ਜ਼ਬਰਦਸਤ ਫੀਚਰ ਵਾਲਾ ਵੈਸਪਾ ਦਾ ਨਵਾਂ ਸਕੂਟਰ ਲਾਂਚ, 1,000 ਰੁਪਏ ’ਚ ਕਰ ਸਕਦੇ ਹੋ ਬੁੱਕ

09/02/2020 3:33:21 PM

ਗੈਜੇਟ ਡੈਸਕ– ਪਿਆਜੀਓ ਨੇ ਭਾਰਤ ’ਚ ਆਪਣਾ ਇਕ ਖ਼ਾਸ ਸਕੂਟਰ ਲਾਂਚ ਕੀਤਾ ਹੈ। ਇਹ Vespa Racing Sixties ਸਕੂਟਰ ਹੈ। ਇਹ ਸਕੂਟਰ Vespa SXL ’ਤੇ ਬੇਸਡ ਹੈ। ਸਕੂਟਰ 125cc ਅਤੇ 150cc ਇਨ੍ਹਾਂ ਦੋ ਇੰਜਣ ਆਪਸ਼ਨ ’ਚ ਆਇਆ ਹੈ। ਵੈਸਪਾ ਇੰਡੀਆ ਨੇ ਆਪਣੀ ਪਹਿਲੀ ਡਿਜੀਟਲ ਪ੍ਰੈੱਸ ਕਾਨਫਰੰਸ ’ਚ ਇਸ ਸਕੂਟਰ ਦੀ ਸੇਲ ਸ਼ੁਰੂ ਹੋਣ ਦਾ ਐਲਾਨ ਕੀਤਾ ਹੈ। ਵੈਸਪਾ ਦੇ ਦੂਜੇ ਸਕੂਟਰਾਂ ਨਾਲ ਇਸ ਨੂੰ ਆਟੋ ਐਕਸਪੋ 2020 ’ਚ ਪੇਸ਼ ਕੀਤਾ ਗਿਆ ਸੀ। 

ਇੰਨੀ ਹੈ ਸਕੂਟਰ ਦੀ ਕੀਮਤ, 1 ਹਜ਼ਾਰ ਰੁਪਏ ’ਚ ਕਰੋ ਬੁੱਕ
Vespa Racing Sixties ਦੇ 125cc ਵਾਲੇ ਸਕੂਟਰ ਦੀ ਕੀਮਤ 1.20 ਲੱਖ ਰੁਪਏ ਹੈ। ਉਥੇ ਹੀ ਇਸ ਸਕੂਟਰ ਦੇ 150cc ਵਾਲੇ ਮਾਡਲ ਦੀ ਕੀਮਤ 1.32 ਲੱਖ ਰੁਪਏ ਹੈ। ਇਹ ਇਨ੍ਹਾਂ ਮਾਡਲਾਂ ਦੀ ਐਕਸ-ਸ਼ੋਅਰੂਮ ਕੀਮਤ ਹੈ। ਸਪੈਸ਼ਲ ਐਡੀਸ਼ਨ ਵੈਸਪਾ ਰੇਸਿੰਗ ਸਿਕਸਟੀਜ਼ ਸਕੂਟਰ ਦੀ ਆਨਲਾਈਨ ਬੁਕਿੰਗ ਸਿਰਫ 1,000 ਰੁਪਏ ’ਚ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਸ ’ਤੇ 2,000 ਰੁਪਏ ਤਕ ਦਾ ਡਿਸਕਾਊਂਟ ਮਿਲ ਸਕਦਾ ਹੈ। ਰੇਸਿੰਗ ਸਿਕਸਟੀਜ਼ ਸਕੂਟਰਾਂ ’ਚ ਸਪੈਸ਼ਲ ਪੇਂਜ ਜਾਬ ਹੈ, ਜੋ ਕਿ 1960 ਦੀ ਰੇਸਿੰਗ ਲਿਵਰੀਜ਼ ਤੋਂ ਪ੍ਰੇਰਿਤ ਹੈ। ਰੈਗੁਲਰ SXL 125 ਅਤੇ SXL 150 ਦੇ ਮੁਕਾਬਲੇ ਰੇਸਿੰਗ ਸਿਕਸਟੀਜ਼ ਐਡੀਸ਼ਨ ਕਰੀਬ 6 ਹਜ਼ਾਰ ਰੁਪਏ ਮਹਿੰਗਾ ਹੈ। 

ਸਕੂਟਰ ਪੇਂਜ ਜਾਬ ਤੋਂ ਇਲਾਵਾ ਸਕੂਟਰ ਦੇ ਫਰੰਟ ਫੈਂਡਰ, ਐਪਰਨ, ਹੈਂਡਲਬਾਰ ਕਾਊਲ ਅੇਤ ਰੀਅਰ ਪੈਨਲ ’ਤੇ ਰੈੱਡ ਰੇਸਿੰਗ ਸਟ੍ਰਿਪਸ ਦਿੱਤੀਆਂ ਗਈਆਂ ਹਨ। ਸਕੂਟਰ ’ਚ ਗੋਲਡ-ਕਲਰਡ ਅਲੌਏ ਵ੍ਹੀਲਜ਼ ਦਿੱਤੇ ਗਏ ਹਨ। 150cc ਵਾਲੇ ਮਾਡਲ ’ਚ 149cc ਦਾ ਥ੍ਰੀ-ਵਾਲਵ, ਏਅਰ-ਕੂਲਡ, ਫਿਊਲ ਇੰਜੈਕਟਿਡ ਇੰਜਣ ਦਿੱਤਾ ਗਿਆ ਹੈ ਜੋ 7,600 rpm ’ਤੇ 10.2 bhp ਦੀ ਪਾਵਰ ਅਤੇ 5,500 rpm ਤੇ 10.6 Nm ਦਾ ਪੀਕ ਟਾਰਕ ਪੈਦਾ ਕਰਦਾ ਹੈ। ਉਥੇ ਹੀ ਸਕੂਟਰ ਦੇ 125 ਮਾਡਲ ’ਚ 125cc ਦਾ ਥ੍ਰੀ-ਵਾਲਵ ਇੰਜਣ ਦਿੱਤਾ ਗਿਆ ਹੈ, ਜੋ ਕਿ 9.7 bhp ਦੀ ਪਾਵਰ ਅਤੇ 9.6 Nm ਦਾ ਪੀਕ ਟਾਰਕ ਪੈਦਾ ਕਰਦਾ ਹੈ। 

ਸਕੂਟਰ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਐੱਲ.ਈ.ਡੀ. ਹੈੱਡਲੈਂਪ, ਸੈਮੀ-ਡਿਜੀਟਲ ਇੰਸਟਰੂਮੈਂਟ ਕਲੱਸਟਰ, 8 ਲੀਟਰ ਦਾ ਫਿਊਲ ਟੈਂਕ ਅਤੇ ਫਰੰਟ ਸਟੋਰੇਜ ਪਾਕੇਟਸ ਦਿੱਤੇ ਗਏ ਹਨ। ਸਕੂਟਰ ’ਚ 11 ਇੰਚ ਫਰੰਟ ਅਤੇ 10 ਇੰਚ ਦੇ ਰੀਅਰ ਟਾਇਰ ਦਿੱਤੇ ਗਏ ਹਨ। ਜੇਕਰ ਬ੍ਰੇਕਿੰਗ ਦੀ ਗੱਲ ਕਰੀਏ ਤਾਂ ਸਕੂਟਰ ਦੇ ਫਰੰਟ ’ਚ ਡਿਸਕ ਅਤੇ ਰੀਅਰ ’ਚ ਡਰੱਮ ਬ੍ਰੇਕਿੰਗ ਦਿੱਤੀ ਗਈ ਹੈ। 

Rakesh

This news is Content Editor Rakesh