UBON ਨੇ ਲਾਂਚ ਕੀਤਾ ਐੱਫ.ਐੱਮ. ਰੇਡੀਓ ਵਾਲਾ ਵਾਇਰਲੈੱਸ ਸਪੀਕਰ

05/25/2021 6:30:50 PM

ਗੈਜੇਟ ਡੈਸਕ– ਇਲੈਕਟ੍ਰੋਨਿਕ ਕੰਪਨੀ ਯੂਬੋਨ ਨੇ ਭਾਰਤੀ ਬਾਜ਼ਾਰ ’ਚ ਆਪਣਾ ਨਵਾਂ ਵਾਇਰਲੈੱਸ ਸਪੀਕਰ BASS BOY ਲਾਂਚ ਕੀਤਾ ਹੈ। ਇਸ ਸਪੀਕਰ ਦੀ ਕੀਮਤ 2,999 ਰੁਪਏ ਰੱਖੀ ਗਈ ਹੈ। ਸਪੀਕਰ ’ਚ ਵਾਇਰਲੈੱਸ ਚਾਰਜਿੰਗ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਵਿਚ ਇਨ-ਬਿਲਟ ਮਾਈਕ੍ਰੋਫੋਨ ਦਿੱਤਾ ਗਿਆ ਹੈ ਜਿਸ ਦੀ ਮਦਦ ਨਾਲ ਤੁਸੀਂ ਫੋਨ ’ਤੇ ਗੱਲ ਵੀ ਕਰ ਸਕਦੇ ਹੋ। 

ਕੁਨੈਕਟੀਵਿਟੀ ਲਈ ਸਪੀਕਰ ’ਚ ਯੂ.ਐੱਸ.ਬੀ. ਪੋਰਟ, ਮਾਈਕ੍ਰੋ ਟੀ.ਐੱਫ./ਐੱਸ.ਡੀ. ਕਾਰਡ ਦੀ ਸੁਪੋਰਟ ਹੈ। ਸਪੀਕਰ ਨਾਲ ਐੱਫ.ਐੱਮ. ਰੇਡੀਓ ਦੀ ਵੀ ਸੁਪੋਰਟ ਦਿੱਤੀ ਗਈ ਹੈ। ਇਸ ਸਪੀਕਰ ਨੂੰ ਆਈਫੋਨ, ਐਂਡਰਾਇਡ ਫੋਨ ਅਤੇ ਲੈਪਟਾਪ ਨਾਲ ਕੁਨੈਕਟ ਕੀਤਾ ਜਾ ਸਕਦਾ ਹੈ। ਇਸ ਸਪੀਕਰ ’ਚ 1200mAh ਦੀ ਬੈਟਰੀ ਲੱਗੀ ਹੈ ਜਿਸ ਨੂੰ ਲੈ ਕੇ 7 ਘੰਟਿਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। 

ਸਪੀਕਰ ਦਾ ਡਿਜ਼ਾਇਨ ਸਿਲੰਡਰ ਦੇ ਆਕਾਰ ਦਾ ਹੈ। ਅਜਿਹੇ ਤੁਹਾਨੂੰ 360 ਡਿਗਰੀ ਆਡੀਓ ਦਾ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਸਪੀਕਰ ਦੇ ਨਾਲ 6 ਮਹੀਨਿਆਂ ਦੀ ਵਾਰੰਟੀ ਮਿਲ ਰਹੀ ਹੈ ਅਤੇ ਇਸ ਦੀ ਵਿਕਰੀ ਤਮਾਮ ਈ-ਕਾਮਰਸ ਸਾਈਟਾਂ ’ਤੇ ਹੋ ਰਹੀ ਹੈ। 


Rakesh

Content Editor

Related News