ਫੇਸਬੁੱਕ ਡਾਊਨ ਹੋਣ ਕਾਰਣ ਯੂਜ਼ਰਸ ਨਹੀਂ ਕਰ ਪਾਏ ਵੀਡੀਓਜ਼ ਅਤੇ ਫੋਟੋਜ਼ ਸ਼ੇਅਰ

03/22/2020 9:17:20 PM

ਗੈਜੇਟ ਡੈਸਕ—ਅੱਜ ਪੂਰੇ ਦੇਸ਼ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਚ ਜਨਤਾ ਕਰਫਿਊ ਲੱਗਿਆ ਹੈ। ਜਨਤਾ ਕਰਫਿਊ ਸਵੇਰੇ 7 ਤੋਂ ਰਾਤ 9 ਵਜੇ ਤਕ ਹੈ। ਉÎਥੇ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਲੋਕਾਂ ਦਾ ਇਲਾਜ ਕਰ ਰਹੇ ਡਾਕਰਟਸ ਅਤੇ ਹੋਰ ਲੋਕਾਂ ਦਾ ਹੌਂਸਲਾ ਵਧਾਉਣ ਲਈ ਸ਼ਾਮ ਨੂੰ 5 ਵਜੇ 5 ਮਿੰਟ ਤਕ ਥਾਲੀ  ਜਾਂ ਤਾੜੀ ਵਜਾਉਣਾ ਸੀ। ਲੋਕ 5 ਵਜੇ ਤੋਂ ਪਹਿਲਾਂ ਆਪਣੇ ਘਰਾਂ ਦੀ ਬਾਲਕੋਲੀ 'ਚ ਥਾਲੀ ਲੈ ਕੇ ਆ ਗਏ ਅਤੇ ਵਜਾਉਣ ਲੱਗੇ ਪਰ ਲੋਕ ਵੀਡੀਓ ਅਤੇ ਫੋਟੋ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਨਹੀਂ ਕਰ ਪਾਏ।

ਦਰਅਸਲ ਫੇਸਬੁੱਕ ਦੇ ਅਚਾਨਕ ਠੱਪ ਹੋਣ ਕਾਰਣ ਵੀਡੀਓ ਅਪਲੋਡ ਕਰਨ 'ਚ ਲੋਕਾਂ ਨੂੰ ਕਾਫੀ ਪ੍ਰੇਸ਼ਾਨ ਹੋਈ ਹੈ। ਉੱਥੇ ਵਟਸਐਪ 'ਚ ਵੀ ਕੁਝ ਦੇਰ ਲਈ ਡਾਊਨਲੋਡਿੰਗ ਦੀ ਸਮੱਸਿਆ ਆਈ ਸੀ। ਡਾਊਨ ਡਿਟੈਕਟਰ ਮੁਤਾਬਕ ਸ਼ਾਮ 5:06 ਤੋਂ ਲੈ ਕੇ 5:51 ਤਕ ਫੇਸਬੁੱਕ ਡਾਊਨ ਰਹੀ।

ਇਸ ਦੌਰਾਨ 60 ਫੀਸਦੀ ਲੋਕਾਂ ਨੂੰ ਬਲੈਕਆਊਟ ਦਾ ਸਾਹਮਣਾ ਕਰਨਾ ਪਿਆ। 30 ਫੀਸਦੀ ਲੋਕਾਂ ਨੂੰ ਲਾਗਇਨ 'ਚ ਸਮੱਸਿਆ ਹੋਈ ਅਤੇ 8 ਫੀਸਦੀ ਲੋਕ ਫੋਟੋ-ਵੀਡੀਓ ਅਪਲੋਡ ਨਹੀਂ ਕਰ ਪਾਏ। ਖਾਸ ਗੱਲ ਇਹ ਹੈ ਕਿ ਸਭ ਤੋਂ ਜ਼ਿਆਦਾ ਸਮੱਸਿਆ ਭਾਰਤੀ ਯੂਜ਼ਰਸ ਨੂੰ ਹੋਈ। ਭਾਰਤ ਤੋਂ ਇਲਾਵਾ ਫਰਾਂਸ, ਸਪੇਨ ਅਤੇ ਪੌਲੇਂਡ ਦੇ ਯੂਜ਼ਰਸ ਨੂੰ ਵੀ ਪ੍ਰੇਸ਼ਾਨੀ ਹੋਈ ਹੈ ਹਾਲਾਂਕਿ ਫਿਲਹਾਲ ਕੋਈ ਸਮੱਸਿਆ ਨਹੀਂ ਹੈ।

Karan Kumar

This news is Content Editor Karan Kumar