ਪੈਸੇ ਦੇ ਕੇ ਫੇਸਬੁੱਕ 'ਤੇ ਖਰੀਦੇ ਜਾ ਰਹੇ ਹਨ ਫਰਜ਼ੀ Likes !

Friday, Oct 20, 2017 - 01:47 PM (IST)

ਪੈਸੇ ਦੇ ਕੇ ਫੇਸਬੁੱਕ 'ਤੇ ਖਰੀਦੇ ਜਾ ਰਹੇ ਹਨ ਫਰਜ਼ੀ Likes !

ਜਲੰਧਰ- ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਯੂਜ਼ਰਸ 'ਚ ਕਾਫ਼ੀ ਪਾਪੂਲਰ ਹੈ। ਫੇਸਬੁੱਕ ਯੂਜ਼ਰਸ ਚਾਹੁੰਦੇ ਹਨ ਕਿ ਉਨ੍ਹਾਂ ਵਲੋਂ ਸ਼ੇਅਰ ਕੀਤੀ ਗਈ ਪੋਸਟ ਅਤੇ ਤਸਵੀਰਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਯੂਜ਼ਰਸ ਲਾਈਕ ਕਰਨ । ਅਜਿਹੇ ਯੂਜ਼ਰਸ ਦੀ ਇੱਛਾ ਪੂਰੀ ਕਰਨ ਲਈ ਸੋਸ਼ਲ ਮੀਡੀਆ 'ਤੇ ਫਰਜੀ ਲਾਈਕ ਖਰੀਦਣ ਦਾ ਟ੍ਰੇਂਡ ਸ਼ੁਰੂ ਹੋ ਗਿਆ ਹੈ। ਫੇਸਬੁੱਕ 'ਤੇ ਕਈ ਯੂਜ਼ਰਸ ਆਪਣੇ ਆਪ ਨੂੰ ਪਾਪੂਲਰ ਸਾਬਤ ਕਰਨ ਲਈ ਪੈਸਿਆਂ ਨਾਲ ਫੇਕ ਲਾਈਕ ਖਰੀਦ ਰਹੇ ਹਨ। 

ਰਿਪੋਰਟਸ ਮੁਤਾਬਕ ਫੇਸਬੁੱਕ ਦੇ ਇਸ ਫਰਜੀ ਲਾਈਕ ਦਾ ਕੰਮ-ਕਾਜ ਸਭ ਤੋਂ ਜ਼ਿਆਦਾ ਐਕਟਰਸ, ਲੀਡਰਸ, ਪਾਲੀਟਿਕਲ ਪਾਰਟੀਆਂ ਦੀ ਵਜ੍ਹਾ ਨਾਲ ਚੱਲ ਰਿਹਾ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਪੇਜ਼ ਆਨਰ ਅਤੇ ਸੋਸ਼ਲ ਮੀਡੀਆ ਬਰਾਂਡ ਬਣਨ ਦੀ ਚਾਅ ਰੱਖਣ ਯੂਜ਼ਰਸ ਵੀ ਪੈਸੇ ਦੇ ਕੇ ਫਰਜੀ ਲਾਈਕਸ ਲੈ ਰਹੇ ਹਨ। ਦਸ ਦਈਏ ਕਿ ਫਰਜੀ ਲਾਈਕ ਲਈ ਯੂਜ਼ਰਸ ਬਹੁਤ ਵਿਵਸਥਿਤ ਤਰੀਕੇ ਨਾਲ ਕੰਪਨੀਆਂ ਅਤੇ ਬਰੋਕਰ ਦੀ ਮਦਦ ਵੀ ਲੈ ਰਹੇ ਹਨ।

ਰਿਪੋਰਟਸ ਦੇ ਮੁਤਾਬਕ ਫਰਜੀ ਲਾਈਕ ਦੀ ਇਸ ਡੀਲ 'ਚ 130 ਰੁਪਏ 'ਚ ਸੈਲਿਬ੍ਰਿਟੀ ਤੋਂ ਲੈ ਕੇ ਨੇਤਾਵਾਂ ਨੂੰ 10 ਹਜ਼ਾਰ ਲਾਈਕਸ ਦੇ ਰਹੇ ਹਨ। ਇਹ ਲਾਈਕ ਫਰਜ਼ੀ ਫੇਸਬੁੱਕ ਆਈ. ਡੀ ਦੇ ਜਰੀਏ ਵਧਾਏ ਜਾ ਰਹੇ ਹਨ। ਦੱਸ ਦਈਏ ਕਿ ਫੇਸਬੁੱਕ ਇਸ ਤਰ੍ਹਾਂ ਦੇ ਕੰਮ-ਕਾਜ 'ਚ ਇਕੱਲਾ ਨਹੀਂ ਹੈ।

ਕੁੱਝ ਸਮਾਂ ਪਹਿਲਾਂ ਸਾਹਮਣੇ ਆਈ ਰਿਪੋਰਟਸ 'ਚ ਕਿਹਾ ਗਿਆ ਸੀ ਕਿ ਟਵਿੱਟਰ 'ਤੇ ਯੂਜ਼ਰਸ ਪੈਸੇ ਦੇ ਕੇ ਬਲੂ ਟਿਕ ਖਰੀਦ ਰਹੇ ਹਨ। ਟਵਿਟਰ 'ਤੇ ਬਲੂ ਟਿੱਕ ਦਾ ਮਤਲਬ ਸੈਲਿਬ੍ਰਿਟੀ ਹੁੰਦਾ ਹੈ।


Related News