ਸੈਮਸੰਗ Galaxy A5 (2017) ਸਮਾਰਟਫੋਨ ਨੂੰ ਮਿਲੀ ਜਨਵਰੀ ਅਪਡੇਟ

01/12/2018 6:57:14 PM

ਜਲੰਧਰ-ਸਾਊਥ ਕੋਰੀਆ ਦੀ ਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਆਪਣੇ ਗੈਲੇਕਸੀ A5(2017) ਸਮਾਰਟਫੋਨ ਦੇ ਲਈ ਇਕ ਨਵੇਂ ਅਪਡੇਟ ਨੂੰ ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੇ ਜਨਵਰੀ ਸਕਿਓਰਟੀ ਪੈਚ ਰੋਲ-ਆਊਟ ਕਰ ਦਿੱਤਾ ਹੈ। ਇਹ ਅਪਡੇਟ ਫਰਮਵੇਅਰ ਵਰਜਨ A520FXXU4BRA8 'ਚ ਆ ਰਿਹਾ ਹੈ। ਇਹ ਅਪਡੇਟ 22 ਐੱਮ. ਬੀ. ਦਾ ਹੈ।
ਫਿਲਹਾਲ ਇਹ ਅਪਡੇਟ ਯੂਰਪ (ਨੀਦਰਲੈਂਡ) ਦੇ ਲਈ ਉਪਲੱਬਧ ਹੈ, ਪਰ ਇਹ ਮੰਨਣਾ ਗਲਤ ਨਹੀਂ ਹੋਵੇਗਾ ਕਿ ਦੂਜੇ ਦੇਸ਼ਾਂ ਲਈ ਵੀ ਇਸ ਅਪਡੇਟ ਨੂੰ ਪੇਸ਼ ਕਰ ਦਿੱਤਾ ਜਾਵੇਗਾ। ਹੁਣ ਤੱਕ ਕਿਸੇ ਵੀ ਦੂਜੇ ਸਾਊਥ ਕੋਰੀਆ ਕੰਪਨੀ ਨੇ ਆਪਣੇ ਫਲੈਗਸ਼ਿਪ ਡਿਵਾਇਸ ਲਈ ਜਨਵਰੀ ਸਕਿਓਰਟੀ ਪੈਚ ਨੂੰ ਰੀਲੀਜ਼ ਨਹੀਂ ਕੀਤਾ ਹੈ।

ਸਪੈਸੀਫਿਕੇਸ਼ਨ-
ਸੈਮਸੰਗ ਗੈਲੇਕਸੀ A5 (2017) ਸਮਾਰਟਫੋਨ 'ਚ 5.2 ਇੰਚ ਦਾ (1080X1920 ਪਿਕਸਲ) ਸੁਪਰ ਅਮੋਲਡ ਡਿਸਪਲੇਅ ਦਿੱਤਾ ਗਿਆ ਹੈ। ਇਹ ਸਮਾਰਟਫੋਨ 1.9 ਗੀਗਾਹਰਟਜ਼ ਆਕਟਾ-ਕੋਰ ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਇਸ ਸਮਾਰਟਫੋਨ 'ਚ 3 ਜੀ. ਬੀ. ਰੈਮ ਨਾਲ 32 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ 
ਮਾਈਕ੍ਰੋਐੱਸਡੀ ਕਾਰਡ ਨਾਲ 256 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ। 

ਇਸ ਤੋਂ ਇਲਾਵਾ ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 16 ਮੈਗਾਪਿਕਸਲ ਦਾ ਆਟੋਫੋਕਸ ਰਿਅਰ ਕੈਮਰਾ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 16 ਮੈਗਾਪਿਕਸਲ ਦਾ ਫ੍ਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਦੋਵੇ ਕੈਮਰਿਆਂ ਦੇ ਫੀਚਰ 'ਚ f/1.9 ਅਪਚਰ ਦਿੱਤਾ ਗਿਆ ਹੈ। ਇਹ ਸਮਾਰਟਫੋਨ ਫੂਡ ਮੋਡ ਅਤੇ ਦੂਜੇ ਫਿਲਟਰ ਨਾਲ ਆਉਦੇ ਹੈ। ਪਾਵਰ ਬੈਕਅਪ ਲਈ ਸਮਾਰਟਫੋਨ 'ਚ 3,000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ।