕ ਸ਼ੁਰੂ ਹੋਣ ਵਾਲੀ ਹੈ। ਵਰਜਿਨ ਹਾਇਪਰਲੂਪ ਵਨ ਨੇ ਕਾਫ਼ੀ ਲੰਬੇ ਸਮੇਂ ਤੱਕ ਇੱਕ ਕਾਂਟੈਸਟ ਨੂੰ ਚਲਾਉਣ ਤੋਂ ਬਾਅਦ 10 ਉਨ੍ਹਾਂ ਦੇਸ਼ਾਂ ਨੂੰ ਸਿਲੈਕਟ ਕੀਤਾ ਹੈ ਜਿੱਥੇ ਹਾਇਪਰਲੂਪ ਤਕਨੀਕ ਸ਼ੁਰੂ ਕੀਤੀ ਜਾਵੇਗੀ। ਇਨ੍ਹਾਂ 'ਚ ਮੈਕਸਿਕੋ, ਭਾਰਤ, ਅਮਰੀਕਾ, ਯੂਨਾਇਟੇਡ ਕਿੰਗਡਮ ਅਤੇ ਕਨਾਡਾ ਆਦਿ ਸ਼ਾਮਿਲ ਹਨ। ਇਨ੍ਹਾਂ ਦੇਸ਼ਾਂ 'ਚ 200 ਮੀਲ (ਲਗਭਗ 321 ਕਿਲੋਮੀਟਰ) ਤੋਂ 700 ਮੀਲ (ਲਗਭਗ 1126 ਕਿਲੋਮੀਟਰ) ਤੱਕ ਦੀ ਹਾਇਪਰਲੂਪ ਟਿਊਬਸ ਵਿਛਾਈਆਂ ਜਾਣਗੀਆਂ।

ਕੰਪਨੀ ਇਸ ਸਭ 'ਚੋਂ ਭਾਰਤ ਨੂੰ ਸਭ ਤੋਂ ਜ਼ਿਆਦਾ ਪ੍ਰਾਇਓਰਿਟੀ ਦੇ ਰਹੀ ਹੈ। ਵਰਜਿਨ ਹਾਇਪਰਲੂਪ ਵਨ ਰਾਹੀਂ ਭਾਰਤ 'ਚ ਕੀਤੀ ਗਈ ਫਿਜ਼ੀਬੀਲਿਟੀ ਸੱਟਡੀ ਮੁਤਾਬਕ ਮੁੰਬਈ, ਬੈਂਗਲੌਰ, ਪੁਣੇ ਅਤੇ ਨਾਗਪੁਰ 'ਚ ਵੀ ਹਾਇਪਰਲੂਪ ਤਕਨੀਕ ਨੂੰ ਸ਼ੁਰੂ ਕੀਤਾ ਜਾ ਸਕਦਾ ਹੈ। ਹਾਇਪਰਲੂਪ ਵਨ ਨੇ ਹਾਲ ਹੀ 'ਚ ਵਰਜ਼ਨ ਗਰੁਪ ਦੇ ਰਿਚਰਡ ਬਰੈਨਸਨ ਨੂੰ ਇਨਵੈਸਟਰ ਬਨਣ ਤੋਂ ਬਾਅਦ ਕੰਪਨੀ ਦਾ ਨਾਮ ਵਰਜਿਨ ਹਾਇਪਰਲੂਪ ਵਨ 'ਚ ਬਦਲ ਲਿਆ ਹੈ। ਉਦਾਹਰਣ ਦੇ ਤੌਰ 'ਤੇ ਵੇਖਿਆ ਜਾਵੇ ਤਾਂ ਜੇਕਰ ਹਾਈਪਰਲੂਪ ਵਨ ਮੁੰਬਈ ਅਤੇ ਪੁਣੇ ਦੇ 'ਚ ਸ਼ੁਰੂ ਕੀਤੀ ਜਾਵੇ ਤਾਂ ਇਸ ਤੋਂ ਸਿਰਫ਼ 14 ਮਿੰਟਾਂ 'ਚ ਰਸਤਾ ਤੈਅ ਕੀਤਾ ਜਾ ਸਕੇਗਾ ਜਿਸ ਨੂੰ ਹੁਣ ਇਕ ਕਾਰ ਰਾਹੀਂ 3 ਘੰਟੇ 'ਚ ਪੂਰਾ ਕੀਤਾ ਜਾਂਦਾ ਹੈ।