ਅਮਰੀਕੀ ਏਅਰਫੋਰਸ ਨੇ ਟੈਸਟ ਕੀਤੀ Hypersonic Missile

06/17/2019 1:36:16 AM

ਗੈਜੇਟ ਡੈਸਕ-ਅਮਰੀਕੀ ਏਅਰਫੋਰਸ ਨੇ ਆਪਣੀ ਨਵੀਂ ਹਾਈਪਰਸੋਨਿਕ ਮਿਸਾਇਲ 'ਤੇ ਪਹਿਲਾ ਸਫਲਤਾਪੂਰਵਕ ਟੈਸਟ ਕੀਤਾ ਹੈ। ਇਸ ਨੂੰ B-52 ਸਟਰੈਟੋਫੋਟਰੈੱਸ ਬਾਂਬਮਰ ਜਹਾਜ਼ ਦੇ ਪੱਖੇ 'ਤੇ ਫਿੱਟ ਕੀਤਾ ਗਿਆ ਜਿਸ ਤੋਂ ਬਾਅਦ ਕੈਲੀਫੋਰਨੀਆ ਨੇ ਐਡਵਰਡ ਏਅਰਫੋਰਸ ਬੇਸ ਨਾਲ ਜਹਾਜ਼ ਦੇ ਪ੍ਰੀਖਣ ਲਈ ਉਡਾਨ ਭਰੀ। ਇਸ ਦੌਰਾਨ ਹਾਈਪਰਸੋਨਿਕ ਮਿਸਾਇਲ 'ਚ ਕਿਸੇ ਵੀ ਤਰ੍ਹਾਂ ਦਾ ਧਮਾਕੇ ਵਾਲੇ ਸਮੱਗਰੀ ਨਹੀਂ ਭਰੀ ਹੋਈ ਸੀ ਅਤੇ ਇਸ ਨੂੰ ਬਿਨਾਂ ਜ਼ਮੀਨ 'ਤੇ ਸੁੱਟੇ ਹਵਾ 'ਚ ਹੀ ਟੈਸਟ ਕੀਤਾ ਗਿਆ ਹੈ।

PunjabKesari

ਮਿਸਾਇਲ 'ਚ ਲੱਗੇ ਸੈਂਸਰਸ
ਨਵੀਂ ਹਾਈਪਰਸੋਨਿਕ ਮਿਸਾਇਲ 'ਚ ਸੈਂਸਰ ਲਗਾਏ ਗਏ ਹਨ ਜੋ ਸਾਰੀਆਂ ਗਤੀਵਿਧੀਆਂ ਨੂੰ ਰਿਕਾਰਡ ਕਰਦੇ ਹਨ ਅਤੇ ਮਿਸਾਇਲ ਦੀ ਵਾਇਰਬ੍ਰੇਸ਼ਨ ਨਾਲ ਜੁੜੀ ਜਾਣਕਾਰੀ ਵੀ ਦੱਸਦੇ ਹਨ। ਅਮਰੀਕੀ ਏਅਰਫੋਰਸ ਦੁਆਰਾ ਇਸ ਹਾਈਪਰਸੋਨਿਕ ਵੈਪਨ ਨੂੰ ਸਭ ਤੋਂ ਤੇਜ਼ ਬਣਾਇਆ ਗਿਆ ਹੈ। ਇਸ ਨੂੰ ਸਾਲ 2022 ਤਕ ਸ਼ੁਰੂ ਕੀਤਾ ਜਾਵੇਗਾ।

PunjabKesari

ਜਲਦ ਤੋਂ ਜਲਦ ਬਣਾਏ ਜਾਣ ਹਾਈਪਰਸੋਨਿਕ ਵੈਪਨਸ
ਏਅਰਫੋਰਸ ਫਾਰ ਟੈਕਨਾਲੋਜੀ ਅਤੇ ਲੋਜਿਸਟਿਕਸ ਦੇ ਅਸਿਸਟੈਂਟ ਸੈਕਟਰੇਰੀ ਵਿਲ ਰੋਪਰ ਨੇ ਦੱਸਿਆ ਕਿ ਅਮਰੀਕੀ ਆਰਮੀ ਚਾਹੁੰਦੀ ਹੈ ਕਿ ਇਸ ਤਰ੍ਹਾਂ ਦੇ ਹਾਈਪਰ ਸੋਨਿਕ ਵੈਪਨਸ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ ਤਾਂ ਕਿ ਯੁੱਧ 'ਚ ਵਰਤੋਂ 'ਚ ਇਹ ਕਾਫੀ ਕੰਮ ਆਉਣ। ਇਸ ਤਰ੍ਹਾਂ ਦੀ ਮਿਸਾਇਲ ਦੀ ਬਹੁਤ ਤੇਜ਼ ਸਪੀਡ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨੇ ਕਿਸੇ ਵੀ ਸਮੇਂ ਲੜਾਈ ਦੌਰਾਨ ਕਾਫੀ ਮਦਦ ਮਿਲ ਸਕੇਗੀ।

PunjabKesari

ਇਸ ਕਾਰਨ ਅਮਰੀਕਾ ਨੂੰ ਹੈ ਇੰਨਾਂ ਵੈਪਨਸ ਦੀ ਜਲਦੀ
ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਆਪਣੇ ਵਿਰੋਧੀ ਰਸ਼ੀਆ ਅਤੇ ਚੀਨ ਨੂੰ ਧਿਆਨ 'ਚ ਰੱਖ ਕੇ ਹਾਈਪਰਸੋਨਿਕ ਵੈਪਨਸ ਟੈਕਨਾਲੋਜੀ ਨੂੰ ਬਿਹਤਰ ਬਣਾ ਰਹੀ ਹੈ। ਇਸ ਲਈ ਅਮਰੀਕਾ 'ਚ ਵੈਪਨਸ ਡਿਵੈੱਲਪਮੈਂਟ ਨੂੰ ਕਾਫੀ ਅਹਿਮ ਕਿਹਾ ਜਾ ਰਿਹਾ ਹੈ।


Karan Kumar

Content Editor

Related News