ਆ ਗਈ ਨਵੀਂ ਅਲਟਰਾ ਫਾਸਟ USB 3.2 ਤਕਨੀਕ

02/27/2019 5:07:05 PM

ਗੈਜੇਟ ਡੈਸਕ– ਕੰਪਿਊਟਰ ਨੂੰ ਹੋਰ ਵੀ ਬਿਹਤਰ ਅਤੇ ਤੇਜ਼ ਬਣਾਉਣ ਲਈ MWC 2019 ਈਵੈਂਟ ਦੌਰਾਨ ਨਵੀਂ ਸਪੀਡੀ USB 3.2 ਤਕਨੀਕ ਨੂੰ ਪੇਸ਼ ਕੀਤਾ ਗਿਆ। ਦੱਸ ਦੇਈਏ ਕਿ ਦੋ ਸਾਲਾਂ ਤੋਂ ਇਸ ਤਕਨੀਕ ਨੂੰ ਤਿਆਰ ਕੀਤਾ ਜਾ ਰਿਹਾ ਸੀ ਜਿਸ ਨੂੰ ਆਖਰਕਾਰ ਇਸ ਨੂੰ ਈਵੈਂਟ ’ਚ ਦਿਖਾਇਆ ਗਿਆ ਹੈ। ਇਸ ਨੂੰ ਖਾਸ ਤੌਰ ’ਤੇ ਗੇਮਿੰਗ ਨੂੰ ਧਿਆਨ ’ਚ ਰੱਖਦੇ ਹੋਏ ਅਤੇ ਵਰਕਸਟੇਸ਼ਨ ਕੰਪਿਊਟਰ ਲਈ ਬਣਾਇਆ ਗਿਆ ਹੈ ਜੋ 20GBps ਦੀ ਡਾਟਾ ਟ੍ਰਾਂਸਫਰ ਸਪੀਡ ਮੁਹੱਈਆ ਕਰਵਾਏਗੀ। 

ਇਸ ਪੋਰਟ ਦੇ ਸਾਲ 2020 ਤਕ ਡੈਸਕਟਾਪ ਕੰਪਿਊਟਰਾਂ, ਲੈਪਟਾਪਸ ਅਤੇ ਮੋਬਾਇਲ ਡਿਵਾਈਸਿਜ਼ ’ਚ ਸ਼ਾਮਲ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ Thunderbolt 3 ਨਾਂ ਦੇ ਫਾਸਟੈਸਟ ਪੋਰਟ ਰਾਹੀਂ 40GBps ਦੀ ਸਪੀਡ ਮਿਲ ਰਹੀ ਸੀ। ਯਾਨੀ ਹੁਣ ਨਵੇਂ USB 3.2 ਤਕਨੀਕ ਰਾਹੀਂ ਬਹੁਤ ਹੀ ਤੇਜ਼ ਸਪੀਡ ਦਾ ਆਨੰਦ ਹੁਣ ਯੂਜ਼ਰ ਚੁੱਕ ਸਕਣਗੇ।