UBON ਨੇ ਭਾਰਤ ’ਚ ਲਾਂਚ ਕੀਤਾ ਵਾਇਰਲੈੱਸ ਸਪੀਕਰ, 10 ਘੰਟਿਆਂ ਤਕ ਦੇਵੇਗਾ ਨਾਨ-ਸਟਾਪ ਮਿਊਜ਼ਿਕ ਦਾ ਮਜ਼ਾ

08/26/2020 2:43:31 AM

ਗੈਜੇਟ ਡੈਸਕ– ਭਾਰਤ ਦੇ ਪ੍ਰਮੁੱਖ ਕੰਜ਼ਿਊਮਰ ਇਲੈਕਟ੍ਰੋਨਿਕਸ ਅਤੇ ਗੈਜੇਟ ਐਕਸੈਸਰੀ ਬ੍ਰਾਂਡ ਯੂਬੋਨ ਨੇ ਐੱਸ.ਪੀ.-43 ਲਾਈਟ ਅਪ ਵਾਇਰਲੈੱਸ ਸਪੀਕਰ ਦੇ ਨਾਲ ਆਪਣੇ ਵਾਇਰਲੈੱਸ ਪੋਰਟਫੋਲੀਓ ਦਾ ਵਿਸਤਾਰ ਕੀਤਾ ਹੈ। ਯੂਬੋਨ ਦੇ ਇਸ ਸਪੀਕਰ ’ਚ 1200mAh ਦੀ ਰਿਚਾਰਜੇਬਲ ਬੈਟਰੀ ਹੈ। ਇਸ ਤੋਂ ਇਲਾਵਾ ਇਸ ਵਿਚ ਟੀ.ਐੱਫ.-ਕਾਰਡ, ਐੱਫ.ਐੱਮ. ਅਤੇ ਯੂ.ਐੱਸ.ਬੀ. ਪੋਰਟ ਨੂੰ ਸੁਪੋਰਟ ਵੀ ਦਿੱਤਾ ਗਿਆ ਹੈ। ਇਸ ਵਾਇਰਲੈੱਸ ਸਪੀਕਰ ’ਚ ਬਲੂਟੂਥ 5.0 ਹੈ ਜਿਸ ਦੀ ਰੇਂਜ 10 ਮੀਟਰ ਤਕ ਹੈ। ਆਪਣੇ ਇਸ ਸਪੀਕਰ ਦੀ ਬੈਟਰੀ ਨੂੰ ਲੈ ਕੇ ਕੰਪਨੀ ਨੇ 10 ਘੰਟਿਆਂ ਦੇ ਬੈਟਰੀ ਬੈਕਅਪ ਦਾ ਦਾਅਵਾ ਕੀਤਾ ਹੈ। ਇਸ ਵਿਚ ਡਬਲ ਐੱਲ.ਈ.ਡੀ. ਆਰ.ਜੀ.ਬੀ. ਲਾਈਟ ਵਾਲਾ ਬੈਲਟ ਦਿੱਤਾ ਗਿਆ ਹੈ। ਇਸ ਵਿਚ ਮਲਟੀ-ਕਲਰ ਐੱਲ.ਈ.ਡੀ. ਲਾਈਟਿੰਗ, ਕੰਟਰੋਲ ਸਿੰਗਲ ਕਲਰ ਜਾਂ ਸਪੀਕਰ ਆਨ ਕਰਦੇ ਸਮੇਂ ਮਲਟੀ-ਕਲਰ ਲਾਈਟ ਦੇ ਨਵੇਂ ਡਿਜ਼ਾਇਨ ਦੇ ਨਾਲ ਪੇਸ਼ ਕੀਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਸਪੀਕਰ ’ਚ ਤੁਹਾਨੂੰ ਐੱਚ.ਡੀ. ਆਡੀਓ ਮਿਲੇਗੀ। 

ਇਸ ਵਿਚ ਪਲੇਅ, ਪੌਜ਼ ਅਤੇ ਰਿਪੀਟ ਲਈ ਅਲੱਗ ਤੋਂ ਬਟਨ ਦਿੱਤੇ ਗਏ ਹਨ। ਸਪੀਕਰ ਦੇ ਨਾਲ 3 ਮਹੀਨਿਆਂ ਦੀ ਵਾੰਟੀ ਅੇਤ 3 ਮਹੀਨਿਆਂ ਦੀ ਐਕਸਟੈਂਡਿਡ ਵਾਰੰਟੀ ਯਾਨੀ 6 ਮਹੀਨਿਆਂ ਦੀ ਵਾਰੰਟੀ ਮਿਲ ਰਹੀ ਹੈ। ਐੱਸ.ਪੀ.-43 ਲਾਈਟ ਅਪ ਵਾਇਰਲੈੱਸ ਸਪੀਕਰ ਦੀ ਕੀਮਤ 1,999 ਰੁਪਏ ਹੈ ਜਿਸ ਨੂੰ ਤਮਾਮ ਈ-ਕਾਮਰਸ ਪਲੇਟਫਾਰਮਾਂ ਤੋਂ ਖ਼ਰੀਦਿਆ ਜਾ ਸਕਦਾ ਹੈ। 

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਕੰਪਨੀ ਨੇ 2,999 ਰੁਪਏ ਦੀ ਕੀਮਤ ’ਤੇ ਭਾਰਤ ’ਚ ਨਵਾਂ ਪਾਵਰ ਬੈਂਕ ਯੂਬੋਨ ਪੀ.ਬੀ. ਐਕਸ-22 ਬਾਸ ਪਾਵਰ ਨੂੰ ਲਾਂਚ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਪਾਵਰ ਬੈਂਕ ਮੇਨ-ਇਨ-ਇੰਡੀਆ ਹੈ। ਇਸ ਦੀ ਸਮਰੱਥਾ 10,000mAh ਦੀ ਬੈ ਅਤੇ ਇਸ ਵਿਚ ਦੋ ਯੂ.ਐੱਸ.ਬੀ. ਪੋਰਟ ਦੇ ਨਾਲ 5,00 ਲਾਈਫ ਸਾਈਕਲਸ ਦਿੱਤੀਆਂ ਗਈਆਂ ਹਨ। ਇਸ ਵਿਚ ਇੰਡੀਕੇਟਰ ਦੇ ਤੌਰ ’ਤੇ ਐੱਲ.ਈ.ਡੀ. ਲਾਈਟ ਵੀ ਹੈ। 


Rakesh

Content Editor

Related News