ਵੋਡਾਫੋਨ ਆਪਣੇ ਯੂਜ਼ਰਸ ਨੂੰ ਦੇ ਰਹੀ ਏ 1.7GB ਡਾਟਾ ਫਰੀ ਪਾਉਣ ਦਾ ਮੌਕਾ

02/20/2017 6:51:04 PM

ਜਲੰਧਰ- ਦੇਸ਼ ਦੀ ਦੂਜੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਵੋਡਾਫੋਨ ਆਪਣੇ ਯੂਜ਼ਰਸ ਨੂੰ ਫ੍ਰੀ ਡਾਟਾ ਪਾਉਣ ਦਾ ਮੌਕਾ ਦੇ ਰਹੀ ਹੈ। ਇਸ ਮਹੀਨੇ ਕੰਪਨੀ ਦੇ #Huntthehearts ਕਾਨਟੈਸਟ ''ਚ ਹਿੱਸਾ ਲੈ ਕੇ ਤੁਸੀਂ ਅਜਿਹਾ ਫਾਇਦਾ ਪਾ ਸਕਦੇ ਹੋ। ਇਸਲਈ ਯੂਜ਼ਰ ਨੂੰ ਮਾਈ ਵੋਡਾਫੋਨ ਐਪ ਨੈਵਿਗੇਟ ਕਰਕੇ ਉਸ ਰਾਹੀਂ ਐਪ ਸਕਰੀਨ ''ਚ ਲੁਕੇ ਹਾਰਟ ਆਈਕਨ ਨੂੰ ਲੱਭਣਾ ਹੋਵੇਗਾ ਅਤੇ ਅਜਿਹਾ ਕਰਦੇ ਹੋਏ ਯੂਜ਼ਰ 1.7ਜੀ.ਬੀ. ਫ੍ਰੀ 3ਜੀ/4ਜੀ ਡਾਟਾ ਪਾ ਸਕਦੇ ਹਨ। 
ਇਹ ਆਫਰ ਸਾਰੇ ਪੋਸਟਪੇਡ ਅਤੇ ਪ੍ਰੀਪੇਡ ਯੂਜ਼ਰਸ ਨੂੰ ਮਿਲੇਗਾ। ਇਸ ਲਈ ਯੂਜ਼ਰਸ ਨੂੰ ਐਂਡਰਾਇਡ ਡਿਵਾਈਸ ''ਤੇ ਮਾਈ ਵੋਡਾਫੋਨ ਐਪ ਦੀ ਵਰਤੋਂ ਕਰਨਾ ਹੋਵੇਗੀ। ਐਪ ''ਚ ਹਰ ਹਾਰਟ ਨੂੰ ਲੱਭਣ ''ਤੇ ਮਿਲਣ ਵਾਲੇ ਡਾਟਾ ਜਾਣਕਾਰੀ ਦਿੱਤੀ ਜਾਵੇਗੀ ਅਤੇ ਇਸ ਤਰ੍ਹਾਂ ਹਾਰਟ ਆਨਲਾਕ ਕਰਕੇ 1.7ਜੀ.ਬੀ. ਤੱਕ ਡਾਟਾ ਪਾ ਸਕਦੇ ਹੋ। 
ਹਾਲ ਹੀ ''ਚ ਸੁਪਰਨੈੱਟ 4ਜੀ ਗਾਹਕਾਂ ਨੂੰ ਉਸੇ ਕੀਮਤ ''ਤੇ ਚਾਰ ਗੁਣਾ ਤੱਕ ਜ਼ਿਆਦਾ ਡਾਟਾ ਦੇਣ ਦਾ ਨਵਾਂ ਪਲਾਨ ਵੋਡਾਫੋਨ ਨੇ ਲਾਂਚ ਕੀਤਾ ਸੀ ਜਿਸ ਤਹਿਤ 1ਜੀ.ਬੀ. ਅਤੇ 10ਜੀ.ਬੀ. ਡਾਟਾ ਪੈਕ ਖਰੀਦਣ ਵਾਲੇ ਗਾਹਕ ਹੁਣ ਉਸੇ ਕੀਮਤ ''ਚ 4ਜੀ.ਬੀ. ਅਤੇ 22ਜੀ.ਬੀ. ਡਾਟਾ ਦੀ ਵਰਤੋਂ ਕਰ ਸਕਦੇ ਹਨ। ਇਨ੍ਹਾਂ ਪੈਕ ਦੀ ਕੀਮਤ 250 ਰੁਪਏ ਅਤੇ 999 ਰੁਪਏ ਹੈ।